90 ਕਰੋੜ 'ਚ ਵਿਕਿਆ ਸੀ ਰਾਜੇਸ਼ ਖੰਨਾ ਦਾ ਇਹ ਲੱਕੀ ਬੰਗਲਾ, ਅੱਜ ਤੋੜ ਕੇ ਕੀਤਾ ਇਹ ਹਾਲ

7/19/2017 5:03:08 PM

ਮੁੰਬਈ— ਕਾਰਟਰ ਰੋਡ 'ਤੇ ਬਣਿਆ ਰਾਜੇਸ਼ ਖੰਨਾ ਦਾ ਬੰਗਲਾ 'ਆਸ਼ੀਰਵਾਦ' ਤੁੜਵਾਇਆ ਜਾ ਰਿਹਾ ਹੈ। ਖਬਰਾਂ ਹਨ ਕਿ ਬੰਗਲੇ ਦੇ ਨਵੇਂ ਮਾਲਕ ਸ਼ਸ਼ੀ ਕਿਰਣ ਸ਼ੈੱਟੀ ਇਸ ਜਗ੍ਹਾ ਇਕ ਨਵੀਂ ਬਿਲਡਿੰਗ ਬਣਾਉਣਾ ਚਾਹੁੰਦੇ ਹਨ। ਇਸ ਪੁਰਾਣੇ ਬੰਗਲੇ ਦੀ ਜਗ੍ਹਾ ਪੰਜ ਮੰਜ਼ਿਲੀ ਬਿਲਡਿੰਗ ਬਣਾਈ ਜਾਵੇਗੀ, ਜਿਸ ਦੀ ਲਾਗਤ 3 ਕਰੋੜ ਹੈ। ਇਸ 'ਚ 9 ਬੈੱਡਰੂਮ, ਟੈਰੇਸ, ਪੂਲ, ਗਾਰਡਨ ਅਤੇ ਇਕ ਵੱਡਾ ਕੋਰਟਯਾਰਡ ਹੋਵੇਗਾ, ਜਿੱਥੇ ਆਲਕਾਰਗੋ ਲਾਜਿਸਟਿਕਸ ਲਿਮਟਡ ਦੇ ਚੇਅਰਮੈਨ ਅਤੇ ਐੱਮ ਡੀ ਮਿਸਟਰ ਸ਼ੈੱਟੀ ਆਪਣੀ ਮਾਂ, ਪਤਨੀ ਅਤੇ ਦੋ ਬੱਚਿਆਂ ਦੇ ਨਾਲ ਰਹੇਗਾ।

PunjabKesari

ਜਾਣਕਾਰੀ ਮੁਤਾਬਕ ਨਵੀਂ ਬਿਲਡਿੰਗ 'ਚ ਕੁੱਲ 9 ਕਮਰੇ ਹੋਣਗੇ। ਪਹਿਲੀ ਮੰਜ਼ਿਲ 'ਤੇ ਦੋ ਵੱਡੇ ਕਮਰਿਆਂ ਦੇ ਨਾਲ ਅਟੈਚ ਬੈੱਡਰੂਮ ਹੋਣਗੇ। ਇਸ ਦੇ ਨਾਲ ਹੀ ਦੂਜੀ ਤੋਂ ਪੰਜਵੀ ਮੰਜ਼ਿਲ ਤੱਕ ਇਕ-ਇਕ ਵੱਡਾ ਕਮਰਾ ਵੀ ਹੋਵੇਗਾ। ਉੱਥੇ ਘਰ ਦਾ ਓਪਨ ਸੀ-ਫੇਸਿੰਗ ਟੈਰੇਸ ਹੋਵੇਗਾ। ਇਸ ਤੋਂ ਇਲਾਵਾ ਹਰ ਫਲੌਰ 'ਤੇ ਬਾਲਕਨੀ ਰਹੇਗੀ। ਦੱਸਣਯੋਗ ਹੈ ਕਿ ਰਾਜੇਸ਼ ਖੰਨਾ ਦਾ ਇਹ ਬੰਗਲਾ 90 ਕਰੋੜ 'ਚ ਵਿਕਿਆ ਸੀ।

PunjabKesari

6,500 ਵਰਗ ਮੀਟਰ 'ਚ ਬਣੇ ਇਸ ਬੰਗਲੇ ਨੂੰ ਰਾਜੇਸ਼ ਖੰਨਾ ਨੇ ਰਾਜਿੰਦਰ ਕੁਮਾਰ ਤੋਂ ਖਰੀਦਿਆ ਸੀ। 1970 'ਚ ਰਾਜੇਸ਼ ਖੰਨਾ ਨੇ ਇਸ ਲਈ ਸਾਡੇ ਤਿੰਨ ਲੱਖ ਰੁਪਏ ਕੀਮਤ ਦਿੱਤੀ ਸੀ। ਜ਼ਿਕਰਯੋਗ ਹੈ ਕਿ ਰਾਜੇਸ਼ ਖੰਨਾ ਲਈ ਲੱਕੀ ਸੀ ਬੰਗਲਾ

PunjabKesari

ਇਹ ਬੰਗਲਾ ਰਾਜਿੰਦਰ ਕੁਮਾਰ ਲਈ ਜ਼ਰਾ ਵੀ ਕਿਸਮਤੀ ਨਹੀਂ ਰਿਹਾ ਸੀ। ਉਨ੍ਹਾਂ ਦੀ ਫਿਲਮਾਂ ਫਲਾਪ ਹੁੰਦੀਆਂ ਗਈਆਂ ਸਨ। ਉੱਥੇ ਰਾਜੇਸ਼ਸ਼ ਖੰਨਾ ਲਈ ਇਹ ਘਰ ਕਾਫੀ ਲੱਕੀ ਰਿਹਾ ਸੀ। ਇਸ ਘਰ 'ਚ ਰਹਿੰਦੇ-ਰਹਿੰਦੇ ਇਕ ਤੋਂ ਬਾਅਦ ਇਕ ਰਾਜੇਸ਼ ਦੀਆਂ 15 ਫਿਲਮਾਂ ਹਿੱਟ ਹੋਈਆਂ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News