ਗੋਆ 'ਚ ਪਤਨੀ ਨਾਲ ਹਨੀਮੂਨ ਇੰਜੁਆਏ ਕਰਦੇ ਦਿਸੇ 'ਰੋਡੀਜ਼' ਫੇਮ ਰਘੂਰਾਮ

Friday, February 1, 2019 11:05 AM

ਮੁੰਬਈ(ਬਿਊਰੋ)— ਨਿਊਲੀਵੈੱਡ ਕਪੱਲ ਰਘੂਰਾਮ ਆਪਣੀ ਪਤਨੀ ਨਤਾਲੀ ਡੀ ਲੁਸੀਓ ਨਾਲ ਗੋਆ 'ਚ ਹਨੀਮੂਨ ਮਨਾ ਰਹੇ ਹਨ। ਕਪੱਲ ਨੇ ਸੋਸ਼ਲ ਮੀਡੀਆ 'ਤੇ ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਪਿਛਲੇ ਸਾਲ ਦਸੰਬਰ 'ਚ ਦੋਵਾਂ ਨੇ ਸਾਊਥ ਇੰਡੀਅਨ ਅਤੇ ਈਸਾਈ ਰੀਤੀ ਰਿਵਾਜ਼ਾਂ ਨਾਲ ਵਿਆਹ ਕੀਤਾ ਸੀ। ਰਘੂਰਾਮ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਰੋਮਾਂਟਿਕ ਕੈਪਸ਼ਨ ਲਿਖਿਆ,''ਜਦੋਂ ਵੀ ਅਸੀਂ ਇਕੱਠੇ ਟ੍ਰੈਵਲ ਕਰਦੇ ਹਾਂ, ਉਹ ਮਿਨੀ ਹਨੀਮੂਨ ਹੁੰਦਾ ਹੈ। ਤੂੰ ਹਮੇਸ਼ਾ ਮੇਰੀ ਬਰਾਈਡ ਰਹੇਗੀ.'' ਕਪੱਲ ਨੇ ਜੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਉਨ੍ਹਾਂ 'ਚ ਉਨ੍ਹਾਂ ਦੀ ਕੈਮਿਸਟਰੀ ਸਾਫ ਨਜ਼ਰ ਆਉਂਦੀ ਹੈ।
PunjabKesari
ਦੋਵਾਂ ਨੇ ਰੋਮਾਂਟਿਕ ਪੋਜ ਵੀ ਦਿੱਤੇ ਹਨ। ਦੱਸ ਦੇਈਏ ਕਿ ਇਹ ਰਘੂ ਦਾ ਦੂਜਾ ਵਿਆਹ ਹੈ। ਰਘੂ ਨੇ ਪਹਿਲਾ ਵਿਆਹ ਸੁਗੰਧਾ ਗਰਗ ਨਾਲ ਕੀਤਾ ਸੀ ਪਰ 2016 'ਚ ਦੋਵੇਂ ਵੱਖ ਹੋ ਗਏ ਸਨ। ਉਨ੍ਹਾਂ ਦਾ ਤਲਾਕ ਆਪਸੀ ਸਹਿਮਤੀ ਨਾਲ ਹੋਇਆ ਸੀ।
PunjabKesari
ਵਿਆਹ ਤੋਂ ਬਾਅਦ ਵੀ ਰਘੂ ਰਾਮ ਅਤੇ ਸੁਗੰਧਾ ਚੰਗੇ ਦੋਸਤ ਹਨ। ਆਪਣੇ ਦੂਜੇ ਵਿਆਹ ਅਤੇ ਨਤਾਲੀ ਬਾਰੇ 'ਚ ਰਘੂ ਨੇ ਸਭ ਤੋਂ ਪਹਿਲਾਂ ਸੁਗੰਧਾ ਨੂੰ ਹੀ ਦੱਸਿਆ ਸੀ।
PunjabKesari
ਦੂਜੇ ਪਾਸੇ, ਨਤਾਲੀ-ਰਘੂ ਨੇ ਇਕ ਸਾਲ ਤੋਂ ਜ਼ਿਆਦਾ ਸਮੇਂ ਤੱਕ ਰਿਲੇਸ਼ਨ 'ਚ ਰਹਿਣ ਤੋਂ ਬਾਅਦ ਵਿਆਹ ਕਰਨ ਦਾ ਫੈਸਲਾ ਕੀਤਾ। ਰਿਸ਼ਤੇ ਦੇ ਇਕ ਸਾਲ ਪੂਰਾ ਹੋਣ 'ਤੇ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਅਫੇਅਰ ਕਨਫਰਮ ਕੀਤਾ ਸੀ।
PunjabKesari
ਦੋਵਾਂ ਦੀ ਲਵਸਟੋਰੀ ਇਕ ਮਿਊਜ਼ਿਕ ਵੀਡੀਓ ਸ਼ੂਟ ਦੌਰਾਨ ਸ਼ੁਰੂ ਹੋਈ ਸੀ। ਗੀਤ 'ਆਂਖੋਂ ਹੀ ਆਂਖੋਂ ਮੇਂ' ਲਈ ਉਹ ਇਕੱਠੇ ਆਏ ਸਨ। ਉਦੋਂ ਤੋਂ ਉਹ ਇਕ–ਦੂਜੇ ਨੂੰ ਪਸੰਦ ਕਰਨ ਲੱਗੇ। ਨਤਾਲੀ ਫਿਲਮ 'ਇੰਗਲਿਸ਼–ਵਿੰਗਲਿਸ਼', 'ਚੇਂਨਈ ਐਕਸਪ੍ਰੈੱਸ' 'ਚ ਗੀਤ ਗਾਏ ਹਨ।
PunjabKesari
ਰਘੂ ਟੀ.ਵੀ. ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ। ਉਹ ਕਈ ਰਿਐਲਿਟੀ ਸ਼ੋਅਜ਼ 'ਚ ਜੱਜ ਦੀ ਭੂਮਿਕਾ ਨਿਭਾ ਚੁੱਕੇ ਹਨ। ਰਘੂ ਨੇ ਰੋਡੀਜ਼ ਅਤੇ Splitsvilla ਨੂੰ ਪ੍ਰੋਡਿਊਸ ਵੀ ਕੀਤਾ ਹੈ।
PunjabKesari

PunjabKesari

PunjabKesari


About The Author

manju bala

manju bala is content editor at Punjab Kesari