ਬਾਲੀਵੁੱਡ ਇੰਡਸਟਰੀ 'ਚ ਬੁੱਢੇ ਆਸ਼ਕਾਂ ਦੀਆਂ ਜਵਾਨ ਮਸ਼ੂਕਾਂ

11/11/2017 5:20:42 PM

ਮੁੰਬਈ(ਬਿਊਰੋ)— ਕਹਿੰਦੇ ਹਨ ਕਿ ਪਿਆਰ ਅੰਨ੍ਹਾ ਹੁੰਦਾ ਹੈ, ਜਦੋਂ ਦਿਲ ਮੁਹੱਬਤ ਵਿਚ ਹੁੰਦਾ ਹੈ ਤਾਂ ਜਨਾਬ ਜਾਤ, ਧਰਮ, ਊਚ-ਨੀਚ, ਰੰਗ-ਰੂਪ ਦਾ ਕੋਈ ਭੇਦ ਨਹੀਂ ਹੁੰਦਾ। ਫਿਰ ਅਜਿਹੇ ਵਿਚ ਉਮਰ ਕੀ ਚੀਜ਼ ਹੈ, ਜਦੋਂ ਦਿਲ ਮਿਲ ਗਏ ਤਾਂ ਭਾਵੇਂ ਇਕ ਨੇ ਜਵਾਨੀ ਦੀ ਦਹਿਲੀਜ 'ਤੇ ਦਸਤਕ ਦਿੱਤੀ ਹੋਵੇ ਜਾਂ ਦੂਸਰਾ ਭਾਵੇਂ ਹੀ ਬੁਢਾਪੇ ਦੀ ਦਹਿਲੀਜ ਨੂੰ ਛੋਹ ਚੁੱਕਾ ਹੋਵੇ ਕੀ ਫਰਕ ਪੈਂਦਾ ਹੈ। ਆਓ ਨਜ਼ਰ ਮਾਰਦੇ ਹਾਂ ਦੋ ਅਜਿਹੇ ਬੁੱਢੇ ਆਸ਼ਕਾਂ 'ਤੇ।
ਮੁਗਧਾ ਗੋਡਸੇ-ਰਾਹੁਲ ਦੇਵ
ਸੁਪਰ ਮਾਡਲ ਮੁਗਧਾ ਗੋਡਸੇ ਦਾ। ਮੁਗਧਾ ਆਪਣੇ ਬੁਆਏ ਫ੍ਰੈਂਡ ਰਾਹੁਲ ਦੇਵ ਤੋਂ 18 ਸਾਲ ਛੋਟੀ ਹੈ। ਮੁਗਧਾ ਜਿਥੇ 31 ਸਾਲ ਦੀ ਹੈ, ਉਥੇ ਹੀ ਰਾਹੁਲ 49 ਸਾਲ ਦਾ। ਮੰਨਿਆ ਜਾ ਰਿਹਾ ਹੈ ਕਿ ਇਹ ਜੋੜਾ ਕਦੇ ਵੀ ਵਿਆਹ ਦੇ ਬੰਧਨ 'ਚ ਬੱਝ ਸਕਦਾ ਹੈ। ਆਮ ਤੌਰ 'ਤੇ ਦੱਖਣੀ ਭਾਰਤੀ ਫਿਲਮਾਂ 'ਚ ਵਿਲੇਨ ਦਾ ਕਿਰਦਾਰ ਨਿਭਾਉਂਦਾ ਨਜ਼ਰ ਆਉਣ ਵਾਲਾ ਰਾਹੁਲ ਇਕ ਬਿਹਤਰੀਨ ਅਭਿਨੇਤਾ ਹੈ। ਜ਼ਿਕਰਯੋਗ ਹੈ ਕਿ 24 ਸਾਲ ਦੀ ਉਮਰ 'ਚ ਰਾਹੁਲ ਦਾ ਰੀਨਾ ਨਾਲ ਵਿਆਹ ਹੋ ਗਿਆ ਸੀ ਅਤੇ ਉਨ੍ਹਾਂ ਦਾ ਇਕ ਬੇਟਾ ਵੀ ਹੈ, ਜਿਸ ਦਾ ਨਾਂ ਸਿਧਾਂਤ ਹੈ। ਉਨ੍ਹਾਂ ਦੀ ਜ਼ਿੰਦਗੀ 'ਚ ਟਵਿਸਟ ਉਦੋਂ ਆਇਆ ਜਦੋਂ 2009 'ਚ ਉਨ੍ਹਾਂ ਦੀ ਪਤਨੀ ਦੀ ਕੈਂਸਰ ਕਾਰਨ ਮੌਤ ਹੋ ਗਈ ਅਤੇ ਉਸ ਵੇਲੇ ਸਿਧਾਂਤ ਸਿਰਫ 11 ਸਾਲ ਦਾ ਸੀ। 
ਅਨੁਰਾਗ ਕਸ਼ਯਪ-ਸ਼ੁਭਰਾ ਸ਼ੈੱਟੀ 
ਹੁਣ ਗੱਲ ਕਰਦੇ ਹਾਂ ਅਨੁਰਾਗ ਕਸ਼ਯਪ ਦੀ ਗਰਲਫ੍ਰੈਂਡ ਸ਼ੁਭਰਾ ਸ਼ੈੱਟੀ ਸਿਰਫ 23 ਸਾਲਾਂ ਦੀ ਹੈ। ਦੱਸ ਦੇਈਏ ਕਿ ਸ਼ੁਭਰਾ ਅਨੁਰਾਗ ਦੀ 17 ਸਾਲਾ ਬੇਟੀ ਤੋਂ 6 ਸਾਲ ਹੀ ਵੱਡੀ ਹੈ। ਅਨੁਰਾਗ ਇਸ ਸਮੇਂ 44 ਸਾਲ ਦਾ ਹੈ। ਉਨ੍ਹਾਂ ਦੇ ਹਾਲੀਆ ਇੰਸਟਾਗ੍ਰਾਮ ਪੋਸਟ 'ਤੇ ਨਜ਼ਰ ਮਾਰਨ 'ਤੇ ਦੋਵਾਂ ਦਰਮਿਆਨ ਪੈਦਾ ਹੋ ਰਹੇ ਰੋਮਾਂਸ ਦੀ ਗੱਲ ਪੱਕੀ ਹੋ ਜਾਂਦੀ ਹੈ। ਉਂਝ ਅਨੁਰਾਗ ਹੁਣ ਦੋ ਵਾਰ ਵਿਆਹ ਕਰਵਾ ਚੁੱਕਾ ਹੈ। ਗੱਲ ਜੇਕਰ ਸ਼ੁਭਰਾ ਦੀ ਕਰੀਏ ਤਾਂ ਉਹ ਅਨੁਰਾਗ ਕਸ਼ਯਪ ਦੇ ਪ੍ਰੋਡਕਸ਼ਨ ਹਾਊਸ 'ਫੈਂਟਮ ਫਿਲਮਜ਼' ਵਿਚ ਕੰਮ ਕਰਦੀ ਹੈ ਅਤੇ ਮੁੰਬਈ ਦੇ ਸੇਂਟ ਜੇਵੀਅਰਸ ਕਾਲਜ ਤੋਂ ਗ੍ਰੈਜੂਏਟ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News