'ਪੈਡਮੈਨ' ਦੀ ਅਦਾਕਾਰਾ ਦਾ ਇੰਸਟਾਗ੍ਰਾਮ 'ਤੇ ਦਿਖਿਆ ਅਜਿਹਾ ਅੰਦਾਜ਼

1/21/2018 7:26:06 PM

ਮੁੰਬਈ (ਬਿਊਰੋ)— 'ਪੈਡਮੈਨ' 'ਚ ਅਕਸ਼ੇ ਕੁਮਾਰ ਦੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਅਭਿਨੇਤਰੀ ਰਾਧਿਕਾ ਆਪਟੇ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਤਸਵੀਰ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹਾਲ ਹੀ 'ਚ ਰਾਧਿਕਾ ਨੇ ਇਕ ਅਜਿਹੀ ਪੋਸਟ ਸ਼ੇਅਰ ਕੀਤੀ ਹੈ ਜਿਸ ਨੂੰ ਦੇਖਣ ਤੋਂ ਬਾਅਦ ਫੈਨਜ਼ ਡਰ ਗਏ ਹਨ। ਸ਼ੇਅਰ ਕੀਤੀ ਗਈ ਇਸ ਤਸਵੀਰ 'ਚ ਰਾਧਿਕਾ ਦੇ ਚਿਹਰੇ 'ਤੇ ਕਿਰਲੀ ਚਿੱਪਕੀ ਹੋਈ ਨਜ਼ਰ ਆ ਰਹੀ ਹੈ। ਰਾਧਿਕਾ ਇਸ ਕਿਰਲੀ ਨੂੰ ਖਾਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਕਿ ਇਹ ਕਿਰਲੀ ਅਸਲੀ ਨਹੀਂ ਹੈ।

 

A post shared by Radhika (@radhikaofficial) on

ਰਾਧਿਕਾ ਦੀ ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਕਈ ਯੂਜ਼ਰਸ ਵਲੋਂ ਸੋਸ਼ਲ ਮੀਡੀਆ 'ਤੇ ਕੁਮੈਂਟ ਕੀਤੇ ਜਾ ਰਹੇ ਹਨ। ਇਕ ਯੂਜ਼ਰ ਨੇ ਤਸਵੀਰ ਦੇਖਣ ਤੋਂ ਬਾਅਦ ਰਾਧਿਕਾ ਨੂੰ ਬਲੋਕ ਕਰਨ ਦਾ ਫੈਸਲਾ ਲੈ ਲਿਆ। ਉੱਥੇ ਹੀ ਇਕ ਯੂਜ਼ਰ ਨੇ ਲਿਖਿਆ ਰਾਧਿਕਾ ਇਕ ਅਜਿਹੀ ਲੜਕੀ ਹੈ ਜੋ ਕਿਰਲੀ ਤੋਂ ਨਹੀਂ ਡਰਦੀ। ਇਹ ਤਸਵੀਰ ਫਿਲਮ ਸੈੱਟ ਤੋਂ ਸ਼ੂਟ ਦੌਰਾਨ ਇਕ ਸੀਨ ਦੀ ਹੈ। ਇਸ ਤੋਂ ਇਲਾਵਾ ਰਾਧਿਕਾ ਜਲਦ ਹੀ 'ਪੈਡਮੈਨ' 'ਚ ਦਿਖਾਈ ਦੇਣ ਵਾਲੀ ਹੈ। ਇਹ ਫਿਲਮ 9 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News