ਅੰਦਰੋਂ ਅਜਿਹਾ ਦਿਖਦਾ ਹੈ ਬਾਲੀਵੁੱਡ ਡੈਬਿਊ ਕਰ ਰਹੀ ਗੋਵਿੰਦਾ ਦੀ ਭਾਂਜੀ ਦਾ ਘਰ (ਦੇਖੋ ਤਸਵੀਰਾਂ)

7/22/2017 4:20:00 PM

ਮੁੰਬਈ— 4 ਅਗਸਤ ਨੂੰ ਰਿਲੀਜ਼ ਹੋ ਰਹੀ ਫਿਲਮ 'ਗੁੜਗਾਓਂ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਰਾਗਿਨੀ ਖੰਨਾ ਦਾ ਵਰਸੋਵਾ ਮੁੰਬਈ 'ਚ ਇਕ 3 ਬੀ. ਐੱਚ. ਕੇ. ਦਾ ਘਰ ਹੈ।
PunjabKesari
ਰਾਗਿਨੀ ਇਸ ਘਰ 'ਚ ਆਪਣੀ ਮਾਂ ਤੇ ਭਰਾ ਅਮਿਤ ਨਾਲ ਰਹਿੰਦੀ ਹੈ। ਫਿਲਹਾਲ ਉਨ੍ਹਾਂ ਦੇ ਘਰ 'ਚ ਕੰਮਕਾਜ ਚੱਲ ਰਿਹਾ ਹੈ ਤੇ 5-6 ਮਹੀਨਿਆਂ 'ਚ ਪੂਰਾ ਹੋ ਜਾਵੇਗਾ। ਦੱਸਣਯੋਗ ਹੈ ਕਿ ਰਾਗਿਨੀ ਬਾਲੀਵੁੱਡ ਅਭਿਨੇਤਾ ਗੋਵਿੰਦਾ ਦੀ ਭਾਂਜੀ ਹੈ।
PunjabKesari
ਰਾਗਿਨੀ ਨੇ ਦੱਸਿਆ ਕਿ ਉਸ ਨੂੰ ਆਪਣੇ ਡਰਾਇੰਗ ਰੂਮ ਦੇ ਕਾਊਚ 'ਤੇ ਬੈਠ ਕੇ ਚਾਹ ਪੀਣੀ ਪਸੰਦ ਹੈ। ਉਸ ਦੇ ਕਮਰੇ 'ਚ ਇਕ ਵੱਡਾ ਟੀ. ਵੀ. ਲੱਗਾ ਹੋਇਆ ਹੈ। ਕਾਊਚ 'ਤੇ ਬੈਠ ਕੇ ਟੀ. ਵੀ. ਦੇਖਣਾ ਉਹ ਬੇਹੱਦ ਪਸੰਦ ਕਰਦੀ ਹੈ।
PunjabKesari
ਉਸ ਨੇ ਦੱਸਿਆ ਕਿ ਉਸ ਦੇ ਘਰ ਦੀ ਖਿੜਕੀ ਤੋਂ ਬਾਹਰਲਾ ਨਜ਼ਾਰਾ ਦੇਖਣ ਲਾਇਕ ਹੈ। ਉਸ ਦੇ ਅਪਾਰਟਮੈਂਟ 'ਚ ਚਾਰੋਂ ਪਾਸੇ ਹਰਿਆਲੀ ਹੈ, ਜਿਸ ਕਾਰਨ ਪੂਰਾ ਮਾਹੌਲ ਬੇਹੱਦ ਖੁਸ਼ਨੁਮਾ ਲੱਗਦਾ ਹੈ।
PunjabKesari
ਗੱਲਬਾਤ ਦੌਰਾਨ ਰਾਗਿਨੀ ਨੇ ਦੱਸਿਆ ਕਿ ਉਸ ਨੂੰ ਗਾਰਡਨਿੰਗ ਦਾ ਬਹੁਤ ਸ਼ੌਕ ਹੈ ਪਰ ਉਸ ਦਾ ਘਰ ਤੀਜੀ ਮੰਜ਼ਿਲ 'ਤੇ ਹੈ ਤੇ ਡਰੇਨੇਜ ਦੀ ਵਜ੍ਹਾ ਕਾਰਨ ਉਥੇ ਪੌਦੇ ਲਗਾਉਣਾ ਮਨ੍ਹਾ ਹੈ।
PunjabKesari
ਉਸ ਨੇ ਦੱਸਿਆ ਕਿ ਉਸ ਦੇ ਘਰ 'ਚ ਅਜਿਹੇ ਪੌਦੇ ਹਨ, ਜਿਨ੍ਹਾਂ 'ਚ ਪਾਣੀ ਦੀ ਲੋੜ ਘੱਟ ਹੁੰਦੀ ਹੈ। ਉਸ ਨੇ ਆਪਣੀ ਬਾਲਕਨੀ 'ਚ ਕਈ ਤਰ੍ਹਾਂ ਦੇ ਫੁੱਲ ਲਗਾ ਰੱਖੇ ਹਨ।​​​​​​​
PunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News