ਰਾਕੇਸ਼ ਮਹਿਤਾ ਦੀ ''ਯਾਰਾ ਵੇ'' ਤੇ ਪੰਕਜ ਬੱਤਰਾ ਦੀ ਅਨਟਾਈਟਲਡ ਫਿਲਮ ਆਹਮੋ-ਸਾਹਮਣੇ

Wednesday, September 12, 2018 4:47 PM

ਜਲੰਧਰ (ਬਿਊਰੋ)— ਬਾਲੀਵੁੱਡ ਵਾਂਗ ਹੁਣ ਪਾਲੀਵੁੱਡ 'ਚ ਵੀ ਫਿਲਮਾਂ ਨੂੰ ਲੈ ਕੇ ਮੁਕਾਬਲਾ ਕਾਫੀ ਸਖਤ ਹੋ ਰਿਹਾ ਹੈ। ਇਸ ਮੁਕਾਬਲੇ ਦੀਆਂ ਪਹਿਲੀਆਂ ਦੋ ਫਿਲਮਾਂ ਹਨ ਗਗਨ ਕੋਕਰੀ ਤੇ ਮੋਨਿਕਾ ਗਿੱਲ ਸਟਾਰਰ 'ਯਾਰਾ ਵੇ' ਤੇ ਜੱਸੀ ਗਿੱਲ, ਨਿੰਜਾ ਤੇ ਰਣਜੀਤ ਬਾਵਾ ਦੀ ਅਨਟਾਈਟਲਡ ਫਿਲਮ, ਜਿਸ ਦੇ ਨਾਂ ਦਾ ਐਲਾਨ ਹੋਣਾ ਅਜੇ ਬਾਕੀ ਹੈ। ਦੋਵੇਂ ਫਿਲਮਾਂ 22 ਫਰਵਰੀ, 2019 ਨੂੰ ਰਿਲੀਜ਼ ਹੋਣ ਜਾ ਰਹੀਆਂ ਹਨ।

ਜਿਥੇ ਜੱਸੀ ਗਿੱਲ, ਨਿੰਜਾ ਤੇ ਰਣਜੀਤ ਬਾਵਾ ਆਪਣਾ ਐਕਟਿੰਗ ਡੈਬਿਊ ਕਰ ਚੁੱਕੇ ਹਨ, ਉਥੇ ਗਗਨ ਕੋਕਰੀ ਦੇ ਰੂਪ 'ਚ ਪਾਲੀਵੁੱਡ ਨੂੰ ਇਕ ਨਵਾਂ ਚਿਹਰਾ ਮਿਲਣ ਜਾ ਰਿਹਾ ਹੈ। ਗਗਨ ਕੋਕਰੀ 'ਯਾਰਾ ਵੇ' ਤੋਂ ਇਲਾਵਾ ਇਕ ਹੋਰ ਪੰਜਾਬੀ ਫਿਲਮ ਕਰ ਰਹੇ ਹਨ, ਜਿਸ ਦਾ ਨਾਂ ਹੈ 'ਲਾਟੂ'। 'ਲਾਟੂ' 16 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਹੜੀ ਗਗਨ ਕੋਕਰੀ ਦੀ ਪਹਿਲੀ ਫਿਲਮ ਹੋਵੇਗੀ ਤੇ ਇਸ ਤੋਂ ਬਾਅਦ 'ਯਾਰਾ ਵੇ', ਜੋ ਕਿ ਉਸ ਦੀ ਦੂਜੀ ਫਿਲਮ ਹੈ। ਗਗਨ ਕੋਕਰੀ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਪਰਿਵਾਰਕ ਗੀਤਾਂ ਨਾਲ ਘਰ-ਘਰ 'ਚ ਪਛਾਣੇ ਜਾਂਦੇ ਹਨ। 'ਬਲੈਸਿੰਗਸ ਆਫ ਬਾਪੂ' ਤੇ 'ਬਲੈਸਿੰਗਸ ਆਫ ਬੇਬੇ' ਗਗਨ ਕੋਕਰੀ ਦੇ ਅਜਿਹੇ ਸੁਪਰਹਿੱਟ ਗੀਤ ਹਨ, ਜਿਹੜੇ ਹਰ ਕਿਸੇ ਦੀ ਪਸੰਦ ਬਣੇ ਹਨ ਤੇ ਗਗਨ ਕੋਕਰੀ ਨੇ ਫਿਲਮਾਂ ਵੀ ਅਜਿਹੀਆਂ ਹੀ ਸਾਈਨ ਕੀਤੀਆਂ ਹਨ, ਜਿਹੜੀਆਂ ਪਰਿਵਾਰਕ ਹੋਣਗੀਆਂ।

PunjabKesari

'ਯਾਰਾ ਵੇ' ਫਿਲਮ ਨੂੰ ਰਾਕੇਸ਼ ਮਹਿਤਾ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੇ ਮੁਕਾਬਲੇ 'ਚ ਜਿਹੜੀ ਨਿੰਜਾ, ਰਣਜੀਤ ਬਾਵਾ ਤੇ ਜੱਸੀ ਗਿੱਲ ਦੀ ਫਿਲਮ ਹੈ, ਉਸ ਨੂੰ ਪੰਕਜ ਬੱਤਰਾ ਨੇ ਡਾਇਰੈਕਟ ਕੀਤਾ ਹੈ। ਇਨ੍ਹਾਂ ਦੋਵਾਂ ਫਿਲਮਾਂ ਦੇ ਕੰਸੈਪਟ ਇਕੋ-ਜਿਹੇ ਹਨ, ਜਿਹੜੇ ਯਾਰੀ-ਦੋਸਤੀ 'ਤੇ ਆਧਾਰਿਤ ਹਨ।

PunjabKesari

ਫਿਲਮ 'ਯਾਰਾ ਵੇ' 'ਚ ਗਗਨ ਕੋਕਰੀ, ਮੋਨਿਕਾ ਗਿੱਲ, ਯੋਗਰਾਜ ਸਿੰਘ, ਬੀ. ਐੱਨ. ਸ਼ਰਮਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੋਬੀ ਧਾਲੀਵਾਲ, ਧੀਰਜ ਕੁਮਾਰ ਤੇ ਰਘਵੀਰ ਬੋਲੀ ਮੁੱਖ ਭੂਮਿਕਾ ਨਿਭਾਅ ਰਹੇ ਹਨ, ਉਥੇ ਪੰਕਜ ਬੱਤਰਾ ਵਲੋਂ ਡਾਇਰੈਕਟ ਕੀਤੀ ਗਈ ਫਿਲਮ ਦੇ ਫਿਲਹਾਲ ਤਿੰਨ ਨਾਂ ਹੀ ਸਾਹਮਣੇ ਆਏ ਹਨ, ਜੋ ਹਨ ਨਿੰਜਾ, ਰਣਜੀਤ ਬਾਵਾ ਤੇ ਜੱਸੀ ਗਿੱਲ।


Edited By

Rahul Singh

Rahul Singh is news editor at Jagbani

Read More