Movie Review : ਸੱਚੀ ਕਹਾਣੀ ਨੂੰ ਬਿਹਤਰ ਢੰਗ ਨਾਲ ਪੇਸ਼ ਕਰਦੀ ਹੈ ''ਰੇਡ''

3/16/2018 12:17:00 PM

ਮੁੰਬਈ (ਬਿਊਰੋ)— ਰਾਜਕੁਮਾਰ ਗੁਪਤਾ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਰੇਡ' ਅੱਜ ਯਾਨੀ ਸ਼ੁਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰਕਾਸਟ ਬਾਰੇ ਗੱਲ ਕਰੀਏ ਤਾਂ ਅਜੇ ਦੇਵਗਨ, ਇਲਿਆਨਾ ਡਿਕਰੂਜ਼, ਸੌਰਭ ਸ਼ੁੱਕਲਾ, ਅਮਿਤ ਸਿਆਲ, ਪੁਸ਼ਪਾ ਜੋਸ਼ੀ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਫਿਲਮ ਨੂੰ ਸੈਂਸਰ ਬੋਰਡ ਵਲੋਂ U/A ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।

ਕਹਾਣੀ
ਫਿਲਮ ਦੀ ਕਹਾਣੀ 1981 'ਚ ਲਖਨਊ 'ਚ ਹੋਏ ਹਾਈ ਪ੍ਰੋਫਾਈਲ ਛਾਪੇ ਦੀ ਸੱਚੀ ਘਟਨਾ 'ਤੇ ਆਧਾਰਿਤ ਹੈ। ਫਿਲਮ 'ਚ ਦਿਖਾਇਆ ਗਿਆ ਹੈ ਕਿ ਇਕ ਬਹਾਦਰ ਇਨਕਮ ਟੈਕਸ ਅਧਿਕਾਰੀ ਅਮਯ ਪਟਨਾਇਕ (ਅਜੇ ਦੇਵਗਨ) ਸੰਸਦ ਰਾਮੇਸ਼ਵਰ ਸਿੰਘ ਊਫ ਰਾਜਾਜੀ (ਸੋਰਭ ਸ਼ੁੱਕਲਾ) ਦੇ ਘਰ ਆਪਣੀ ਪੂਰੀ ਟੀਮ ਨਾਲ ਛਾਪਾ ਮਾਰਦਾ ਹੈ। ਰਾਜਾਜੀ ਨੇ ਆਪਣੇ ਘਰ 420 ਕਰੋੜ ਦਾ ਕਾਲਾਧੰਨ ਲੁਕਾਇਆ ਹੋਇਆ ਹੈ। ਰਾਜਾਜੀ ਆਪਣੇ ਬਚਾਅ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਉਹ ਅਮਯ ਨੂੰ ਕਾਫੀ ਡਰਾਉਂਦੇ ਹਨ ਪਰ ਉਹ ਪਿੱਛੇ ਨਹੀਂ ਹੱਟਦਾ ਹੈ। ਅਮਯ ਦੀ ਪਤਨੀ ਨੀਤਾ (ਇਲਿਆਨਾ ਡਿਕਰੂਜ਼) 'ਤੇ ਹਮਲਾ ਕਰਵਾਇਆ ਜਾਂਦਾ ਹੈ। ਬਾਵਜੂਦ ਇਸਦੇ ਨੀਤਾ ਆਪਣੇ ਪਤੀ ਨੂੰ ਪੂਰਾ ਸਹਿਯੋਗ ਦਿੰਦੀ ਹੈ। ਅਜੇ ਲਈ ਇਕ ਸੰਸਦ ਦੇ ਘਰ ਰੇਡ ਮਾਰਨੀ ਕਿੰਨੀ ਚੁਣੌਤੀਪੂਰਣ ਹੁੰਦੀ ਹੈ, ਰੇਡ ਮਾਰਦੇ ਸਮੇਂ ਉਸਨੂੰ ਕਿਹੜੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕੰਮ 'ਚ ਉਹ ਸਫਲ ਹੁੰਦਾ ਹੈ ਜਾਂ ਨਹੀਂ, ਇਹ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਹੋਵੇਗੀ।

ਮਿਊਜ਼ਿਕ
ਫਿਲਮ 'ਚ ਅਮਿਤ ਤ੍ਰਿਵੇਦੀ ਅਤੇ ਤਨਿਕਸ਼ ਬਾਗਚੀ ਵਲੋਂ ਮਿਊਜ਼ਿਕ ਮਿਊਜ਼ਿਕ ਦਿੱਤਾ ਗਿਆ ਹੈ। ਰਿਲੀਜ਼ ਤੋਂ ਪਹਿਲਾਂ ਫਿਲਮ ਦੇ 2 ਗੀਤ 'ਸਾਨੂੰ ਇਕ ਪਲ ਚੈਨ ਨਾ ਆਵੇ' ਅਤੇ 'ਨਿਤ ਖੈਰ ਮੰਗਾ' ਗੀਤਾਂ ਨੂੰ ਕਾਫੀ ਪਿਆਰ ਮਿਲਿਆ ਹੈ। ਹਾਲਾਂਕਿ ਬੈਕਗਰਾਊਂਡ 'ਤੇ ਫਿਲਮ 'ਚ ਪੰਜਾਬੀ ਸਟਾਇਲ ਦੇ ਗੀਤ ਖਾਸ ਫਿੱਟ ਨਹੀਂ ਬੈਠੇ ਹਨ।

ਬਾਕਸ ਆਫਿਸ
ਪ੍ਰਮੋਸ਼ਨ ਦੇ ਨਾਲ ਫਿਲਮ ਦਾ ਬਜਟ ਕਰੀਬ 35 ਕਰੋੜ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਫਿਲਮ ਨੇ ਸੈਟੇਲਾਈਟ, ਡਿਜੀਟਲ ਅਤੇ ਓਵਰਸੀਜ਼ ਰਾਈਟਜ਼ ਵੇਚ ਕੇ ਚੰਗੀ ਕਮਾਈ ਕਰ ਲਈ ਹੈ। ਇਸ ਫਿਲਮ ਨੂੰ ਭਾਰਤ 'ਚ 3,400 ਸਕ੍ਰੀਨਜ਼ ਅਤੇ ਵਿਦੇਸ਼ਾਂ 'ਚ 369 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਬਾਕਸ ਆਫਿਸ 'ਤੇ ਚੰਗਾ ਬਿਜ਼ਨੈੱਸ ਕਰਨ 'ਚ ਸਫਲ ਹੁੰਦੀ ਹੈ ਜਾਂ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News