Trailer Out : ''ਰਾਹ ਦੇ ਮਾਂ'' ਨਾਲ ਰਾਧੇ ਮਾਂ ਦੀ ਬਾਲੀਵੁੱਡ ''ਚ ਐਂਟਰੀ

8/10/2018 10:56:50 AM

ਮੁੰਬਈ(ਬਿਊਰੋ)— ਸਾਰਿਆਂ ਦੀ ਚਹੇਤੀ ਮਾਂ ਜਲਦ ਹੀ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੀ ਹੈ। ਰਾਧੇ ਮਾਂ ਵੀ ਵੈੱਬ ਸੀਰੀਜ਼ 'ਰਾਹ ਦੇ ਮਾਂ' ਨਾਲ ਐਕਟਿੰਗ ਡੈਬਿਊ ਕਰਨ ਜਾ ਰਹੀ ਹੈ। ਹਾਲ ਹੀ 'ਚ ਇਸ ਦਾ ਟਰੇਲਰ ਰਿਲੀਜ਼ ਹੋਇਆ ਹੈ। ਇਸ ਸੀਰੀਜ਼ ਦੇ ਜ਼ਰੀਏ ਰਾਧੇ ਮਾਂ ਦੇ ਭਗਤਾਂ ਦੀ ਕਹਾਣੀ ਦੱਸੀ ਜਾਵੇਗੀ। ਇਸ ਵੈੱਬ 'ਚ ਰਾਧੇ ਮਾਂ ਆਪਣਾ ਹੀ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਦੱਸ ਦੇਈਏ ਕਿ ਰਾਧੇ ਮਾਂ ਖੁਦ ਨੂੰ ਦੇਵੀ ਦਾ ਅਵਤਾਰ ਮੰਨਦੀ ਹੈ। ਰਾਮ ਰਹੀਮ ਤੋਂ ਬਾਅਦ ਇਹ ਦੂਜੀ ਅਜਿਹੀ ਸ਼ਖਸੀਅਤ ਹੈ, ਜੋ ਪਰਦੇ 'ਤੇ ਨਜ਼ਰ ਆਵੇਗੀ। ਫਿਲਮ ਦੇ ਟਰੇਲਰ 'ਚ ਉਹ ਆਪਣੇ ਭਗਤਾਂ ਨੂੰ ਕਾਮਯਾਬ ਹੋਣ ਦੀ ਰਾਹ ਦੱਸਦੀ ਨਜ਼ਰ ਆ ਰਹੀ ਹੈ। ਇਸ ਵੈੱਬ ਸੀਰੀਜ਼ ਦੇ ਪ੍ਰੋਡਿਊਸਰ ਰਮਨ ਹਾਂਡਾ ਹੈ। ਵੈੱਬ ਸੀਰੀਜ਼ ਦੇ ਟਰੇਲਰ 'ਚ ਔਰਤਾਂ ਨੂੰ ਆਪਸ 'ਚ ਕਿੱਸ ਕਰਦਿਆਂ ਵੀ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਦੋ ਮਰਦਾਂ 'ਚ ਵੀ ਸਬੰਧ ਬਣਦੇ ਦਿਖਾਏ ਗਏ ਹਨ।


ਦੱਸਣਯੋਗ ਹੈ ਕਿ ਟਰੇਲਰ 'ਚ ਸਾਫ ਹੈ ਕਿ ਇਹ ਵੈੱਬ ਸੀਰੀਜ਼ ਅੱਜ ਦੀ ਨੌਜਵਾਨ ਪੀੜ੍ਹੀ ਨਾਲ ਸੰਪਰਕ ਕਰਨ ਲਈ ਤੇ ਰਾਧੇ ਮਾਂ ਦੀ ਇਮੇਜ਼ ਨੂੰ ਸੁਧਾਰਨ ਲਈ ਬਣਾਈ ਗਈ ਹੈ। ਯੂਟਿਊਬ 'ਤੇ ਰਿਲੀਜ਼ ਕੀਤੇ ਟਰੇਲਰ ਨੂੰ ਕੁਝ ਖਾਸ ਰਿਸਪਾਂਸ ਨਹੀਂ ਮਿਲਿਆ ਪਰ ਇਸ ਨਾਲ ਰਾਧੇ ਮਾਂ ਇਕ ਵਾਰ ਫਿਰ ਚਰਚਾ 'ਚ ਆ ਗਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News