ਦੂਜੀ ਵਾਰ ਪਿਤਾ ਬਣੇ ਰਾਜਪਾਲ ਯਾਦਵ, ਪਤਨੀ ਨੇ ਦਿੱਤਾ ਨੰਨ੍ਹੀ ਪਰੀ ਨੂੰ ਜਨਮ

Thursday, October 11, 2018 5:01 PM
ਦੂਜੀ ਵਾਰ ਪਿਤਾ ਬਣੇ ਰਾਜਪਾਲ ਯਾਦਵ, ਪਤਨੀ ਨੇ ਦਿੱਤਾ ਨੰਨ੍ਹੀ ਪਰੀ ਨੂੰ ਜਨਮ

ਨਵੀਂ ਦਿੱਲੀ(ਬਿਊਰੋ)— ਐਕਟਰ ਰਾਜਪਾਲ ਯਾਦਵ ਤੇ ਉਸ ਦੀ ਪਤਨੀ ਰਾਧਾ ਯਾਦਵ ਦੇ ਘਰ ਖੁਸ਼ਖਬਰੀ ਆਈ ਹੈ। ਨਵਰਾਤਰੀ ਦੇ ਸ਼ੁੱਭ ਦਿਨਾਂ 'ਚ ਰਾਜਪਾਲ ਯਾਦਵ ਦੇ ਘਰ ਨੰਨ੍ਹੀ ਪਰੀ ਦੀਆਂ ਕਿਲਕਾਰੀਆਂ ਗੂੰਝੀਆਂ ਹਨ। ਦੱਸ ਦੇਈਏ ਕਿ ਰਾਜਪਾਲ ਦੀ ਪਤਨੀ ਨੇ ਬੇਟੀ ਨੂੰ ਜਨਮ ਦਿੱਤਾ ਹੈ। 

 

 
 
 
 
 
 
 
 
 
 
 
 
 
 

My little Honey is now a Big Sister!! On this auspicious day of Navratri we are blessed with another Daughter👶❤ . #bigsister #newmember #blessed #newbaby #happytimes #happynavratri

A post shared by Rajpal Yadav (@rajpalofficial) on Oct 9, 2018 at 11:45pm PDT

ਦੱਸਣਯੋਗ ਹੈ ਕਿ ਰਾਜਪਾਲ ਯਾਦਵ ਬਾਲੀਵੁੱਡ 'ਚ ਆਪਣੀ ਬਿਹਤਰੀਨ ਕਾਮੇਡੀ ਨਾਲ ਸਾਰਿਆਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਰਾਜਪਾਲ ਯਾਦਵ ਦੀ ਇਸ ਤੋਂ ਪਹਿਲਾਂ ਵੀ ਇਕ ਬੇਟੀ ਹੈ। ਉਨ੍ਹਾਂ ਨੇ ਆਪਣੀ ਵੱਡੀ ਬੇਟੀ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦੀ ਬੇਟੀ '' ਨਾਂ ਦੀ ਟੀ-ਸ਼ਰਟ ਪਾਈ ਹੈ। ਉਨ੍ਹਾਂ ਨੇ ਲਿਖਿਆ, ''ਮੇਰੀ ਛੋਟੀ ਜਿਹੀ ਬੇਟੀ ਹੁਣ ਵੱਡੀ ਭੈਣ ਬਣ ਗਈ ਹੈ। ਇਸ ਨਵਰਾਤਰੀ ਦੇ ਸ਼ੁੱਭ ਦਿਨਾਂ 'ਚ ਘਰ 'ਚ ਇਕ ਨੰਨ੍ਹੀ ਪਰੀ ਨੇ ਜਨਮ ਲਿਆ ਹੈ।''

 


Edited By

Sunita

Sunita is news editor at Jagbani

Read More