ਤਲਾਕ ਦੇ 6 ਮਹੀਨਿਆਂ ਬਾਅਦ 'ਰੋਡੀਜ਼' ਫੇਸ ਰਘੂਰਾਮ ਦੀ ਮੰਗਣੀ

Monday, August 6, 2018 1:47 PM

ਮੁੰਬਈ (ਬਿਊਰੋ)— ਐੱਮ. ਟੀ.ਵੀ. ਦੇ ਮਸ਼ਹੂਰ ਸ਼ੋਅ ਰੋਡੀਜ਼ ਦੇ ਜੱਜ ਰਹਿ ਚੁੱਕੇ ਰਘੂਰਾਮ ਨੇ ਜਨਵਰੀ 2018 ਵਿਚ ਪਤਨੀ ਸੁਗੰਧਾ ਗਰਗ ਨਾਲ ਤਲਾਕ ਹੋ ਗਿਆ ਸੀ। ਤਲਾਕ ਦੇ 6 ਮਹੀਨੇ ਬਾਅਦ ਰਘੂ ਦੀ ਜ਼ਿੰਦਗੀ ਵਿਚ ਨਵੇਂ ਪਿਆਰ ਦੀ ਐਂਟਰੀ ਹੋਈ ਅਤੇ ਹੁਣ ਇਸ ਪਿਆਰ 'ਤੇ ਮੰਗਣੀ ਦੀ ਮੋਹਰ ਲੱਗ ਚੁੱਕੀ ਹੈ। ਉਂਝ ਇਸ ਦਾ ਖੁਲਾਸਾ ਰਘੂਰਾਮ ਨੇ ਨਹੀਂ ਕੀਤਾ ਪਰ ਉਨ੍ਹਾਂ ਦੇ ਦੋਸਤਾਂ ਨੇ ਮੰਗਣੀ ਦੀਆਂ ਤਸਵੀਰਾਂ ਨੂੰ ਸ਼ੇਅਰ ਕਰਕੇ ਰਘੂ ਦੀ ਸੀਕਰੇਟ ਮੰਗਣੀ ਦਾ ਖੁਲਾਸਾ ਕਰ ਦਿੱਤਾ ਹੈ।
PunjabKesari
ਟੋਰੰਟੋ 'ਚ ਹੋਈ ਇਸ ਮੰਗਣੀ ਵਿਚ ਐਕਟਰ ਕਰਨਵੀਰ ਆਪਣੀ ਪਤਨੀ ਇਕੱਠੇ ਪਹੁੰਚੇ ਸਨ। ਰੋਡੀਜ਼ ਫੇਮ ਰਘੂ ਨੇ ਕਨਾਡੀਅਨ ਸਿੰਗਰ ਨਤਾਲੀ ਡੀ ਲੁਸਯੋ ਨਾਲ ਮੰਗਣੀ ਕੀਤੀ ਹੈ। ਦੋਵੇਂ ਲੰਬੇ ਸਮੇਂ ਤੋਂ ਇਕ-ਦੂੱਜੇ ਨੂੰ ਡੇਟ ਕਰ ਰਹੇ ਸਨ।
PunjabKesari
ਪਿ‍ੱਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਰਘੂ ਨੇ ਨਟਾਲੀ ਨਾਲ ਤਸਵੀਰ ਸ਼ੇਅਰ ਕਰ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਆਈ ਲਵ ਯੂ ਲਿਖਿਆ ਸੀ। ਉੱਥੇ ਹੀ ਨਤਾਲੀ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਦਿਖੀ ਹੈ। ਦੱਸ ਦੇਈਏ ਕਿ ਦੋਵਾਂ ਦੇ ਰਿਲੇਸ਼ਨ ਨੂੰ 1 ਸਾਲ ਹੋ ਚੁੱਕਿਆ ਹੈ। 1 ਸਾਲ ਇਕੱਠੇ ਰਹਿਣ ਦੀ ਐਨੀਵਰਸਰੀ ਮਨਾਉਂਦੇ ਹੋਏ ਦੋਵਾਂ ਨੇ ਪਹਿਲੀ ਵਾਰ ਫੈਨਜ਼ ਨਾਲ ਆਪਣੇ ਰਿਸ਼ਤੇ ਨੂੰ ਕਬੂਲਿਆ।
PunjabKesari
ਨਤਾਲੀ ਨੇ ਫਿਲਮ 'ਇੰਗਲਿਸ਼-ਵਿੰਗਲਿਸ਼', 'ਚੇਂਨਈ ਐਕਸਪ੍ਰੈੱਸ', 'ਲੇਡੀਜ਼ Vs ਰਿਕੀ ਬਹਿਲ' ਵਰਗੀਆਂ ਫਿਲਮਾਂ 'ਚ ਗੀਤ ਗਾਇਆ ਹੈ। ਨਤਾਲੀ ਅਤੇ ਰਘੂਰਾਜ 2106 'ਚ ਗੀਤ 'ਆਂਖੋਂ ਹੀ ਆਂਖੋਂ ਮੇ' ਲਈ ਇਕੱਠੇ ਆਏ ਸਨ। ਉਦੋਂ ਤੋਂ ਉਹ ਇਕ-ਦੂੱਜੇ ਨੂੰ ਪਸੰਦ ਕਰਨ ਲੱਗੇ। ਨਤਾਲੀ ਰਘੂਰਾਮ ਤੋਂ ਪਹਿਲਾਂ ਟੀ.ਵੀ. ਐਕਟਰ ਏਜਾਜ ਖਾਨ ਨੂੰ 4 ਸਾਲ ਤੱਕ ਡੇਟ ਕਰ ਚੁੱਕੀ ਹੈ।
PunjabKesari
ਦੱਸ ਦੇਈਏ ਕਿ ਰਘੂ ਕਈ ਰਿਐਲਿਟੀ ਸ਼ੋਅਜ਼ ਦਾ ਹਿੱਸਾ ਰਹਿ ਚੁੱਕੇ ਹਨ। ਉਹ ਰੋਡੀਜ਼ ਅਤੇ Splitsvilla ਦੇ ਪ੍ਰੋਡੀਊਸਰ ਵੀ ਰਹਿ ਚੁੱਕੇ ਹਨ।
PunjabKesari

PunjabKesari


Edited By

Manju

Manju is news editor at Jagbani

Read More