MOVIE REVIEW : ਜ਼ਬਰਦਸਤ ਐਕਸ਼ਨ ਨਾਲ ਭਰਪੂਰ ਹੈ 'ਰੇਸ 3'

6/15/2018 4:21:06 PM

ਮੁੰਬਈ (ਬਿਊਰੋ)— ਨਿਰਦੇਸ਼ਕ ਡੈਮੋ ਡਿਸੂਜਾ ਦੀ ਫਿਲਮ 'ਰੇਸ 3' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਸਲਮਾਨ ਖਾਨ, ਜੈਕਲੀਨ ਫਰਨਾਡਿਸ, ਸਾਕਿਬ ਸਲੀਮ, ਡੇਜ਼ੀ ਸ਼ਾਹ, ਬੌਬੀ ਦਿਓਲ, ਅਨਿਲ ਕਪੂਰ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ ... ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।
ਕਹਾਣੀ
ਫਿਲਮ ਦੀ ਕਹਾਣੀ ਗਲਫ ਕੰਟ੍ਰੀ ਤੋਂ ਸ਼ੁਰੂ ਹੁੰਦੀ ਹੈ। ਜਿੱਥੇ ਸ਼ਮਸ਼ੇਰ ਸਿੰਘ (ਅਨਿਲ ਕਪੂਰ) ਆਪਣੇ ਦੋ ਬੱਚਿਆਂ ਸੰਜਨਾ (ਡੇਜ਼ੀ ਸ਼ਾਹ) ਅਤੇ ਸੂਰਜ (ਸਾਕਿਬ ਸਲੀਮ) ਨਾਲ ਰਹਿੰਦੇ ਹਨ। ਨਾਲ ਹੀ ਉਨ੍ਹਾਂ ਦੇ ਹਥਿਆਰਾਂ ਦੇ ਬਿਜਨੈੱਸ ਨੂੰ ਉਸ ਦਾ ਸੌਤੇਲਾ ਬੇਟਾ ਸਿੰਕਦਰ (ਸਲਮਾਨ ਖਾਨ) ਵੀ ਦੇਖਦਾ ਹੈ। ਸਿੰਕਦਰ ਦਾ ਕਰੀਬੀ ਯਸ਼ (ਬੌਬੀ ਦਿਓਲ) ਹੈ। ਕਹਾਣੀ 'ਚ ਟਵਿਸਟ ਉਦੋ ਆਉਂਦਾ ਹੈ ਜਦੋਂ ਰਾਣਾ (ਫਰੈਡੀ ਦਾਰੂਵਾਲਾ) ਦੀ ਐਂਟਰੀ ਹੁੰਦੀ ਹੈ, ਜੋ ਸ਼ਮਸ਼ੇਰ ਸਿੰਘ ਦੇ ਬਿਜ਼ਨੈੱਸ ਨੂੰ ਤਬਾਹ ਕਰਨਾ ਚਾਹੁੰਦਾ ਹੈ। ਕਹਾਣੀ 'ਚ ਜੈਸਿਕਾ (ਜੈਕਲੀਨ ਫਰਨਾਡਿਸ) ਦਾ ਵੀ ਵੱਖਰਾ ਕਿਰਦਾਰ ਹੈ। ਡਰੱਗਜ਼ ਹਥਿਆਰ, ਚੈਸ ਸੀਕਵੈਂਸ ਅਤੇ ਇਲਾਹਾਬਾਦ ਦੇ ਗਲਫ ਕੰਟ੍ਰੀ ਤੱਕ ਦਾ ਸਫਰ ਸ਼ਮਸ਼ੇਰ ਸਿੰਘ ਕਿਵੇਂ ਤੈਅ ਕਰਦਾ ਹੈ, ਉਸ ਦੇ ਪਿੱਛੇ ਦੀ ਵਜ੍ਹਾ ਕੀ ਹੁੰਦੀ ਹੈ ਅਤੇ ਅੰਤ ਕੀ ਹੁੰਦਾ ਹੈ, ਇਸ ਨੂੰ ਜਾਣਨ ਲਈ ਤੁਹਾਨੂੰ ਫਿਲਮ ਦੇਖਣੀ ਪਵੇਗੀ।
ਆਖਿਰ ਕਿਉਂ ਦੇਖਣੀ ਚਾਹੀਦੀ ਹੈ?
ਜੇਕਰ ਤੁਸੀਂ ਸਲਮਾਨ ਖਾਨ ਦੇ ਬਹੁਤ ਵੱਡੇ ਫੈਨ ਹੋ ਅਤੇ ਉਨ੍ਹਾਂ ਦੀ ਫਿਲਮ ਦੇਖੇ ਬਿਨ੍ਹਾਂ ਨਹੀਂ ਰਹਿ ਪਾਉਂਦੇ ਤਾਂ ਇਕ ਵਾਰ ਜਾ ਕੇ ਟਰਾਈ ਕਰ ਸਕਦੇ ਹੋ। ਅਨਿਲ ਕਪੂਰ, ਬੌਬੀ ਦਿਓਲ, ਡੇਜ਼ੀ ਸ਼ਾਹ, ਸਾਕਿਬ ਸਲੀਮ, ਜੈਕਲੀਨ ਅਤੇ ਬਾਕੀ ਕਲਾਕਾਰਾਂ ਦਾ ਕੰਮ ਬਹੁਤ ਵਧੀਆ ਹੈ।ਬੈਕਗਰਾਉਂਡ ਸਕੋਰ ਚੰਗਾ ਹੈ। ਐਕਸ਼ਨ ਵਧੀਆ ਹੈ।
ਬਾਕਸ ਆਫਿਸ
ਫਿਲਮ ਦਾ ਬਜਟ ਕਰੀਬ 150 ਕਰੋੜ ਦੱਸਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ ਫਿਲਮ ਨੇ ਕਾਫੀ ਪੈਸਾ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਮਾ ਲਿਆ ਹੈ। ਜਿਸ 'ਚੋਂ 130 ਕਰੋੜ ਦੇ ਸੈਟੇਲਾਈਟ ਰਾਈਟਸ ਬੇਚੇ ਗਏ ਹੈ। ਰਿਪੋਰਟ ਅਨੁਸਾਰ ਪਹਿਲੇ ਦਿਨ ਦਾ ਕਲੈਕਸ਼ਨ ਕਰੀਬ 30-40 ਕਰੋੜ ਹੋ ਸਕਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News