ਪਤਨੀ ਨੂੰ ਛੱਡ ਇਸ ਅਦਾਕਾਰਾ ਨਾਲ ਲਿਵ-ਇਨ ''ਚ ਰਹਿਣ ਲੱਗੇ ਸਨ ਰਾਜ ਬੱਬਰ, ਨਹੀਂ ਪਸੰਦ ਕਰਦਾ ਸੀ ਬੇਟਾ

6/23/2017 12:56:50 PM

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਾ ਰਾਜ ਬੱਬਰ ਅੱਜ 64 ਸਾਲ ਦੇ ਹੋ ਚੁੱਕੇ ਹਨ। ਉਨ੍ਹਾਂ ਦਾ ਜਨਮ 23 ਜੂਨ 1952 ਨੂੰ ਉਤਰ ਪ੍ਰਦੇਸ਼ ਦੇ ਟੁੰਡਲਾ 'ਚ ਹੋਇਆ ਸੀ।

PunjabKesari

ਸਾਲ 1975 'ਚ ਨੈਸ਼ਨਲ ਸਕੂਲ ਆਫ ਡਰਾਮਾ ਨਾਲ ਉਨ੍ਹਾਂ ਨੇ ਐਕਟਿੰਗ ਦਾ ਕੋਰਸ ਪੂਰਾ ਕੀਤਾ ਅਤੇ ਫਿਲਮਾਂ 'ਚ ਆ ਗਏ ਸਨ।

PunjabKesari

ਨੇਤਾ ਅਤੇ ਅਭਿਨੇਤਾ ਰਾਜ ਬੱਬਰ ਨੇ ਜਦੋਂ ਸਮਿਤਾ ਪਾਟਿਲ ਨਾਲ ਵਿਆਹ ਕਰਵਾਇਆ ਸੀ ਤਾਂ ਉਹ ਪਹਿਲਾ ਤੋਂ ਹੀ ਸ਼ਾਦੀਸ਼ੁਦਾ ਅਤੇ ਦੋ ਬੱਚਿਆਂ ਦੇ ਪਿਤਾ ਸਨ।

PunjabKesari

ਸਮਿਤਾ ਅਤੇ ਉਸ ਦਾ ਇੱਕ ਬੇਟਾ ਵੀ ਹੈ। ਬੇਟੇ ਪ੍ਰਤੀਕ ਨਾਲ ਉਨ੍ਹਾਂ ਦਾ ਰਿਸ਼ਤਾ ਕੁਧ ਖਾਸ ਨਹੀਂ ਰਿਹਾ। ਫਿਲਮ 'ਆਜ ਕੀ ਆਵਾਜ਼' 'ਚ ਰਾਜ ਬੱਬਰ ਨੇ ਸਮਿਤਾ ਪਾਟਿਲ ਨਾਲ ਕੰਮ ਕੀਤਾ ਸੀ।

PunjabKesari

ਇਸ ਤੋਂ ਬਾਅਦ ਦੋਵਾਂ ਦਾ ਅਫੇਅਰ ਸ਼ੁਰੂ ਹੋ ਗਿਆ ਸੀ। ਸਮਿਤਾ ਪਾਟਿਲ ਦੇ ਦਿਹਾਂਤ ਤੋਂ ਬਾਅਦ ਰਾਜ ਬੱਬਰ ਨੇ ਫਿਰ ਤੋਂ ਆਪਣੀ ਪਹਿਲੀ ਪਤਨੀ ਨਾਦਿਰਾ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਸੀ।

PunjabKesari

ਪ੍ਰਤੀਕ ਬੱਬਰ ਆਪਣੇ ਪਿਤਾ ਨੂੰ ਕੁਝ ਖਾਸ ਪਸੰਦ ਨਹੀਂ ਕਰਦਾ ਸੀ। ਸਾਲ 1986 'ਚ ਰਾਜ ਬੱਬਰ ਨੇ ਘਰ ਛੱਡ ਕੇ ਸਮਿਕਾ ਨਾਲ ਵਿਆਹ ਕਰਵਾ ਲਿਆ ਸੀ ਪਰ ਕੁਝ ਮਹੀਨਿਆਂ ਬਾਅਦ ਬੇਟੇ ਪ੍ਰਤੀਕ ਨੂੰ ਜਨਮ ਦਿੰਦੇ ਸਮੇਂ ਸਮਿਤਾ ਦੀ ਮੌਤ ਹੋ ਗਈ ਸੀ।

PunjabKesari

ਪ੍ਰਤੀਕ ਤੋਂ ਇਲਾਵਾ ਰਾਜ ਬੱਬਰ ਨੂੰ ਪਹਿਲੀ ਪਤਨੀ ਨਾਦਿਰਾ ਤੋਂ ਵੀ ਇੱਕ ਹੋਰ ਬੇਟਾ ਆਰੀਅਨ ਬੱਬਰ ਹੈ। ਰਾਜ ਬੱਬਰ ਇੰਨੀ ਦਿਨੀਂ ਫਿਲਮਾਂ 'ਚ ਘੱਟ ਹੀ ਨਜ਼ਰ ਆਉਂਦਾ ਹੈ।

PunjabKesari

ਇੰਨੀ ਦਿਨੀਂ ਉਹ ਰਾਜਨੀਤੀ 'ਚ ਸਰਗਰਮ ਹਨ। ਸਾਲ 1989 'ਟ ਜਨਤਾ ਦਲ ਨਾਲ ਜੁੜੇ ਸਨ ਅਤੇ ਇਥੋਂ ਹੀ ਉਨ੍ਹਾਂ ਦੇ ਰਾਜਨੈਤਿਕ ਕੈਰੀਅਰ ਦੀ ਸ਼ੁਰੂਆਤ ਹੋਈ ਸੀ।

PunjabKesari

PunjabKesari

PunjabKesari

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News