ਰਾਜ ਬਰਾੜ ਦੀ ਧੀ ਮਾਡਲਿੰਗ ਦੇ ਖੇਤਰ ''ਚ ਆਜ਼ਮਾ ਰਹੀ ਹੈ ਕਿਸਮਤ

9/7/2019 10:35:05 AM

ਜਲੰਧਰ (ਬਿਊਰੋ) — ਆਪਣੇ ਸਮੇਂ ਦੇ ਮਸ਼ਹੂਰ ਪੰਜਾਬੀ ਗਾਇਕ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਇਨ੍ਹੀਂ ਦਿਨੀਂ ਖੂਬ ਚਰਚਾ 'ਚ ਹੈ। ਦਰਅਸਲ, ਸਵੀਤਾਜ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸਰਗਰਮ ਹੋ ਰਹੀ ਹੈ। ਹਾਲ ਹੀ 'ਚ ਸਵੀਤਾਜ ਮਸ਼ਹੂਰ ਗਾਇਕ ਪ੍ਰਭ ਗਿੱਲ ਦੇ ਗੀਤ 'ਲਵ ਯੂ ਓਏ' 'ਚ ਨਜ਼ਰ ਆਈ। ਇਸ ਗੀਤ ਦੀ ਫੀਚਰਿੰਗ 'ਚ ਉਹ ਦਿਖਾਈ ਦੇ ਰਹੀ ਹੈ।

ਇਸ ਦਾ ਇਕ ਪੋਸਟਰ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਤੋਂ ਇਲਾਵਾ ਸਵੀਤਾਜ ਬਰਾੜ ਨੇ ਕੁਝ ਹੋਰ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਖੂਬਸੂਰਤ ਤੇ ਹੌਟ ਨਜ਼ਰ ਆ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਫੈਨਜ਼ ਵਲੋਂ ਵੀ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।

ਦੱਸ ਦਈਏ ਕਿ ਸਵੀਤਾਜ ਬਰਾੜ ਕਈ ਫਿਲਮਾਂ ਲਈ ਵੀ ਕੰਮ ਕਰ ਰਹੀ ਹੈ। ਉਸ ਦੇ ਪਿਤਾ ਰਾਜ ਬਰਾੜ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।

ਰਾਜ ਬਰਾੜ ਖੁਦ ਲਿਖਦੇ ਵੀ ਸਨ ਅਤੇ ਬਿਹਤਰੀਨ ਗਾਇਕੀ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਆਪਣੀ ਸਾਫ ਸੁਥਰੀ ਗਾਇਕੀ ਨਾਲ ਸਰੋਤਿਆਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਸੀ। ਉਨ੍ਹਾਂ ਦੇ ਹਰੇਕ ਗੀਤ 'ਚ ਇਕ ਸੁਨੇਹਾ ਹੁੰਦਾ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News