ਅੰਮ੍ਰਿਤਸਰ 'ਚ ਇਸ ਜਗ੍ਹਾ ਹੋਇਆ ਸੀ ਰਾਜੇਸ਼ ਖੰਨਾ ਦਾ ਜਨਮ, ਖੁਦਾਈ ਸਮੇਂ ਮਿਲੇ ਸਨ ਚਾਂਦੀ ਦੇ ਸਿੱਕੇ

7/20/2017 1:31:28 PM

ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਾਜੇਸ਼ ਖੰਨਾ ਦੀ ਮੌਤ ਨੂੰ ਭਾਵੇਂ ਪੰਜ ਸਾਲ ਬੀਤ ਗਏ ਹਨ ਪਰ ਉਨ੍ਹਾਂ ਦੀ ਬਚਪਨ ਦੀਆਂ ਯਾਦਾਂ ਅੱਜ ਵੀ ਅੰਮ੍ਰਿਤਸਰ 'ਚ 'ਕਾਕਾ' ਦੇ ਨਾਂ ਨਾਲ ਮੌਜੂਦ ਹਨ। ਅੰਮ੍ਰਿਤਸਰ ਦੇ ਬੇਰੀਗੇਟ ਇਲਾਕੇ 'ਚ ਰਾਜੇਸ਼ ਖੰਨਾ ਦੀ ਮਾਸੀ ਕੌਸ਼ਲਿਆ ਦੇਵੀ ਦੇ ਪਰਿਵਾਰ ਨੇ ਕਾਕਾ ਦੀਆਂ ਯਾਦਾਂ ਨੂੰ ਸ਼ੇਅਰ ਕੀਤਾ ਹੈ। ਦੱਸ ਦਈਏ ਕਿ ਰਾਜੇਸ਼ ਦੇ ਬਚਪਨ ਦੇ ਦੋਸਤ ਦੁਨੀਚੰਦ ਅੱਜ ਵੀ ਉਸੇ ਘਰ ਦੇ ਕੋਲ ਹੀ ਰਹਿੰਦੇ ਹਨ, ਜਿੱਥੇ ਕਦੇ ਕਾਕਾ ਦਾ ਘਰ ਹੋਇਆ ਕਰਦਾ ਸੀ। ਰਾਜੇਸ਼ ਜਿਸ ਘਰ 'ਚ ਰਹਿੰਦੇ ਸਨ ਉਸ ਘਰ ਦੀ ਜਗ੍ਹਾ ਹੁਣ ਇੱਕ ਮੰਦਿਰ ਬਣਾ ਦਿੱਤਾ ਗਿਆ ਹੈ।ਰਾਜੇਸ਼ ਦਾ ਜਨਮ ਅੰਮ੍ਰਿਤਸਰ 'ਚ 29 ਦਸੰਬਰ 1942 ਨੂੰ ਹੋਇਆ ਸੀ ਅਤੇ 18 ਜੁਲਾਈ 2012 ਨੂੰ ਲੀਵਰ 'ਚ ਇੰਫੈਕਸ਼ਨ ਦੇ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।

PunjabKesari
ਖੰਨਾ ਫੈਮਲੀ ਦੇ ਮੁੰਬਈ 'ਚ ਸ਼ਿਫਟ ਹੋਣ ਦੇ ਬਾਅਦ ਉਸ ਘਰ ਦੀ ਜਗ੍ਹਾ ਇੱਕ ਕਮਿਊਨਿਟੀ ਹਾਲ ਬਣਾ ਦਿੱਤੀ ਗਈ ਸੀ। ਇਸ ਕਮਿਊਨਿਟੀ ਹਾਲ ਦੇ ਸਾਹਮਣੇ ਇੱਕ ਸ਼ਿਵ ਮੰਦਿਰ ਬਣਾਇਆ ਗਿਆ ਸੀ ਜਿਸਦਾ ਨਾਮ ਸ਼ਿਵਾਲਾ ਮੰਦਿਰ ਰੱਖਿਆ ਗਿਆ। ਜਦੋਂ ਉਨ੍ਹਾਂ ਦੇ ਘਰ ਨੂੰ ਗਿਰਾਇਆ ਗਿਆ ਸੀ ਤਾਂ ਉਸਦੀ ਖੁਦਾਈ ਵਿੱਚੋਂ ਚਾਂਦੀ ਦੇ ਸਿੱਕਾਂ ਦਾ ਖਜਾਨਾ ਮਿਲਿਆ ਸੀ, ਜਿਸਨੂੰ ਮੰਦਿਰ ਟਰੱਸਟ ਦੇ ਹਵਾਲੇ ਕਰ ਦਿੱਤਾ ਗਿਆ। 

PunjabKesari
ਰਾਜੇਸ਼ ਖੰਨਾ ਬਚਪਨ 'ਚ ਬਹੁਤ ਸ਼ਰਾਰਤੀ ਸਨ
ਅੰਮ੍ਰਿਤਸਰ ਦੇ ਰਹਿਣ ਵਾਲੇ ਰਾਜੇਸ਼ ਦੇ ਦੋਸਤ ਦੁਨੀਚੰਦ ਖੰਨਾ ਲਈ ਯਾਦਾਂ 'ਚ ਰਾਜੇਸ਼ ਖੰਨਾ ਅੱਜ ਵੀ ਸ਼ਰਾਰਤੀ ਕਾਕਾ ਹੀ ਹਨ। ਉਨ੍ਹਾਂ ਨੇ ਦੱਸਿਆ ਰਾਜੇਸ਼ ਖੰਨਾ ਜਦੋਂ ਵੀ ਇੱਥੇ ਆਉਂਦੇ ਸਨ, ਗਲੀਆਂ 'ਚ ਉਨ੍ਹਾਂ ਦੇ ਨਾਲ ਹੀ ਸ਼ਰਾਰਤਾਂ ਕਰਦੇ ਸਨ ਅਤੇ ਕ੍ਰਿਕਟ ਅਤੇ ਕੈਰਮ ਖੇਡਕੇ ਛੁੱਟੀਆਂ ਦਾ ਸਮਾਂ ਗੁਜ਼ਾਰਦੇ ਸਨ। ਅੱਗੇ ਦੱਸਿਆ ਕਿ ਰਾਜੇਸ਼ ਖੰਨਾ ਦਾ ਬਚਪਨ 'ਚ ਨਾਂ ਜਤਿਨ ਖੰਨਾ ਸੀ। ਫਿਲਮ ਇੰਡਸਟਰੀ 'ਚ ਆਉਣ ਦੇ ਬਾਅਦ ਉਨ੍ਹਾਂ ਨੇ ਆਪਣਾ ਨਾਮ ਰਾਜੇਸ਼ ਖੰਨਾ ਰੱਖ ਲਿਆ ਸੀ।
ਰਾਜੇਸ਼ ਦੇ ਮੌਸੇਰੇ ਭਰਾ ਜਗਦੀਸ਼ ਚੰਦ ਵੋਹਰਾ ਦੇ ਬੇਟੇ ਜੋਗਿੰਦਰਪਾਲ ਵੋਹਰਾ ਨੇ ਦੱਸਿਆ ਕਿ ਜਦੋਂ ਕਾਕਾ ਦਾ ਜਨਮ ਹੋਇਆ, ਤਾਂ ਉਸ ਸਮੇਂ ਉਨ੍ਹਾਂ ਦੇ ਪਿਤਾ ਨੰਦਲਾਲ ਖੰਨਾ ਲਾਹੌਰ 'ਚ ਰੇਲਵੇ ਠੇਕੇਦਾਰ ਸਨ। ਜਦੋਂ ਰਾਜੇਸ਼ 40 ਦਿਨ ਦੇ ਸਨ, ਤੱਦ ਉਨ੍ਹਾਂ ਦੇ ਚਾਚਾ ਚੁੰਨੀਲਾਲ ਖੰਨਾ ਉਨ੍ਹਾਂ ਨੂੰ ਗੋਦ ਲੈ ਕੇ ਮੁੰਬਈ ਚਲੇ ਗਏ ਸਨ।

PunjabKesari
ਦੋਸਤ ਕਾਰਨ ਮਿਲਿਆ ਸੀ ਫਿਲਮਾਂ 'ਚ ਕੰਮ
ਰਾਜੇਸ਼ ਦੇ ਦੋਸਤ ਜੋਗਿੰਦਰ ਨੇ ਨਮਕ ਹਰਾਮ ਮੂਵੀ 'ਚ ਰਾਜੇਸ਼ ਦੇ ਨਾਲ ਕੰਮ ਵੀ ਕੀਤਾ ਸੀ, ਪਰ ਉਹ ਸੀਨ ਕੱਟ ਗਿਆ। ਜੋਗਿੰਦਰਪਾਲ ਨੇ ਦੱਸਿਆ ਕਿ ਉਹ ਨਮਕ ਹਰਾਮ ਦੀ ਸ਼ੂਟਿੰਗ ਦੇ ਸਮੇਂ ਮੁੰਬਈ 'ਚ ਰਾਜੇਸ਼ ਖੰਨਾ ਦੇ ਨਾਲ ਹੀ ਸਨ। ਜਦੋਂ ਉਹ ਮੋਹਨ ਸਟੂਡੀਓ 'ਚ ਰਾਜੇਸ਼ ਖੰਨਾ ਦੇ ਨਾਲ ਸ਼ੂਟਿੰਗ ਦੇਖਣ ਗਏ ਸਨ, ਤਾਂ ਉਨ੍ਹਾਂ ਨੂੰ ਵੀ ਫਿਲਮ 'ਚ ਰੋਲ ਮਿਲ ਗਿਆ ਸੀ। ਉਨ੍ਹਾਂ ਨੇ ਉਸ ਰੋਲ ਨੂੰ ਨਿਭਾਇਆ ਪਰ ਫਿਲਮ ਰਿਲੀਜ਼ ਦੇ ਸਮੇਂ ਉਹ ਸੀਨ ਕੱਟ ਗਿਆ ਸੀ। ਉਨ੍ਹਾਂ ਦੇ ਅਨੁਸਾਰ ਸ਼ੂਟਿੰਗ ਦਾ ਐਕਸਪੀਰੀਅਨਸ ਬਹੁਤ ਵਧੀਆ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News