ਧੀ ਦੇ ਵਿਆਹ 'ਤੇ ਰਜਨੀਕਾਂਤ ਨੇ ਲਾਏ ਖੂਬ ਠੁਮਕੇ

Monday, February 11, 2019 9:00 AM

ਮੁੰਬਈ (ਬਿਊਰੋ) — ਸਾਊਥ ਦੇ ਸੁਪਰਸਟਾਰ ਰਜਨੀਕਾਂਤ ਦੀ ਧੀ ਸੌਂਦਰਿਆ 11 ਫਰਵਰੀ ਨੂੰ ਵਿਆਹੀ ਜਾਏਗੀ। ਵਿਆਹ ਤੋਂ ਪਹਿਲਾਂ ਜਸ਼ਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਵਿਆਹ ਦੀਆਂ ਕਾਫੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਸੌਂਦਰਿਆ ਅਦਾਕਾਰ ਵਿਸ਼ਗਨ ਵੰਗਾਮੁੜੀ ਨਾਲ ਦੂਜਾ ਵਿਆਹ ਕਰਵਾਏਗੀ।

PunjabKesari

ਸੋਸ਼ਲ ਮੀਡੀਆ 'ਤੇ ਸ਼ਨੀਵਾਰ ਨੂੰ ਵਿਆਹ ਦੀ ਪ੍ਰੀਵੈਡਿੰਗ ਦੀ ਵੀਡੀਓ ਵਾਇਰਲ ਹੋਈ ਹੈ, ਜਿਸ 'ਚ ਪੂਰਾ ਪਰਿਵਾਰ ਰਜਨੀਕਾਂਤ ਦੇ ਮਸ਼ਹੂਰ ਗੀਤ 'ਤੇ ਡਾਂਸ ਕਰ ਰਿਹਾ ਹੈ।

PunjabKesari

ਇਕ ਵੀਡੀਓ 'ਚ ਰਜਨੀਕਾਂਤ ਆਪਣੇ ਗੀਤ 'Oruvan Oruvan Mudhalali' 'ਤੇ ਨੱਚਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਰਜਨੀਕਾਂਤ ਦੀ ਇਕ ਤਸਵੀਰ ਵੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਆਪਣੇ ਪੋਤੇ ਨਾਲ ਖੇਡਦੇ ਨਜ਼ਰ ਆ ਰਹੇ ਹਨ।

PunjabKesari

11 ਫਰਵਰੀ ਨੂੰ ਸੌਂਦਰਿਆ ਦਾ ਵਿਆਹ ਹੋਵੇਗਾ ਅਤੇ 12 ਨੂੰ ਰਜਨੀਕਾਂਤ ਦੇ ਘਰ ਗਰਾਂਡ ਰਿਸੈਪਸ਼ਨ ਹੋਏਗੀ। ਵਿਆਹ ਤੋਂ ਪਹਿਲਾਂ ਵੀ ਪਾਰਟੀ ਕੀਤੀ ਗਈ ਸੀ। ਦੱਸ ਦਈਏ ਕਿ ਇਹ ਸੌਂਦਰਿਆ ਦਾ ਦੂਜਾ ਵਿਆਹ ਹੈ।

PunjabKesari

ਇਸ ਤੋਂ ਪਹਿਲਾਂ ਉਸ ਦਾ ਕਾਰੋਬਾਰੀ ਅਸ਼ਵਨੀ ਰਾਜਕੁਮਾਰ ਨਾਲ ਵਿਆਹ ਹੋਇਆ ਸੀ, ਜੋ ਜ਼ਿਆਦਾ ਦੇਰ ਤੱਕ ਟਿੱਕ ਨਹੀਂ ਸਕਿਆ। ਸਾਲ 2017 'ਚ ਦੋਵਾਂ ਦਾ ਤਲਾਕ ਹੋ ਗਿਆ। ਸੌਂਦਰਿਆ ਦਾ 4 ਸਾਲ ਦਾ ਬੱਚਾ ਵੀ ਹੈ।

PunjabKesari

PunjabKesari

PunjabKesari

PunjabKesari

PunjabKesari

PunjabKesari

 
 
 
 
 
 
 
 
 
 
 
 
 
 

Thalaivar dancing in wedding party ❤ . . . follow our new page 🤘 #pettapongal2019 #pettapongal #petta #pettapongalparaak #pettaparaak #thalaivarpongal #thalaivar #rajini #rajinikanth #vjs #trisha #simran #ks #jan10

A post shared by Thalaivar Fans 🕶 (@thalaivar__fans) on Feb 9, 2019 at 9:02am PST

 


Edited By

Sunita

Sunita is news editor at Jagbani

Read More