‘ਰਾਧਾ-ਕ੍ਰਿਸ਼ਨ’ ਸ਼ੋਅ ਦੇ ਲੀਡ ਕਲਾਕਾਰਾਂ ਨੇ ਕਾਨਪੁਰ ਦੇ ਇਸਕਾਨ ਮੰਦਰ ’ਚ ਕੀਤੀ ਕ੍ਰਿਸ਼ਨ ਰਾਸਲੀਲਾ

8/24/2019 9:31:51 AM

ਕਾਨਪੁਰ — ਸਟਾਰ ਭਾਰਤ ਦੇ ਲੋਕਪ੍ਰਿਯ ਸ਼ੋਅ ‘ਰਾਧਾ-ਕ੍ਰਿਸ਼ਨ’, ਰਾਧਾ ਅਤੇ ਕ੍ਰਿਸ਼ਨ ਦੇ ਜੀਵਨ ਦਾ ਮਹਾਕਾਵਿ, ਉਨ੍ਹਾਂ ਦੀ ਪ੍ਰੇਮ ਕਹਾਣੀ ’ਤੇ ਆਧਾਰਿਤ ਹੈ। ਇਸ ਕਹਾਣੀ ਵਿਚ ਦੋਵਾਂ ਦੇ ਪ੍ਰੇਮ ਦੀ ਗਹਿਰਾਈ ਨੂੰ ਸਮਝਾਇਆ ਗਿਆ ਹੈ, ਜਿਸ ਕਾਰਣ ਅੱਜ ਵੀ ਦੋਵੇਂ ਇਕ ਹੀ ਹਨ। ਇਸੇ ਕੜੀ ’ਚ ਸਟਾਰ ਭਾਰਤ ਦੇ ਲੀਡ ਕਲਾਕਾਰ ਸੁਮੇਧ ਮੁਦਗਲਕਰ (ਕ੍ਰਿਸ਼ਨ) ਅਤੇ ਮੱਲਿਕਾ ਸਿੰਘ (ਰਾਧਾ) ਨੇ ਵੀਰਵਾਰ 22 ਅਗਸਤ ਨੂੰ ਕਾਨਪੁਰ ਦੇ ਵਿਸ਼ਾਲ ਇਸਕਾਨ ਮੰਦਰ ਵਿਚ ਆਪਣੇ ਦਰਸ਼ਕਾਂ ਨੂੰ ਜਨਮ ਅਸ਼ਟਮੀ ਦਾ ਮਹੱਤਵ ਸਮਝਾਇਆ। ਨਾਲ ਹੀ ਉਨ੍ਹਾਂ ਨੇ ਦਰਸ਼ਕਾਂ ਸਾਹਮਣੇ ਰਾਧਾ ਤੇ ਕ੍ਰਿਸ਼ਨ ਦੀ ਰਾਸਲੀਲਾ ਵੀ ਪੇਸ਼ ਕੀਤੀ। ਸਦੀਆਂ ਤੋਂ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਨਾ ਸਿਰਫ ਭਾਰਤ ਵਿਚ ਸਗੋਂ ਹੋਰ ਦੇਸ਼ਾਂ ਵਿਚ ਵੀ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸਾਡੇ ਰਾਧਾ-ਕ੍ਰਿਸ਼ਨ ਨੇ ਕਾਨਪੁਰ ਦੇ ਦਰਸ਼ਕਾਂ ਲਈ ਨਾ ਸਿਰਫ ਰਾਸਲੀਲਾ ਕੀਤੀ ਸਗੋਂ ਗੋਪਾਲਾ ਬਣ ਕੇ ਮਟਕੀ ਵੀ ਤੋੜੀ। ਅਜਿਹੇ ’ਚ ਕਾਨਪੁਰ ਵਾਸੀਆਂ ਲਈ ਇਕ ਬਹੁਤ ਵੱਡਾ ਮੌਕਾ ਰਿਹਾ, ਜਿਥੇ ਉਨ੍ਹਾਂ ਨੇ ਰੀਅਲ ਲਾਈਫ ਰਾਧਾ ਤੇ ਕ੍ਰਿਸ਼ਨ ਨਾਲ ਮੁਲਾਕਾਤ ਕੀਤੀ।

ਕਿਸ਼ਨ ਜਨਮ ਅਸ਼ਟਮੀ ਦੇ ਮੌਕੇ ’ਤੇ ਕ੍ਰਿਸ਼ਨ ਦਾ ਜਨਮ ਉਤਸਵ ਮਨਾਉਣ ਕਾਨਪੁਰ ਇਸਕਾਨ ਮੰਦਰ ਪਹੁੰਚੇ ਸੁਮੇਧ ਮੁਦਗਲਕਰ (ਕ੍ਰਿਸ਼ਨ) ਨੇ ਦੱਸਿਆ ਕਿ ਇਹ ਦਿਨ ਮੇਰੇ ਲਈ ਬਹੁਤ ਖਾਸ ਹੈ। ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਖੁਦ ਕਦੇ ਕ੍ਰਿਸ਼ਨ ਜੀ ਦਾ ਕਿਰਦਾਰ ਨਿਭਾਵਾਂਗਾ। ਇਹ ਮੇਰੀ ਖੁਸਕਿਸਮਤੀ ਹੀ ਹੈ। ਮੈਂ ਬਚਪਨ ਤੋਂ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ’ਤੇ ਲੋਕਾਂ ਨੂੰ ਮਟਕੀ ਤੋੜਦੇ ਦੇਖਦਾ ਸੀ ਤੇ ਅੱਜ ਮੈਨੂੰ ਖੁਦ ਕ੍ਰਿਸ਼ਨ ਬਣ ਕੇ ਮਟਕੀ ਤੋੜਨ ਦਾ ਮੌਕਾ ਮਿਲਿਆ। ਮੈਂ ਇਸ ਸ਼ੋਅ ਦੀ ਸਹਾਇਤਾ ਨਾਲ ਕ੍ਰਿਸ਼ਨ ਭਗਵਾਨ ਦੇ ਜੀਵਨ ਨੂੰ ਜੀਅ ਰਿਹਾ ਹਾਂ ਅਤੇ ਉਨ੍ਹਾਂ ਦੀ ਵਿਚਾਰਧਾਰਾ ’ਤੇ ਚਲ ਰਿਹਾ ਹਾਂ। ਰਾਧਾ ਤੇ ਕ੍ਰਿਸ਼ਨ ਦੀ ਸਾਖਸ਼ਾਤ ਪ੍ਰੇਮ ਯਾਤਰਾ ਦੇਖਣ ਲਈ ਬਣੇ ਰਹੋ ਸੋਮਵਾਰ ਤੋਂ ਸ਼ਨੀਵਾਰ ਰਾਤ 9 ਵਜੇ, ਸਿਰਫ ਸਟਾਰ ਭਾਰਤ ’ਤੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News