ਦੇਰੀ ਨਾਲ ਸੈੱਟ ''ਤੇ ਪਹੁੰਚਣ ਕਾਰਨ ਜਦੋਂ ਰਾਜੇਸ਼ ਖੰਨਾ ਨੂੰ ਡਾਇਰੈਕਟਰ ਤੋਂ ਮੰਗਣੀ ਪਈ ਸੀ ਮੁਆਫੀ

Wednesday, July 18, 2018 4:44 PM
ਦੇਰੀ ਨਾਲ ਸੈੱਟ ''ਤੇ ਪਹੁੰਚਣ ਕਾਰਨ ਜਦੋਂ ਰਾਜੇਸ਼ ਖੰਨਾ ਨੂੰ ਡਾਇਰੈਕਟਰ ਤੋਂ ਮੰਗਣੀ ਪਈ ਸੀ ਮੁਆਫੀ

ਮੁੰਬਈ (ਬਿਊਰੋ)— ਰਾਜੇਸ਼ ਖੰਨਾ ਦੀ ਫਿਲਮ 'ਆਨੰਦ' ਦਾ ਡਾਇਲਾਗ- 'ਆਨੰਦ ਮਰਾ ਨਹੀਂ ਕਰਤੇ!' ਸੁਪਰਸਟਾਰ ਰਾਜੇਸ਼ ਖੰਨਾ 'ਤੇ ਅੱਜ ਵੀ ਫਿੱਟ ਬੈਠਦਾ ਹੈ। 18 ਜੁਲਾਈ 2012 ਨੂੰ ਹਿੰਦੀ ਸਿਨੇਮਾ ਦੇ ਪਹਿਲੇ ਸੁਪਰਸਟਾਰ ਰਾਜੇਸ਼ ਖੰਨਾ ਨੇ ਦੁਨੀਆ ਨੂੰ ਅਲਵਿਦਾ ਕਿਹਾ ਸੀ ਪਰ ਉਨ੍ਹਾਂ ਦੀ ਅਦਾਕਾਰੀ ਅੱਜ ਵੀ ਬੇਮਿਸਾਲ ਅਤੇ ਯਾਦਗਾਰ ਹੈ। 'ਕਾਕਾ' ਦੇ ਨਾਮ ਨਾਲ ਮਸ਼ਹੂਰ ਰਾਜੇਸ਼ ਖੰਨਾ ਨੇ ਆਪਣੇ ਫਿਲਮੀ ਕਰੀਅਰ 'ਚ ਅਣਗਿਣਤ ਹਿੱ‍ਟ ਫਿਲਮਾਂ ਕੀਤੀਆਂ ਪਰ ਫਿਲਮ 'ਆਨੰਦ' ਉਨ੍ਹਾਂ ਲਈ ਬਹੁਤ ਖਾਸ ਸੀ।
Image result for rajesh khanna old pics
ਰਿ‍ਪੋਰਟ ਮੁਤਾਬ‍ਕ ਇਸ ਫਿਲਮ ਲਈ ਪਹਿਲਾਂ ਰਾਜ ਕਪੂਰ ਦਾ ਨਾਮ ਰਿਸ਼ੀ ਦਾ ਨੇ ਫਾਈਨਲ ਕੀਤਾ ਸੀ ਪਰ ਉਨ੍ਹਾਂ ਦੀ ਤਬੀਅਤ ਖਰਾਬ ਹੋਣ ਕਾਰਨ ਇਹ ਫਿਲਮ ਕਿਸ਼ੋਰ ਕੁਮਾਰ ਦੇ ਖਾਤੇ ਵਿਚ ਆ ਗਈ ਪਰ ਕਿਸ਼ੋਰ ਕੁਮਾਰ ਦੇ ਬਿਜ਼ੀ ਹੋਣ ਦੀ ਵਜ੍ਹਾ ਨਾਲ ਇਹ ਫਿਲਮ ਰੁੱਕ ਗਈ। ਇਸ ਫਿਲਮ ਵਿਚ ਗੁਲਜਾਰ ਦੀ ਲੇਖਨੀ ਦਾ ਜਾਦੂ ਸੀ। ਇਸ ਬਾਰੇ ਰਾਜੇਸ਼ ਖੰਨਾ ਨੂੰ ਗੁਲਜਾਰ ਕੋਲੋਂ ਪਤਾ ਲੱਗਿਆ। ਕਹਾਣੀ ਸੁਣ ਕੇ ਉਹ ਇੰਨ੍ਹੇ ਬੇਚਾਨ ਹੋ ਗਏ ਕਿ ਰਿਸ਼ੀ ਦਾ ਕੋਲ ਫਿਲਮ ਕਰਨ ਲਈ ਪਹੁੰਚ ਗਏ। ਕਹਿੰਦੇ ਹਨ ਕਿ ਇਸ ਫਿਲਮ ਲਈ ਰਾਜੇਸ਼ ਖੰਨਾ ਨੇ ਆਪਣੀ ਫੀਸ ਘਟਾ ਦਿੱਤੀ ਸੀ।
Image result for rajesh khanna old pics
'ਆਨੰਦ' ਨਾਲ ਜੁੜਿਆ ਇਕ ਕਿੱਸਾ ਬੇਹੱਦ ਮਸ਼ਹੂਰ ਹੈ ਜਦੋਂ ਰਾਜੇਸ਼ ਖੰਨਾ ਨੂੰ ਡਾਇਰੈਕਟਰ ਕੋਲੋਂ ਮੁਆਫੀ ਮੰਗਣੀ ਪਈ ਸੀ। ਹੋਇਆ ਇੰਝ ਕਿ ਫਿਲਮ ਦੇ ਸੈੱਟ 'ਤੇ ਰਾਜੇਸ਼ ਖੰਨਾ ਰੋਜ਼ ਦੋ-ਤਿੰਨ ਘੰਟੇ ਲਈ ਪੁੱਜਦੇ ਅਤੇ 'ਆਨੰਦ' ਦੀ ਸ਼ੂਟਿੰਗ ਕਰਦੇ। ਉਹ ਆਮ ਤੌਰ 'ਤੇ ਥੋੜ੍ਹਾ-ਬਹੁਤ ਲੇਟ ਹਮੇਸ਼ਾ ਹੋ ਜਾਇਆ ਕਰਦੇ ਸਨ ਪਰ ਇਕ ਵਾਰ ਇਹ ਦੇਰੀ ਲੰਬੀ ਹੋ ਗਈ। ਰਿਸ਼ੀ ਦਾ ਸੈੱਟ 'ਤੇ ਬੈਠੇ ਚੈੱਸ ਖੇਡਦੇ ਰਹੇ ਸਨ, ਜਿਵੇਂ ਹੀ ਰਾਜੇਸ਼ ਖੰਨਾ ਆਏ ਰਿਸ਼ੀ ਦਾ ਨੇ ਉਨ੍ਹਾਂ ਨੂੰ ਕਾਸਟਿਊਮ-ਮੇਕਅੱਪ ਲਈ ਭੇਜ ਦਿੱਤਾ। ਰਾਜੇਸ਼ ਖੰਨਾ ਜਿਵੇਂ ਹੀ ਤਿਆਰ ਹੋ ਕੇ ਬਾਹਰ ਆਏ ਰਿਸ਼ੀਕੇਸ਼ ਮੁਖਰਜੀ ਨੇ ਕਿਹਾ 'ਪੈਕ ਅੱਪ। ਇਹ ਸੁਣ ਕੇ ਸੈੱਟ 'ਤੇ ਸਨਾਟਾ ਛਾ ਗਿਆ। ਫਿਰ ਰਾਜੇਸ਼ ਖੰਨਾ ਨੇ ਰਿਸ਼ੀ ਦਾ ਤੋਂ ਇਹ ਕਹਿੰਦੇ ਹੋਏ ਮੁਆਫੀ ਮੰਗੀ ਕਿ ਹੁਣ ਇਹ ਦੁਬਾਰਾ ਨਹੀਂ ਹੋਵੇਗਾ ਅਤੇ ਉਹ ਦੁਬਾਰਾ ਕਦੇ ਨਹੀਂ ਹੋਇਆ।
Image result for rajesh khanna 50 age

Image result for rajesh khanna 50 age


Edited By

Manju

Manju is news editor at Jagbani

Read More