ਕੈਂਸਰ ਨਾਲ ਝੂਜਦੇ ਰਾਕੇਸ਼ ਰੌਸ਼ਨ ਨੂੰ ਮੋਦੀ ਨੇ ਟਵੀਟ ਕਰਕੇ ਕਹੇ ਇਹ ਸ਼ਬਦ

Wednesday, January 9, 2019 1:10 PM
ਕੈਂਸਰ ਨਾਲ ਝੂਜਦੇ ਰਾਕੇਸ਼ ਰੌਸ਼ਨ ਨੂੰ ਮੋਦੀ ਨੇ ਟਵੀਟ ਕਰਕੇ ਕਹੇ ਇਹ ਸ਼ਬਦ

ਮੁੰਬਈ(ਬਿਊਰੋ)— ਫਿਲਮ ਨਿਰਦੇਸ਼ਕ ਅਤੇ ਬਾਲੀਵੁੱਡ ਐਕਟਰ ਰਾਕੇਸ਼ ਰੋਸ਼ਨ ਨੂੰ ਗਲ ਦਾ ਕੈਂਸਰ ਹੋ ਗਿਆ ਹੈ। ਇਸ ਦਾ ਖੁਲਾਸਾ ਉਨ੍ਹਾਂ ਦੇ ਬੇਟੇ ਰਿਤੀਕ ਰੋਸ਼ਨ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕਰਦਿਆ ਕੀਤਾ ਹੈ। ਪੋਸਟ ਨੂੰ ਸ਼ੇਅਰ ਕਰਦੇ ਹੋਏ ਰਿਤਿਕ ਨੇ ਕੈਪਸ਼ਨ 'ਚ ਲਿਖਿਆ, ''ਕੁਝ ਹਫਤੇ ਪਹਿਲਾਂ ਹੀ ਪਤਾ ਲੱਗਿਆ ਕਿ ਮੇਰੇ ਪਿਤਾ ਜੀ ਨੂੰ 'ਥ੍ਰੋਟ ਕੈਂਸਰ' ਹੈ। ਰਾਕੇਸ਼ ਰੌਸ਼ਨ ਅਤੇ ਰਿਤਿਕ ਰੌਸ਼ਨ ਦੀ ਇਹ ਤਸਵੀਰ ਜਿਮ 'ਚ ਵਰਕ ਆਊਟ ਸਮੇਂ ਦੀ ਹੈ।

 

 

 

Dear Hrithik, praying for the good health of Shri Rakesh Roshan Ji. He is a fighter and I am sure he will face this challenge with utmost courage. @RakeshRoshan_N https://t.co/Z0IaYSS4A4

— Narendra Modi (@narendramodi) January 8, 2019

ਇਸ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ,''ਮੈਂ ਅੱਜ ਸਵੇਰੇ ਡੈਡ ਕੋਲੋਂ ਤਸਵੀਰ ਲਈ ਪੁੱਛਿਆ। ਮੈਨੂੰ ਪਤਾ ਸੀ ਕਿ ਉਹ ਸਰਜਰੀ ਦੇ ਦਿਨ ਵੀ ਕਸਰਤ ਕਰਨਾ ਨਹੀਂ ਛੱਡਣਗੇ। ਉਹ ਕਾਫੀ ਮਜਬੂਤ ਇਨਸਾਨ ਹਨ। ਰਿਤਿਕ ਦੀ ਇਸ ਪੋਸ‍ਟ ਤੋਂ ਬਾਅਦ PM ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਰਾਕੇਸ਼ ਰੌਸ਼ਨ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ।

 

ਪੀ.ਐੱਮ. ਮੋਦੀ ਨੇ ਲਿਖਿਆ,''ਪਿਆਰੇ ਰਿਤਿਕ, ਸ਼੍ਰੀ ਰਾਕੇਸ਼ ਰੌਸ਼ਨ ਜੀ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ। ਉਹ ਫਾਈਟਰ ਹਨ। ਮੈਨੂੰ ਭਰੋਸਾ ਹੈ ਕਿ ਉਹ ਪੂਰੀ ਹਿੰਮਤ ਨਾਲ ਇਸ ਚੁਣੋਤੀ ਦਾ ਸਾਹਮਣਾ ਕਰਨਗੇ।'' ਮੋਦੀ ਦੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਰਿਤਿਕ ਨੇ ਲਿਖਿਆ,''ਧੰਨਵਾਦ ਸਰ, ਤੁਹਾਡੀਆਂ ਸ਼ੁੱਭਕਾਮਨਾਵਾਂ ਲਈ। ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਡਾਕਟਰਾਂ ਅਨੁਸਾਰ ਪਿਤਾ ਦੀ ਸਰਜਰੀ ਵਧੀਆ ਹੋ ਗਈ ਹੈ।''

 

 


About The Author

manju bala

manju bala is content editor at Punjab Kesari