ਜਲਦ ਪਿਤਾ ਬਣਨ ਵਾਲੇ ਹਨ ਰੋਡੀਜ਼ ਫੇਮ ਰਘੂਰਾਮ

10/20/2019 3:24:17 PM

ਮੁੰਬਈ(ਬਿਊਰੋ)- ਮਸ਼ਹੂਰ ਟੀ. ਵੀ. ਅਦਾਕਾਰ ਰਘੂ ਰਾਮ ਇਸ ਸਮੇਂ ਸੱਤਵੇਂ ਆਸਮਾਨ 'ਤੇ ਹੈ। ਅਜਿਹਾ ਇਸ ਲਈ ਹੈ ਕਿ ਕਿਉਂਕਿ ਉਨ੍ਹਾਂ ਦੀ ਜ਼ਿੰਦਗੀ 'ਚ ਜਲਦ ਹੀ ਇਕ ਨੰਨ੍ਹੀ ਜਾਨ ਦੀ ਐਂਟਰੀ ਹੋਣ ਵਾਲੀ ਹੈ। ਜੀ ਹਾਂ, ਤੁਸੀਂ ਬਿਲਕੁਲ ਠੀਕ ਸਮਝੇ। ਦਰਅਸਲ, ਰਘੂ ਰਾਮ ਦੀ ਪਤਨੀ ਨਤਾਲੀ ਪ੍ਰੈਗਨੈਂਟ ਹੈ। ਦੋਵੇਂ ਆਪਣੇ ਆਉਣ ਵਾਲੇ ਬੱਚੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਰਘੂ ਬਹੁਤ ਜਲਦ ਪਿਤਾ ਬਣਨ ਵਾਲੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਆਪਣੀ ਪਤਨੀ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ।

 
 
 
 
 
 
 
 
 
 
 
 
 
 

Pregnant and Rocking it!! 😍 #Babymoon @nataliediluccio

A post shared by Raghu Ram (@instaraghu) on Oct 19, 2019 at 1:49am PDT


ਇਸ ਦੇ ਨਾਲ ਉਨ੍ਹਾਂ ਨੇ ਇਕ ਕੈਪਸ਼ਨ ਵੀ ਲਿਖਿਆ ਹੈ। ਉਨ੍ਹਾਂ ਨੇ ਲਿਖਿਆ,‘ਇਹ ਪ੍ਰੈਗਨੇਂਟ ਤੇ ਰੋਕਿੰਗ.. #ਬੇਬੀ ਮੂਨ’ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪਤਨੀ ਨਤਾਲੀ ਡੀ ਲੁਸੀਓ ਨੂੰ ਟੈਗ ਕੀਤਾ ਗਿਆ ਹੈ। ਇਸ ਤਸਵੀਰ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

Sundays like these... 🤗❤️ @nataliediluccio #Weekend #Twogether

A post shared by Raghu Ram (@instaraghu) on Sep 28, 2019 at 11:34pm PDT


ਦੱਸਣਯੋਗ ਹੈ ਕਿ ਰਘੂਰਾਮ ਨੇ ਆਪਣੀ ਗਰਲ ਫਰੈਂਡ ਨਤਾਲੀ ਡੀ ਲੁਸੀਓ ਨਾਲ ਪਿਛਲੇ ਸਾਲ ਵਿਆਹ ਕਰਵਾਇਆ ਸੀ। ਇਹ ਉਨ੍ਹਾਂ ਦਾ ਦੂਜਾ ਵਿਆਹ ਹੈ। ਰਘੂਰਾਮ ਟੀ.ਵੀ. ਤੋਂ ਇਲਾਵਾ ਬਾਲੀਵੁੱਡ ਫਿਲਮਾਂ ਚ ਵੀ ਕੰਮ ਕਰ ਚੁੱਕੇ ਹਨ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News