B''Day Spl: ਜਦੋਂ ਡਰਾਈਵਰ ਨੇ ਬਚਾਈ ਰਾਕੇਸ਼ ਰੌਸ਼ਨ ਦੀ ਜਾਨ

9/6/2019 10:30:56 AM

ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ, ਡਾਇਰੈਕਟਰ ਅਤੇ ਰਿਤਿਕ ਰੌਸ਼ਨ ਦੇ ਪਿਤਾ ਰਾਕੇਸ਼ ਰੌਸ਼ਨ 6 ਸਤੰਬਰ ਨੂੰ 70ਵਾਂ ਬਰਥਡੇ ਮਨਾ ਰਹੇ ਹਨ। ਰਾਕੇਸ਼ ਰੌਸ਼ਨ ਨੇ 1970 ’ਚ ਆਈ ਫਿਲਮ ‘‘ਘਰ ਘਰ ਕੀ ਕਹਾਣੀ’’ ਨਾਲ ਡੈਬਿਊ ਕੀਤਾ  ਸੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਖੂਬਸੂਰਤ’, ‘ਬੁਨਿਆਦ’, ‘ਖੂਨ ਭਰੀ ਮਾਂਗ’ ਵਰਗੀਆਂ ਫਿਲਮਾਂ ’ਚ ਆਪਣੀ ਐਕਟਿੰਗ ਨਾਲ ਲੋਕਾਂ ਦਾ ਦਿਲ ਜਿੱਤਿਆ। ਰਾਕੇਸ਼ ਰੌਸ਼ਨ ਨੇ ਐਕਟਿੰਗ ਤੋਂ ਬਾਅਦ ਡਾਇਰੈਕਸ਼ਨ ‘ਚ ਹੱਥ ਅਜਮਾਇਆ। ਉਨ੍ਹਾਂ ਨੇ ‘ਕੋਲਾ’,‘ਕਰਨ ਅਰਜੁਨ’ ਵਰਗੀਆਂ ਬਲਾਕਬਸਟਰ ਫਿਲਮਾਂ ਨੂੰ ਡਾਇਰੈਕਟ ਕੀਤਾ। ਸਾਲ 2000 ‘ਚ ਰਾਕੇਸ਼ ਰੌਸ਼ਨ ਨੇ ਆਪਣੇ ਬੇਟੇ ਰਿਤਿਕ ਰੌਸ਼ਨ ਨੂੰ ਫਿਲਮ ‘ਕਹੋ ਨਾ ਪਿਆਰ ਹੈ’ ਨਾਲ ਲਾਂਚ ਕੀਤਾ।
PunjabKesari
‘ਕਹੋ ਨਾ ਪਿਆਰ ਹੈ’ ਫਿਲਮ ਸਾਲ 2000 ਦੀ ਸਭ ਤੋਂ ਵੱਡੀ ਬਲਾਕਬਸਟਰ ਬਣੀ। ਹਾਲਾਂਕਿ, ਫਿਲਮ ਦੀ ਸਫਲਤਾ ਤੋਂ ਬਾਅਦ ਰਾਕੇਸ਼ ਰੌਸ਼ਨ ਨੂੰ ਅੰਡਰਵਰਲਡ ਦੀ ਧਮਕੀ ਆਉਣ ਲੱਗੀ। ਅੰਡਰਵਰਲਡ ਨੇ ਧਮਕੀ ਦਿੱਤੀ ਕਿ ਉਹ ਫਿਲਮ ‘ਕਹੋ ਨਾ ਪਿਆਰ ਹੈ’ ਤੋਂ ਹੋਣ ਵਾਲਾ ਮੁਨਾਫਾ ਉਨ੍ਹਾਂ ਨਾਲ ਸ਼ੇਅਰ ਕਰੇ।  21 ਜਨਵਰੀ ਦੇ ਦਿਨ ਰਾਕੇਸ਼ ਰੌਸ਼ਨ ’ਤੇ ਅੰਡਰਵਰਲਡ ਨੇ ਹਮਲਾ ਕਰ ਦਿੱਤਾ ਸੀ। ਰਾਕੇਸ਼ ਰੌਸ਼ਨ ਨੂੰ ਇਸ ਹਮਲੇ ’ਚ ਦੋ ਗੋਲੀਆਂ ਲੱਗੀਆਂ ਸਨ। ਇੱਕ ਗੋਲੀ ਉਨ੍ਹਾਂ ਦੇ ਮੋਡੇ ’ਤੇ ਲੱਗੀ, ਉਥੇ ਹੀ ਦੂਜੀ ਗੋਲੀ ਉਨ੍ਹਾਂ  ਦੇ ਸੀਨੇ ’ਚ ਲੱਗੀ ਸੀ।
PunjabKesari
ਰਾਕੇਸ਼ ਰੌਸ਼ਨ ਨੂੰ ਡਰਾਈਵਰ ਦੀ ਸਮਝਦਾਰੀ ਕਾਰਨ ਤੁਰੰਤ ਹਸਪਤਾਲ ਲਿਜਾਇਆ ਗਿਆ। ਇਸ ਕਾਰਨ ਉਨ੍ਹਾਂ ਦੀ ਜਾਨ ਬੱਚ ਗਈ ਸੀ। ਰਾਕੇਸ਼ ਰੌਸ਼ਨ ਨੂੰ ਇਹ ਗੋਲੀ ਜਾਨੋਂ ਮਾਰਨ ਲਈ ਨਹੀਂ ਮਾਰੀ ਗਈ ਸੀ। ਅੰਡਰਵਰਲਡ ਰਾਕੇਸ਼ ਰੌਸ਼ਨ ਨੂੰ ਸਿਰਫ ਡਰਾਉਣਾ ਚਾਹੁੰਦਾ ਸੀ। ‘ਕਹੋ ਨਾ ਪਿਆਰ ਹੈ’ ਫਿਲਮ ਨੂੰ 9 ਕੈਟੇਗਿਰੀ ‘ਚ ਫਿਲਮਫੇਅਰ ਐਵਾਰਡ ਮਿਲਿਆ ਸੀ। ਰਾਕੇਸ਼ ਰੌਸ਼ਨ ਨੂੰ ਇਸ ਸਾਲ ਗਲੇ ਦਾ ਕੈਂਸਰ ਹੋਇਆ ਸੀ। ਰਾਕੇਸ਼ ਰੌਸ਼ਨ ਦੀ ਸਰਜਰੀ ਵੀ ਹੋਈ ਸੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News