'ਮਿੰਦੋ ਤਸੀਲਦਾਰਨੀ' 'ਚ ਈਸ਼ਾ ਰਿੱਖੀ 'ਜੀਤੋ' ਬਣ ਲੁੱਟੇਗੀ ਰਾਜਵੀਰ ਜਵੰਦਾ ਦਾ ਦਿਲ

Wednesday, June 12, 2019 11:59 AM

ਜਲੰਧਰ (ਬਿਊਰੋ) : ਓਮਜ਼ੀ ਗਰੁੱਪ ਵਲੋਂ 28 ਜੂਨ ਨੂੰ ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' ਨੂੰ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਇਨ੍ਹੀਂ ਦਿਨੀਂ ਫਿਲਮ ਖੂਬ ਸੁਰਖੀਆਂ ਬਟੋਰ ਰਹੀ ਹੈ। ਦੱਸ ਦਈਏ ਕਿ 'ਮਿੰਦੋ ਤਸੀਲਦਾਰਨੀ' 'ਚ ਈਸ਼ਾ ਰਿੱਖੀ 'ਜੀਤੋ' ਨਾਂ ਦਾ ਕਿਰਦਾਰ ਨਿਭਾ ਰਹੀ ਹੈ। 

PunjabKesari

ਇਸ ਫਿਲਮ 'ਚ ਪੰਜਾਬੀ ਗਾਇਕ ਰਾਜਵੀਰ ਜਵੰਦਾ ਵੀ ਮੁੱਖ ਭੂਮਿਕਾ 'ਚ ਹਨ। ਇਸ ਫਿਲਮ 'ਚ ਈਸ਼ਾ ਰਿੱਖੀ ਦੀ ਜੋੜੀ ਰਾਜਵੀਰ ਜਵੰਦਾ ਨਾਲ ਬਣਾਈ ਗਈ ਹੈ। ਇਸ ਫਿਲਮ ਰਾਹੀਂ ਈਸ਼ਾ ਰਿੱਖੀ ਤੇ ਰਾਜਵੀਰ ਜਵੰਦਾ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਉਮੀਦ ਹੈ ਕਿ ਦੋਵਾਂ ਦੀ ਜੋੜੀ ਦਰਸ਼ਕਾਂ ਦੀ ਪਸੰਦ 'ਤੇ ਜ਼ਰੂਰ ਖਰੀ ਉਤਰੇਗੀ।

PunjabKesari
ਈਸ਼ਾ ਦਾ ਕਹਿਣਾ ਹੈ ਕਿ 'ਫਿਲਮ 'ਚ 'ਜੀਤੋ' ਨਾਂ ਦਾ ਇਹ ਕਿਰਦਾਰ ਮੇਰੇ ਦਿਲ ਦੇ ਬਹੁਤ ਕਰੀਬ ਹੈ। ਮੈਨੂੰ ਪੂਰਾ ਯਕੀਨ ਹੈ ਕਿ ਇਹ ਕਿਰਦਾਰ ਸਾਰਿਆਂ ਨੂੰ ਜ਼ਰੂਰ ਪਸੰਦ ਆਉਣ ਵਾਲਾ ਹੈ।' 'ਮਿੰਦੋ ਤਸੀਲਦਾਰਨੀ' ਦੇ ਡਾਇਲਾਗਸ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੇ ਹਨ। ਇਸ ਫਿਲਮ ਨੂੰ ਅਵਤਾਰ ਸਿੰਘ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਰੰਜੀਵ ਸਿੰਗਲਾ ਪ੍ਰਡੋਕਸ਼ਨ ਤੇ ਕਰਮਜੀਤ ਅਨਮੋਲ ਪ੍ਰੋਡਕਸ਼ਨ ਦੀ ਸਾਂਝੀ ਪੇਸ਼ਕਸ਼ ਹੈ।

PunjabKesari
ਦੱਸ ਦਈਏ 'ਮਿੰਦੋ ਤਸੀਲਦਾਰਨੀ' 'ਚ ਕਰਮਜੀਤ ਅਨਮੋਲ ਅਤੇ ਕਵਿਤਾ ਕੌਸ਼ਿਕ ਵੀ ਮੁੱਖ ਭੂਮਿਕਾ ਨਿਭਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਹਾਰਬੀ ਸੰਘਾ, ਸਰਦਾਰ ਸੋਹੀ, ਰੁਪਿੰਦਰ ਰੂਪੀ, ਮਲਕੀਤ ਰੌਣੀ ਤੇ ਪ੍ਰਕਾਸ਼ ਗਾਧੂ ਦੀ ਕਲਾਕਾਰੀ ਦੇਖਣ ਨੂੰ ਮਿਲੇਗੀ। 'ਮਿੰਦੋ ਤਸੀਲਦਾਰਨੀ' 'ਚ ਕਾਮੇਡੀ ਤੇ ਰੋਮਾਂਸ ਦੇ ਨਾਲ-ਨਾਲ ਤਸੀਲਦਾਰਨੀ ਦਾ ਰੋਹਬ ਵੀ ਦੇਖਣ ਨੂੰ ਮਿਲੇਗਾ। 

PunjabKesari


Edited By

Sunita

Sunita is news editor at Jagbani

Read More