ਟੀਜ਼ਰ ਤੋਂ ਬਾਅਦ ਬੋਲਡ ਸੀਨਜ਼ ਦੀ ਭਰਮਾਰ ਨਾਲ ਰਿਲੀਜ਼ ਹੋਇਆ 'ਰਾਗਿਨੀ...' ਦਾ ਟਰੇਲਰ

9/14/2017 3:49:19 PM

ਮੁੰਬਈ— ਬੀਤੇ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ 'ਰਾਗਿਨੀ ਐੱਮ. ਐੱਮ. ਐੱਸ. ਰਿਟਰਨਜ਼' ਦਾ ਟੀਜ਼ਰ ਸੋਸ਼ਲ ਮੀਡੀਆ 'ਤੇ ਖੂਬ ਛਾਇਆ ਹੋਇਆ ਸੀ। ਤੁਹਾਨੂੰ ਦੱਸ ਦੇਈਏ ਹੁਣ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ ਜਿਸਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਟਰੇਲਰ ਆਪਣੀ ਬੋਲਡਨੈੱਸ ਕਰਕੇ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੌਰ ਰਿਹਾ ਹੈ। ਇਸ ਟਰੇਲਰ 'ਚ ਹਾਰਰ ਸੀਨਜ਼ ਤੋਂ ਇਲਾਵਾ ਹੌਟ ਅਤੇ ਇੰਟੀਮੇਟ ਸੀਨਜ਼ ਦੀ ਖੂਬ ਭਰਮਾਰ ਹੈ।


ਜ਼ਿਕਰਯੋਗ ਹੈ ਕਿ ਟੀ. ਵੀ. ਅਦਾਕਾਰਾ ਕ੍ਰਿਸ਼ਮਾ ਸ਼ਰਮਾ ਅਤੇ ਸਿਧਾਰਥ ਗੁਪਤਾ ਇਸ ਫਿਲਮ 'ਚ ਰੋਮਾਂਸ ਕਰਦੇ ਦਿਖਾਈ ਦੇ ਰਹੇ ਹਨ। ਕ੍ਰਿਸ਼ਮਾ ਸ਼ਰਮਾ ਇਸ ਵੈੱਬ ਸੀਰੀਜ਼ 'ਚ ਬੇਹੱਦ ਬੋਲਡ ਲੁੱਕ 'ਚ ਦਿਖਾਈ ਦੇ ਰਹੀ ਹੈ। ਇਸ ਸੀਰੀਜ਼ ਨੂੰ ਏਕਤਾ ਕਪੂਰ ਦੇ ALT Balaji ਐਪ 'ਤੇ ਦੇਖਿਆ ਜਾ ਸਕੇਗਾ। ਇਸ ਟਰੇਲਰ ਨੂੰ ALT Balaji ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਲਿਖਿਆ, ''ਰਾਗਿਨੀ ਵਾਪਸ ਆ ਗਈ ਹੈ..ਹੁਣ ਡਰ ਤੁਹਾਡੇ ਬੈਡਰੂਮ 'ਚ...''। 'ਰਾਗਿਨੀ ਐੱਮ. ਐੱਮ. ਐੱਸ. ਰਿਟਰਨਜ਼' ਨੂੰ ਏਕਤਾ ਕਪੂਰ ਪ੍ਰੋਡਿਊਸ ਕਰ ਰਹੀ ਹੈ।ਏਕਤਾ ਦੀ ਫਿਲਮ 'ਰਾਗਿਨੀ ਐੱਮ. ਐੱਮ. ਐੱਸ.' ਸਾਲ 2011 'ਚ ਰਿਲੀਜ਼ ਹੋਈ ਜਿਸਨੂੰ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ 2014 'ਚ 'ਰਾਗਿਨੀ ਐੱਮ. ਐੱਮ. ਐੱਸ. 2' ਆਈ ਜਿਸ 'ਚ ਲੀਡ ਕਿਰਦਾਰ 'ਚ ਸੰਨੀ ਲਿਓਨੀ ਨਜ਼ਰ ਆਈ। ਹੁਣ ਏਕਤਾ ਕਪੂਰ ਨੇ ਇਸ ਫਿਲਮ ਦੀ ਅਗਲੀ ਸੀਰੀਜ਼ 'ਚ ਨੂੰ ਵੈੱਬ ਸੀਰੀਜ਼ ਦੇ ਰੂਪ 'ਚ ਲਿਆਉਣ ਦਾ ਫੈਸਲਾ ਕੀਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News