''ਜਵਾਨੀ ਜ਼ਿੰਦਾਬਾਦ'' ਨਾਲ ਹਮੇਸ਼ਾ ਲਈ ਲੋਕਾਂ ਦੇ ਦਿਲਾਂ ''ਚ ਵਸ ਗਏ ਸਨ ਰਾਜ ਬਰਾੜ

Thursday, January 3, 2019 2:09 PM

ਜਲੰਧਰ (ਬਿਊਰੋ) : ਗੀਤਕਾਰ, ਵਧੀਆ ਗਾਇਕ, ਮਿਊਜ਼ਿਕ ਕੰਪੋਜਰ ਅਤੇ ਐਕਟਰ ਵਜੋਂ ਖਾਸ ਪਛਾਣ ਬਣਾਉਣ ਵਾਲਾ ਰਾਜ ਬਰਾੜ ਦਾ ਜਨਮਦਿਨ ਹੈ। ਉਨ੍ਹਾਂ ਦਾ ਜਨਮ 3 ਜਨਵਰੀ 1972 ਨੂੰ ਹੋਇਆ ਸੀ। ਭਾਵੇਂ ਰਾਜ ਬਰਾੜ ਅੱਜ ਦੁਨੀਆ 'ਚ ਨਹੀਂ ਹਨ ਪਰ ਉਨ੍ਹਾਂ ਦੇ ਗੀਤ ਅਮਰ ਹਨ ਅਤੇ ਉਨ੍ਹਾਂ ਨੂੰ ਚਾਹੁੰਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ।

PunjabKesari

ਦੱਸ ਦੇਈਏ ਕਿ ਰਾਜ ਬਰਾੜ ਦਾ ਅਸਲੀ ਨਾਂ ਰਾਜਬਿੰਦਰ ਸਿੰਘ ਬਰਾੜ ਸੀ ਪਰ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਰਾਜ ਬਰਾੜ ਹੀ ਕਹਿੰਦੇ ਹਨ। ਰਾਜ ਬਰਾੜ ਦੇ ਪਰਿਵਾਰ 'ਚ ਉਨ੍ਹਾਂ ਦਾ ਛੋਟਾ ਭਰਾ, ਛੋਟੀ ਭੈਣ, ਪਤਨੀ ਤੇ ਬੇਟਾ ਬੇਟੀ ਹੈ। ਰਾਜ ਬਰਾੜ ਨੇ ਆਪਣੇ ਸਕੂਲ ਅਤੇ ਕਾਲਜ ਦੀ ਪੜਾਈ ਮੋਗਾ ਤੋਂ ਕੀਤੀ ਸੀ।

PunjabKesari

ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਤੇ ਲਿਖਣ ਦਾ ਸ਼ੌਂਕ ਸੀ। ਰਾਜ ਬਰਾੜ ਦੇ ਲਿਖੇ ਹੋਏ ਗੀਤਾਂ ਕਈ ਵੱਡੇ ਗਾਇਕਾਂ ਨੇ ਗਾਇਆ ਹੈ, ਜਿਵੇਂ ਸੁਰਜੀਤ ਬਿੰਦਰਖੀਆ, ਕੁਲਦੀਪ ਮਾਣਕ, ਇੰਦਰਜੀਤ ਨਿੱਕੂ, ਸਰਦੂਲ ਸਿਕੰਦਰ, ਹੰਸ ਰਾਜ ਹੰਸ, ਗਿੱਲ ਹਰਦੀਪ, ਸਤਵਿੰਦਰ ਬਿੱਟੀ ਆਦਿ ਗਾਇਕਾਂ ਦੇ ਨਾਂ ਸ਼ਾਮਲ ਹਨ।

PunjabKesari
ਰਾਜ ਬਰਾੜ ਨੇ ਕਰੀਅਰ ਦੀ ਸ਼ੁਰੂਆਤ 'ਸਾਡੇ ਵੇਰੀਂ ਰੰਗ ਮੁੱਕਿਆ' ਗੀਤ ਨਾਲ ਕੀਤੀ ਸੀ। ਉਨ੍ਹਾਂ ਦੀ ਪਹਿਲੀ ਐਲਬਮ ਦਾ ਨਾਂ 'ਬੰਤੋ' ਸੀ। ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਗੀਤ 'ਅੱਖੀਆਂ', 'ਪਾਕ ਪਵਿੱਤਰ', 'ਦਰਦਾਂ ਦੇ ਦਰਿਆ', 'ਨਾਗ ਦੀ ਬੱਚੀ', 'ਲੈ ਲਾ ਤੂੰ ਸਰਪੰਚੀ' ਤੋਂ ਇਲਾਵਾ ਹੋਰ ਕਈ ਹੋਰ ਗੀਤ ਸੁਪਰਹਿੱਟ ਰਹੇ। ਰਾਜ ਬਰਾੜ ਨੇ ਫਿਲਮਾਂ 'ਚ ਵੀ ਕੰਮ ਕੀਤਾ ਸੀ।

PunjabKesari

ਉਨ੍ਹਾਂ ਦੀ ਪਹਿਲੀ ਫਿਲਮ 'ਜਵਾਨੀ ਜ਼ਿੰਦਾਬਾਦ' ਸੀ, ਜਿਹੜੀ ਕਿ ਲੋਕਾਂ ਨੂੰ ਕਾਫੀ ਪਸੰਦ ਆਈ ਸੀ। ਰਾਜ ਬਰਾੜ ਨੂੰ ਕਈ ਐਵਾਰਡਜ਼ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਰਾਜ ਬਰਾੜ ਦੀ ਮੌਤ ਲੀਵਰ ਦੇ ਕੰਮ ਨਾ ਕਰਨ ਕਾਰਨ ਹੋਈ ਸੀ।


Edited By

Sunita

Sunita is news editor at Jagbani

Read More