ਯੌਨ ਸ਼ੋਸ਼ਣ ''ਤੇ ਖੁੱਲ੍ਹ ਕੇ ਬੋਲੀ ਰਾਧਿਕਾ, ਕਾਸਟਿੰਗ ਕਾਊਚ ''ਤੇ ਬਾਲੀਵੁੱਡ ਇੰਡਸਟਰੀ ਦੇ ਚੁੱਪ ਰਹਿਣ ਦੀ ਦੱਸੀ ਇਹ ਵਜ੍ਹਾ

11/18/2017 12:39:04 PM

ਨਵੀਂ ਦਿੱਲੀ(ਬਿਊਰੋ)— ਹਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਹਾਰਵੇ ਵਾਈਨਸਟੀਨ 'ਤੇ ਯੌਨ ਸ਼ੋਸ਼ਣ ਦੇ ਕਈ ਦੋਸ਼ ਲੱਗਣ ਤੋਂ ਬਾਅਦ ਯੌਨ ਸ਼ੋਸ਼ਣ ਨੂੰ ਲੈ ਕੇ ਬਹਿਸ ਛਿੜ ਗਈ ਹੈ ਪਰ ਬਾਲੀਵੁੱਡ ਫਿਲਮ ਇੰਡਸਟਰੀ 'ਚ ਹੋਣ ਵਾਲੇ ਯੌਨ ਸ਼ੋਸ਼ਣ, ਕਾਸਟਿੰਗ ਕਾਊਚ ਵਰਗੇ ਮਾਮਲਿਆਂ 'ਤੇ ਕਦੇ ਖੁੱਲ੍ਹ ਗੱਲ ਨਹੀਂ ਹੁੰਦੀ। ਬਾਲੀਵੁੱਡ 'ਚ ਕਾਸਟਿੰਗ ਕਾਊਟ ਦੇ ਮਾਮਲੇ 'ਚ ਕੋਈ ਨਾਂ ਕਿਉਂ ਨਹੀਂ ਸਾਹਮਣੇ ਆਇਆ। ਇਸ ਸਵਾਲ 'ਤੇ ਅਦਾਕਾਰਾ ਰਾਧਿਕਾ ਆਪਟੇ ਆਖਦੀ ਹੈ, ''ਡਰ ਕਾਰਨ, ਕਿਉਂਕਿ ਜੋ ਲੋਕ ਅਭਿਲਾਸ਼ੀ ਹਨ, ਉਹ ਡਰੇ ਹੋਏ ਹਨ। ਉਹ ਸੋਚਦੇ ਹਨ ਕਿ ਜੇਕਰ ਕਿਸੇ ਦਾ ਨਾਂ ਲੈ ਦਿੱਤਾ ਤਾਂ ਫਿਰ ਸਾਡੇ ਨਾਲ ਪਤਾ ਨਹੀਂ ਕੀ ਹੋਵੇਗਾ? ਮੈਂ ਬਸ ਇਹੀ ਆਖ ਰਹੀ ਹਾਂ ਕਿ ਹੁਣ ਕਿਸੇ ਨਾ ਕਿਸੇ ਨੂੰ ਤਾਂ ਮੂੰਹ ਖੋਲ੍ਹਣਾ ਹੀ ਪਵੇਗਾ।''

PunjabKesari
ਅਦਾਕਾਰਾ ਰਾਧਿਕਾ ਦਾ ਮੰਨਣਾ ਹੈ ਕਿ, ''ਯੌਨ ਸ਼ੋਸ਼ਣ ਸਿਰਫ ਗਲੈਮਰ ਤੇ ਸ਼ੋਬਿਜ਼ ਦੁਨੀਆ 'ਚ ਹੀ ਨਹੀਂ ਸਗੋਂ ਹਰ ਦੂਜੇ ਘਰ 'ਚ ਹੁੰਦਾ ਹੈ। ਇਸ ਲਈ ਇਹ ਸਿਰਫ ਫਿਲਮ ਉਦਯੋਗ ਦਾ ਹਿੱਸਾ ਨਹੀਂ ਹੈ। ਭਾਰਤ ਸਮੇਤ ਦੁਨੀਆ 'ਚ ਹਰ ਜਗ੍ਹਾ ਬਾਲ ਦੁਰਵਿਵਾਹਰ, ਘਰੇਲੂ ਹਿੰਸਾ ਹੁੰਦਾ ਹੈ।'' ਉਸ ਨੇ ਇਹ ਵੀ ਕਿਹਾ, ''ਹਰ ਵਰਗ ਜਾਂ ਘਰ 'ਚ ਕਿਸੇ ਪੱਧਰ 'ਤੇ ਅਜਿਹਾ ਹੁੰਦਾ ਹੈ, ਜਿਸ ਨੂੰ ਖਤਮ ਕਰਨ ਦੀ ਬਹੁਤ ਲੋੜ ਹੈ। ਅਦਾਕਾਰਾ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਯੌਨ ਸ਼ੋਸ਼ਣ ਦਾ ਸ਼ਿਕਾਰ ਸਿਰਫ ਮਹਿਲਾਵਾਂ ਹੀ ਨਹੀਂ ਸਗੋਂ ਮਰਦ, ਛੋਟੇ ਬੱਚੇ ਸਮੇਤ ਹਰ ਕੋਈ ਹੁੰਦਾ ਹੈ। ਲੋਕ ਆਪਣੇ ਪ੍ਰਭਾਵ ਦਾ ਇਸਤੇਮਾਲ ਹਰ ਪੱਧਰ 'ਤੇ ਕਰਦੇ ਹਨ।''

PunjabKesari
ਰਾਧਿਕਾ ਨੇ ਫਿਲਮ 'ਵਾਹ ਲਾਈਫ ਹੋ ਤਾਂ ਐਸੀ' ਨਾਲ ਸਾਲ 2005 'ਚ ਬਾਲੀਵੁੱਡ 'ਚ ਕਦਮ ਰੱਖਿਆ ਸੀ। ਜਲਦ ਹੀ ਅਦਾਕਾਰਾ ਅਕਸ਼ੈ ਕੁਮਾਰ ਦੀ ਅਗਲੀ ਫਿਲਮ 'ਪੈਡਮੇਨ' 'ਚ ਨਜ਼ਰ ਆਵੇਗੀ। ਫਿਲਮ 'ਚ ਸੋਨਮ ਕਪੂਰ ਵੀ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ।

PunjabKesari  



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News