ਸਰਜਰੀ ਤੋਂ ਬਾਅਦ ਇਸ ਹਾਲਤ 'ਚ ਦਿਸੇ ਰਾਕੇਸ਼ ਰੌਸ਼ਨ, ਦੇਖੋ ਤਸਵੀਰਾਂ

Saturday, January 12, 2019 2:07 PM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਰਿਤਿਕ ਰੌਸ਼ਨ ਨੇ ਪਹਿਲਾ ਪਿਤਾ ਰਾਕੇਸ਼ ਰੌਸ਼ਨ ਦੀ ਬਿਮਾਰੀ ਦੀ ਖਬਰ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਪਰ ਆਪਣੇ ਬਰਥਡੇ ਤੋਂ ਅਗਲੇ ਦਿਨ ਦੀ ਅਜਿਹੀ ਖਬਰ ਦਿੱਤੀ ਕਿ ਫੈਨਜ਼ ਦੇ ਨਾਲ-ਨਾਲ ਬਾਲੀਵੁੱਡ ਸੈਲੀਬ੍ਰਿਟੀਜ਼ ਨੇ ਵੀ ਸੁੱਖ ਦਾ ਸਾਹ ਲਿਆ।

PunjabKesari

ਦਰਅਸਲ ਮੰਗਲਵਾਰ ਨੂੰ ਰਾਕੇਸ਼ ਰੋਸ਼ਨ ਦੀ ਸਰਜਰੀ ਹੋਣੀ ਸੀ। ਇਸ ਸਰਜਰੀ ਦਾ ਜਾਣਕਾਰੀ ਦਿੰਦੇ ਹੋਏ ਰਿਤਿਕ ਰੌਸ਼ਨ ਨੇ ਇਕ ਤਸਵੀਰ ਸ਼ੇਅਰ ਕੀਤੀ ਸੀ। ਉਥੇ ਹੀ ਕੱਲ ਯਾਨੀ 11 ਜਨਵਰੀ ਨੂੰ ਰਿਤਿਕ ਰੌਸ਼ਨ ਤੇ ਉਨ੍ਹਾਂ ਦੀ ਮਾਂ ਨੇ ਸਰਜਰੀ ਤੋਂ ਬਾਅਦ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari

ਦੱਸ ਦਈਏ ਕਿ ਇਹ ਤਸਵੀਰਾਂ ਹਸਪਤਾਲ ਦੀਆਂ ਹਨ। ਤਸਵੀਰਾਂ 'ਚ ਤੁਸੀਂ ਰਾਕੇਸ਼ ਰੌਸ਼ਨ ਨੂੰ ਦੇਖ ਸਕਦੇ ਹੋ ਕਿ ਸਰਜਰੀ ਤੋਂ ਬਾਅਦ ਉਹ ਠੀਕ ਹਨ। ਉਨ੍ਹਾਂ ਨਾਲ ਪਰਿਵਾਰ ਦੇ ਬਾਕੀ ਮੈਂਬਰ ਵੀ ਨਜ਼ਰ ਆ ਰਹੇ ਹਨ। 

PunjabKesari
ਹਾਲ ਹੀ 'ਚ ਰਿਤਿਕ ਨੇ ਜਿਹੜੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਉਨ੍ਹਾਂ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''ਨਾ ਰੁੱਕ ਸਕਦੇ ਹਾਂ ਨਾ ਰੁੱਕਾਂਗੇ, ਅਸੀਂ ਦੁਬਾਰਾ ਸ਼ੁਰੂਆਤ ਕਰਦੇ ਰਹਾਂਗੇ।''


Edited By

Sunita

Sunita is news editor at Jagbani

Read More