ਹੌਟਨੈੱਸ ਦੇ ਮਾਮਲੇ ''ਚ ਕਿਸੇ ਤੋਂ ਘੱਟ ਨਹੀਂ ਗੋਵਿੰਦਾ ਦੀ ਭਾਣਜੀ ਰਾਗਿਨੀ ਖੰਨਾ

7/9/2018 5:18:00 PM

ਮੁੰਬਈ (ਬਿਊਰੋ)— ਸੁਪਰਸਟਾਰ ਗੋਵਿੰਦਾ ਦੀ ਭਾਣਜੀ ਅਤੇ ਮਸ਼ਹੂਰ ਟੀ. ਵੀ. ਸੀਰੀਅਲ 'ਸਸੁਰਾਲ ਗੇਂਦਾ ਫੂਲ' 'ਚ ਦਿਸ ਚੁੱਕੀ ਅਦਾਕਾਰਾ ਰਾਗਿਨੀ ਖੰਨਾ ਅੱਜਕਲ ਖਾਫੀ ਚਰਚਾ 'ਚ ਛਾਈ ਹੋਈ ਹੈ। ਰਾਗਿਨੀ ਸੋਸ਼ਲ ਮੀਡੀਆ 'ਚੇ ਕਾਫੀ ਐਕਟਿਵ ਰਹਿੰਦੀ ਹੈ।

PunjabKesari

ਉਨ੍ਹਾਂ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਰਾਗਿਨੀ ਬੇਹੱਦ ਖੂਬਸੂਰਤ ਲੱਗ ਰਹੀ ਹੈ।

PunjabKesari

ਜਾਣਕਾਰੀ ਮੁਤਾਬਕ ਰਾਗਿਨੀ ਟੀ. ਵੀ. ਦੀ ਦੁਨੀਆ ਦੀ ਇਕ ਮਸ਼ਹੂਰ ਅਦਾਕਾਰਾ ਹੈ। ਇਕ ਸਮਾਂ ਸੀ ਜਦੋਂ ਰਾਗਿਨੀ ਦਾ ਸੀਰੀਅਲ 'ਸਸੁਰਾਲ ਗੇਂਦਾ ਫੂਲ' ਸਭ ਤੋਂ ਵੱਧ ਲੋਕਪ੍ਰਿਯ ਹੁੰਦਾ ਸੀ, ਜਿਸ 'ਚ ਰਾਗਿਨੀ ਨਾਲ ਟੀ. ਵੀ. ਦੁਨੀਆ ਦੇ ਮਸ਼ਹੂਰ ਅਦਾਕਾਰ ਜੈ ਸੋਨੀ ਮੁੱਖ ਭੂਮਿਕਾ 'ਚ ਨਜ਼ਰ ਆਏ ਸਨ।

PunjabKesari

ਇਸੇ ਸ਼ੋਅ ਰਾਹੀਂ ਰਾਗਿਨੀ ਨੂੰ ਇਕ ਖਾਸ ਪਛਾਣ ਮਿਲੀ ਸੀ। ਇਹੀ ਨਹੀਂ ਬਲਕਿ ਇਸ ਸ਼ੋਅ 'ਚ ਜੈ ਸੋਨੀ ਅਤੇ ਰਾਗਿਨੀ ਖੰਨਾ ਤੋਂ ਇਲਾਵਾ ਵੀ ਛੋਟੇ ਪਰਦੇ ਦੇ ਕਈ ਮਸ਼ਹੂਰ ਕਲਾਕਾਰਾਂ ਨੇ ਕੰਮ ਕੀਤਾ ਸੀ।

PunjabKesari

ਰਾਗਿਨੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਰਾਧਾ ਕੀ ਬੇਟੀਆਂ ਕੁਝ ਕਰ ਦਿਖਾਏਂਗੀ' ਸੀਰੀਅਲ ਨਾਲ ਕੀਤੀ ਸੀ, ਜਿਸ ਤੋਂ ਬਾਅਦ ਉਹ 'ਧੂਮਕੇਤੂ', 'ਗੁੜਗਾਓਂ', 'ਡਬਲ ਦੀ ਟ੍ਰਬਲ', 'ਭੱਜੀ ਇਨ ਪ੍ਰਾਬਲਮ' ਵਰਗੀਆਂ ਫਿਲਮਾਂ 'ਚ ਐਕਟਿੰਗ ਕਰ ਚੁੱਕੀ ਹੈ।

PunjabKesari

ਰਾਗਿਨੀ ਨੇ ਰਾਕੇਸ਼ ਓਮਪ੍ਰਕਾਸ਼ ਮਹਿਰਾ ਦੀ ਫਿਲਮ 'ਤੀਨ ਥੇ ਭਾਈ' ਨਾਲ ਡੈਬਿਊ ਕੀਤਾ ਸੀ, ਹਾਲਾਂਕਿ ਰਾਗਿਨੀ ਦੀ ਇਹ ਫਿਲਮ ਕੁਝ ਖਾਸ ਕਮਾਲ ਨਾ ਦਿਖਾ ਸਕੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News