ਯੂਨੀਵਰਸਿਟੀ ਪਟਿਆਲਾ ਵਿਖੇ ਥੀਏਟਰ ਤੇ ਐਮ.ਏ. ਕਰਦਿਆਂ ਰਾਜਵੀਰ ਜਵੰਦਾ ਜਿੱਤ ਚੁੱਕੈ ਦੋ ਗੋਲਡ ਮੈਡਲ

6/20/2018 12:48:00 PM

ਜਲੰਧਰ (ਬਿਊਰੋ)— 'ਸ਼ਾਨਦਾਰ ਬੰਦਿਆਂ ਨਾਲ ਰਹਿਨੇ ਆਂ' ਸੁਪਰ ਹਿੱਟ ਗੀਤ ਨਾਲ ਸੰਗੀਤ ਜਗਤ 'ਚ ਤਰਥੱਲੀ ਮਚਾਉਣ ਵਾਲੇ ਨੌਜਵਾਨ ਗਾਇਕ ਰਾਜਵੀਰ ਜਵੰਦਾ ਦਾ ਅੱਜ ਆਪਣਾ ਜਨਮਦਿਨ ਸੈਲੀਬ੍ਰੇਟਕਰ ਰਹੇ ਹਨ। ਉਨ੍ਹਾਂ ਦਾ ਜਨਮ 20 ਜੂਨ ਨੂੰ ਲੁਧਿਆਣਾ 'ਚ ਹੋਇਆ ਸੀ। ਉਨ੍ਹਾਂ ਨੇ ਮੁੱਢਲੀ ਸਿੱਖਿਆ ਸਨਮਤੀ ਸਕੂਲ ਜਗਰਾਓ ਤੋਂ ਕਰਨ ਉਪਰੰਤ ਉਚੇਰੀ ਵਿੱਦਿਆ ਡੀ. ਏ. ਵੀ. ਕਾਲਜ, ਜਗਰਾਓ ਤੋਂ ਹਾਸਲ ਕੀਤੀ।
PunjabKesari
ਉਨ੍ਹਾਂ ਨੇ ਡੀ. ਏ. ਵੀ. ਕਾਲਜ ਪੜ੍ਹਦਿਆਂ ਯੂਥ ਫੈਸਟੀਵਲ ਦੌਰਾਨ ਗਾਇਕੀ ਤੋਂ ਇਲਾਵਾ ਵੱਖ ਵੱਖ ਮੁਕਾਬਲਿਆਂ 'ਚ ਇੱਕੋ ਸਾਲ ਗਿਆਰਾਂ ਇਨਾਮ ਜਿੱਤ ਕੇ ਬਹੁ-ਪੱਖੀ ਕਲਾਕਾਰ ਹੋਣ ਦਾ ਪ੍ਰਮਾਣ ਦਿੱਤਾ। ਰਾਜਵੀਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਥੀਏਟਰ ਅਤੇ ਟੀ.ਵੀ. ਵਿਭਾਗ 'ਚ ਐਮ.ਏ. ਕਰਦਿਆਂ ਦੋ ਗੋਲਡ ਮੈਡਲ ਜਿੱਤੇ।
PunjabKesari
ਉਨ੍ਹਾਂ ਅੰਦਰ ਸਾਰੇ ਸੰਗੀਤਕ ਲੋਕ ਸਾਜ਼ ਵਜਾਉਣ ਦੀ ਵਿਲੱਖਣ ਕਲਾ ਹੈ। ਗਾਇਕੀ ਕਲਾ ਭਾਵੇਂ ਉਸ ਨੂੰ ਵਿਰਸੇ 'ਚੋਂ ਨਹੀਂ ਮਿਲੀ ਪਰ ਸਕੂਲ ਪੜ੍ਹਦਿਆਂ ਗਾਇਕੀ ਦਾ ਜਨੂੰਨ ਉਸੳ'ਤੇ ਇਸ ਹੱਦ ਤਕ ਸਵਾਰ ਹੋਇਆ ਕਿ ਉਸ ਗਾਇਕੀ ਨੂੰ ਪੇਸ਼ੇ ਦੇ ਤੌਰ 'ਤੇ ਅਪਣਾ ਲਿਆ।
PunjabKesari
ਗਾਇਕੀ ਦੇ ਖੇਤਰ 'ਚ ਆਉਣ ਲਈ ਉਨ੍ਹਾਂ ਨੇ ਸਕੂਲ ਦੌਰਾਨ ਹੀ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਸ ਦੀ ਝਲਕ ਅੱਜ ਉਸ ਦੀ ਆਵਾਜ਼ 'ਚੋਂ ਪੈਂਦੀ ਹੈ। ਸੰਗੀਤ ਬਾਰੇ ਮੁੱਢਲੀ ਜਾਣਕਾਰੀ ਲਈ ਉਸ ਨੇ ਲਾਲੀ ਖਾਨ ਤੋਂ ਸੰਗੀਤ ਦੀ ਸਿੱਖਿਆ ਲਈ ਸੀ।
PunjabKesari
ਗੀਤਕਾਰ ਧਾਲੀਵਾਲ ਨੇ ਰਾਜਵੀਰ ਨੂੰ ਗਾਇਕੀ 'ਚ ਸਮਾਜਿਕ ਸਰੋਕਾਰਾਂ ਬਾਰੇ ਵੀ ਸੁਚੇਤ ਹੋ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਰਾਜਵੀਰ ਦੀ ਪਹਿਲੀ ਸੰਗੀਤਕ ਪੇਸ਼ਕਾਰੀ 'ਮੁੰਡਿਆਂ ਦੇ ਚਰਚੇ' ਨੂੰ ਨੌਜਵਾਲਾਂ ਨੇ ਕਾਫੀ ਪਸੰਦ ਕੀਤਾ ਸੀ। ਉਨ੍ਹਾਂ ਗੀਤ ਲੋਕ ਤੱਥ 'ਕਲੀ ਜਵੰਦੇ ਦੀ', 'ਮੁਕਾਬਲਾ' ਅਤੇ 'ਸਰਨੇਮ' ਆਦਿ ਨਾਲ ਉਹ ਹਰ ਵਰਗ 'ਚ ਪ੍ਰਵਾਨ ਚੜ੍ਹਿਆ।
PunjabKesari
ਦੱਸਣਯੋਗ ਹੈ ਕਿ ਰਾਜਵੀਰ ਜਵੰਦਾ ਦੇ ਗੀਤ 'ਕੰਗਣੀ' ਤੇ 'ਸਰਦਾਰੀ' ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਹੈ। 'ਸੂਬੇਦਾਰ ਜੋਗਿੰਦਰ ਸਿੰਘ' ਗਿੱਪੀ ਗਰੇਵਾਲ ਦੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਹੈ। ਇਸ ਫਿਲਮ ਨੂੰ ਲੋਕਾਂ ਵਲੋਂ ਜ਼ਬਰਦਸਤ ਹੁੰਗਾਰਾ ਮਿਲਿਆ ਹੈ।
PunjabKesari
ਬਹਾਦਰ ਸਿੰਘ ਦੇ ਕਿਰਦਾਰ 'ਚ ਪੰਜਾਬੀ ਗਾਇਕ ਤੇ ਐਕਟਰ ਬਣੇ ਰਾਜਵੀਰ ਜਵੰਦਾ ਨਜ਼ਰ ਆਏ ਸਨ। ਰਾਜਵੀਰ ਦੀ ਇਹ ਡੈਬਿਊ ਪੰਜਾਬੀ ਫਿਲਮ ਸੀ। ਫਿਲਮ ਦੇ ਪਹਿਲੇ ਪੋਸਟਰ 'ਚ ਹੀ ਰਾਜਵੀਰ ਦਾ ਜਨੂੰਨ ਤੇ ਜੋਸ਼ ਸਾਫ ਦੇਖਣ ਨੂੰ ਮਿਲਿਆ ਸੀ।
PunjabKesari
ਦੱਸ ਦੇਈਏ ਕਿ ਸ਼ਹੀਦੀ ਉਪਰੰਤ ਪਰਮਵੀਰ ਚੱਕਰ ਨਾਲ ਸਨਮਾਨਿਤ ਸੂਬੇਦਾਰ ਜੋਗਿੰਦਰ ਸਿੰਘ ਨੇ 1962 'ਚ ਭਾਰਤ ਤੇ ਚੀਨ ਦੀ ਜੰਗ 'ਚ ਆਪਣੇ 21 ਸਾਥੀਆਂ ਨਾਲ 1000 ਚੀਨੀਆਂ ਨਾਲ ਜੰਗ ਲੜੀ ਸੀ। ਇਸ ਜੰਗ ਦੌਰਾਨ ਉਨ੍ਹਾਂ ਨੂੰ ਸ਼ਹੀਦੀ ਹਾਸਲ ਹੋਈ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News