B''Day Spl: ਨਦੀ ਕਿਨਾਰੇ ਰਾਜੇਸ਼ ਖੰਨਾ ਨੇ ਡਿੰਪਲ ਨੂੰ ਕੀਤਾ ਸੀ ਪ੍ਰਪੋਜ਼, ਜਾਣੋ ਦਿਲਚਸਪ ਗੱਲਾਂ

Saturday, December 29, 2018 11:02 AM

ਮੁੰਬਈ(ਬਿਊਰੋ)— 'ਕਾਕਾ' ਨਾਂ ਨਾਲ ਮਸ਼ਹੂਰ ਐਕਟਰ ਰਾਜੇਸ਼ ਖੰਨਾ ਬੇਸ਼ੱਕ ਅੱਜ ਸਾਡੇ ਵਿਚ ਨਹੀਂ ਹਨ ਪਰ ਫਿਲਮਾਂ ਅਤੇ ਐਕਟਿੰਗ ਦੇ ਰੂਪ ਵਿਚ ਦਿੱਤੀ ਹੋਈ ਉਨ੍ਹਾਂ ਦੀ ਵਿਰਾਸਤ ਅੱਜ ਵੀ ਸਾਡੇ ਨਾਲ ਕਾਇਮ ਹੈ। ਐਕਟਿੰਗ ਵਿਚ ਆਪਣੇ ਵੱਖਰੇ ਸਟਾਈਲ ਲਈ ਮਸ਼ਹੂਰ ਰਾਜੇਸ਼ ਖੰਨਾ ਨੇ ਨਾ ਸਿਰਫ ਫਿਲਮ ਨਿਰਦੇਸ਼ਕਾਂ ਅਤੇ ਆਪਣੇ ਫੈਨਜ਼ ਦੇ ਦਿਲਾਂ 'ਤੇ ਰਾਜ਼ ਕੀਤਾ ਸਗੋਂ ਅਦਾਕਾਰਾਂ ਵੀ ਉਨ੍ਹਾਂ ਦੀਆਂ ਦੀਵਾਨੀ ਰਹੀਆਂ।
PunjabKesari
ਅੱਜ ਰਾਜੇਸ਼ ਖੰਨਾ ਦਾ ਜਨਮਦਿਨ ਹੈ। ਉਨ੍ਹਾਂ ਦਾ ਜਨਮ 29 ਦਸੰਬਰ 1942 ਨੂੰ ਪੰਜਾਬ 'ਚ ਹੋਇਆ ਸੀ। ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਪਰ ਇਕ ਰੋਮਾਂਟਿਕ ਹੀਰੋ ਦੇ ਰੂਪ 'ਚ ਉਨ੍ਹਾਂ ਨੂੰ ਜ਼ਿਆਦਾ ਪਸੰਦ ਕੀਤਾ ਗਿਆ। ਉਨ੍ਹਾਂ ਦੇ ਅੱਖ ਝਪਕਾਉਣ ਅਤੇ ਗਰਦਨ ਟੇਡੀ ਕਰਨ ਦੀ ਅਦਾ ਦੇ ਲੋਕ ਦੀਵਾਨੇ ਹੋ ਗਏ।
PunjabKesari
ਜਿਸ ਤਰ੍ਹਾਂ ਅੱਜ ਦੇ ਸਮੇਂ 'ਚ ਸ਼ਾਹਰੁਖ ਖਾਨ ਨੂੰ ਰੋਮਾਂਸ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਅਤੇ ਲੱਖਾਂ ਲੜਕੀਆਂ ਉਨ੍ਹਾਂ 'ਤੇ ਮਰ ਮਿਟਦੀਆਂ ਹਨ। ਉਸੇ ਤਰ੍ਹਾਂ ਉਸ ਜੰਮਾਨੇ 'ਚ ਅਦਾਕਾਰਾਂ ਰਾਜੇਸ਼ ਖੰਨਾ ਦੇ ਲਈ ਪਾਗਲ ਸੀ। ਲੜਕੀਆਂ ਵਿਚਕਾਰ ਰਾਜੇਸ਼ ਖੰਨਾ ਇਨ੍ਹੇ ਮਸ਼ਹੂਰ ਸੀ ਕਿ ਲੜਕੀਆਂ ਉਨ੍ਹਾਂ ਨੂੰ ਖੂਨ ਦੀਆਂ ਚਿੱਠੀਆਂ ਲਿਖਦੀਆਂ ਸੀ। ਕਈ ਲੜਕੀਆਂ ਨੇ ਤਾਂ ਉਨ੍ਹਾਂ ਦੀ ਤਸਵੀਰ ਨਾਲ ਵਿਆਹ ਕਰ ਲਿਆ ਸੀ, ਜਦ ਕਿ ਕੁਝ ਨੇ ਆਪਣੇ ਹੱਥਾਂ ਅਤੇ ਸਰੀਰ ਦੇ ਬਾਕੀ ਅੰਗਾਂ 'ਤੇ ਰਾਜੇਸ਼ ਖੰਨਾ ਦਾ ਨਾਮ ਲਿਖਵਾ ਲਿਆ ਸੀ।
PunjabKesari
ਰਾਜੇਸ਼ ਖੰਨਾ ਫਿਲਮਾਂ ਵਿਚ ਹੀ ਰੋਮਾਂਟਿਕ ਨਹੀਂ ਸਨ ਸਗੋਂ ਅਸਲ ਜ਼ਿੰਦਗੀ ਵੀ ਖੂਬ ਰੋਮਾਂਟਿਕ ਸਨ। ਪਹਿਲਾਂ ਉਨ੍ਹਾਂ ਦਾ ਅਫੇਅਰ ਸਾਲਾਂ ਤੱਕ ਅਦਾਕਾਰਾ ਅੰਜੂ ਮੇਹੰਦਰੂ ਨਾਲ ਚੱਲਿਆ। ਉਨ੍ਹਾਂ ਦਾ ਇਹ ਅਫੇਅਰ 7 ਸਾਲਾਂ ਤੱਕ ਰਿਹਾ ਪਰ ਅਚਾਨਕ ਹੀ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਅਤੇ ਫਿਰ ਸਾਲਾਂ ਤੱਕ ਦੋਵਾਂ ਨੇ ਇਕ ਦੂੱਜੇ ਗੱਲ ਨਾ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ 'ਚ ਆਈ ਡਿੰਪਲ ਕਪਾਡੀਆ। ਡਿੰਪਲ ਨਾਲ ਜਦੋਂ ਰਾਜੇਸ਼ ਖੰਨਾ ਨੇ ਵਿਆਹ ਕੀਤਾ ਤਾਂ ਉਸ ਵੇਲੇ ਕਰੋੜਾਂ ਦਿਲ ਟੁੱਟ ਗਏ ਸਨ ਪਰ ਉਨ੍ਹਾਂ ਦੀ ਲਵ ਸਟੋਰੀ ਦਾ ਕਿੱਸਾ ਵੀ ਬਹੁਤ ਦਿਲਚਸਪ ਸੀ।
PunjabKesari
ਇਕ ਵਾਰ ਡਿੰਪਲ ਕਪਾਡੀਆ ਅਤੇ ਰਾਜੇਸ਼ ਖੰਨਾ ਸੁਮੰਦਰ ਕਿਨਾਰੇ ਚਾਂਦਨੀ ਰਾਤ 'ਚ ਟਹਿਲ ਰਹੇ ਸਨ ਅਤੇ ਉਸ ਦੌਰਾਨ ਰਾਜੇਸ਼ ਖੰਨਾ ਨੇ ਅਚਾਨਕ ਹੀ ਡਿੰਪਲ ਦੇ ਸਾਹਮਣੇ ਵਿਆਹ ਲਈ ਪ੍ਰਪੋਜ਼ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਦਾ ਵਿਆਹ ਹੋ ਗਿਆ ਪਰ 1984 'ਚ ਕਿਸੇ ਕਾਰਨ ਡਿੰਪਲ ਕਪਾਡੀਆ ਅਤੇ ਰਾਜੇਸ਼ ਖੰਨਾ ਵੱਖਰੇ ਹੋ ਗਏ ਪਰ ਦੋਵਾਂ ਨੇ ਤਲਾਕ ਨਾ ਲਿਆ। ਇਸ ਦੌਰਾਨ ਟੀਨਾ ਮੁਨੀਮ ਉਨ੍ਹਾਂ ਦੀ ਦੋਸਤ ਬਣੀ ਪਰ ਰਾਜੇਸ਼ ਖੰਨਾ ਨੇ ਉਸ ਨਾਲ ਵਿਆਹ ਕਰਨ ਤੋਂ ਮਨਾ ਕਰ ਦਿੱਤਾ ਕਿਉਂਕਿ ਉਸ ਵੇਲੇ ਉਨ੍ਹਾਂ ਦੀਆਂ ਦੋ ਕੁੜੀਆਂ ਸੀ। ਟਵਿੰਕਲ ਅਤੇ ਰਿੰਕੀ ਅਤੇ ਉਹ ਇਹ ਨਹੀਂ ਚਾਹੁੰਦੇ ਸੀ ਕਿ ਉਨ੍ਹਾਂ ਦੀਆਂ ਕੁੜੀਆਂ 'ਤੇ ਬੁਰਾ ਅਸਰ ਪਏ।
PunjabKesari
 


About The Author

manju bala

manju bala is content editor at Punjab Kesari