ਸ਼ਰਮੀਲੀ ਨਹੀਂ ਰਹੀ ਇਹ ਟੀ. ਵੀ. ਅਭਿਨੇਤਰੀ, ਕਰਵਾਇਆ ਬੋਲਡ ਫੋਟੋਸ਼ੂਟ (ਦੇਖੋ ਤਸਵੀਰਾਂ)

5/30/2017 9:40:34 AM

ਮੁੰਬਈ— ਟੀ. ਵੀ. ਅਭਿਨੇਤਰੀ ਰਾਧਿਕਾ ਮਦਨ ਨੇ ਕਲਰਸ ਟੀ. ਵੀ. ਦੇ ਸ਼ੋਅ 'ਮੇਰੀ ਆਸ਼ਿਕੀ ਤੁਮਸੇ ਹੀ' 'ਚ 'ਇਸ਼ਾਨੀ' ਦੇ ਰੂਪ 'ਚ ਹਜ਼ਾਰਾਂ ਲੋਕਾਂ ਦਾ ਦਿਲ ਜਿੱਤ ਲਿਆ ਸੀ। ਸ਼ੋਅ ਤੋਂ ਬਾਅਦ ਅਭਿਨੇਤਰੀ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' 'ਚ ਨਜ਼ਰ ਆਈ ਸੀ। ਹੁਣ ਰਾਧਿਕਾ ਆਪਣੇ ਨਵੇਂ ਫੋਟੋਸ਼ੂਟ ਨਾਲ 'ਹਲਚਲ' ਪੈਦਾ ਕਰਨ ਲਈ ਇਕ ਵਾਰ ਮੁੜ ਤਿਆਰ ਹੈ। ਟੀ. ਵੀ. 'ਤੇ ਆਮ ਤੌਰ 'ਤੇ ਸ਼ਰਮੀਲੀ ਤੇ ਮਾਸੂਮ ਜਿਹੀ ਲੜਕੀ ਦੀ ਭੂਮਿਕਾ ਨਿਭਾਉਣ ਵਾਲੀ ਰਾਧਿਕਾ ਹੁਣ ਸ਼ਰਮੀਲੀ ਨਹੀਂ ਰਹੀ। ਉਸ ਦਾ ਨਵਾਂ ਫੋਟੋਸ਼ੂਟ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਉਹ ਹੁਣ ਪਹਿਲਾਂ ਨਾਲੋਂ ਵੱਧ ਬੋਲਡ ਹੋ ਗਈ ਹੈ।
ਰਾਧਿਕਾ ਨੇ ਆਪਣੇ ਫੋਟੋਸ਼ੂਟ ਦੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News