B'Day : ਲਾਈਮਲਾਈਟ ਤੋਂ ਦੂਰ ਅਜਿਹੀ ਹੈ ਰਾਖੀ ਗੁਲਜ਼ਾਰ ਦੀ ਜ਼ਿੰਦਗੀ

8/15/2018 1:04:58 PM

ਮੁੰਬਈ (ਬਿਊਰੋ)— ਰਾਖੀ ਗੁਲਜ਼ਾਰ ਨੇ ਆਪਣੇ ਬਿਹਤਰੀਨ ਅਭਿਨੈ ਨਾਲ ਬਾਲੀਵੁੱਡ 'ਚ ਵੱਖਰੀ ਪਛਾਣ ਬਣਾਈ ਹੈ। 70 ਦੇ ਦਹਾਕੇ 'ਚ ਅਹਿਮ ਅਭਿਨੇਤਰੀਆਂ 'ਚੋਂ ਇਕ ਰਹੀ ਰਾਖੀ ਨੇ ਮਸ਼ਹੂਰ ਗੀਤਕਾਰ ਗੁਲਜ਼ਾਰ ਨਾਲ ਵਿਆਹ ਕੀਤਾ ਸੀ। ਰਾਖ ਦਾ ਜਨਮ 15 ਅਗਸਤ, 1947 ਨੂੰ ਵੈਸਟ ਬੰਗਾਲ 'ਚ ਹੋਇਆ ਸੀ। ਰਾਖੀ ਨੇ 1970 'ਚ ਆਈ ਫਿਲਮ 'ਜੀਵਨ ਮ੍ਰਿਤਯੂ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ। ਉਨ੍ਹਾਂ 'ਬਸੇਰਾ', 'ਤ੍ਰਿਸ਼ੂਲ', 'ਦੂਸਰਾ ਆਦਮੀ', 'ਕਰਨ ਅਰਜੁਨ' ਸਮੇਤ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈ।

PunjabKesari
ਰਾਖੀ ਨੇ ਪਹਿਲਾ ਵਿਆਹ 1963 'ਚ ਅਜੈ ਬਿਸਵਾਸ ਨਾਲ ਕੀਤਾ ਪਰ ਇਹ ਸਫਲ ਨਹੀਂ ਰਿਹਾ। 2 ਸਾਲ ਬਾਅਦ ਦੋਹਾਂ ਵਿਚਕਾਰ ਤਲਾਕ ਹੋ ਗਿਆ। ਇਸ ਤੋਂ ਬਾਅਦ 1973 'ਚ ਗੀਤਕਾਰ ਗੁਲਜ਼ਾਰ ਨਾਲ ਵਿਆਹ ਕਰ ਲਿਆ। ਉਨ੍ਹਾਂ ਦੀ ਇਕ ਬੇਟੀ ਵੀ ਹੈ। ਪਿਛਲੇ ਸਾਲ ਰਾਖੀ ਦੇ ਜਨਮਦਿਨ 'ਤੇ ਉਨ੍ਹਾਂ ਦੀ ਬੇਟੀ ਮੇਘਨਾ ਨੇ ਇੰਟਰਵਿਊ 'ਚ ਦੱਸਿਆ ਸੀ ਕਿ ਰਾਖੀ ਦੀ ਦਿਲਚਸਪੀ ਖੇਤੀਬਾੜੀ 'ਚ ਵਧ ਗਈ ਹੈ। ਉਹ ਆਪਣੇ ਫਾਰਮ ਹਾਊਸ 'ਚ ਜ਼ਿਆਦਾ ਸਮਾਂ ਬਤੀਤ ਕਰ ਰਹੀ ਹੈ। ਮੇਘਨਾ ਮੁਤਾਬਕ ਰਾਖੀ ਉੱਥੇ ਫੱਲ ਅਤੇ ਸਬਜ਼ੀਆਂ ਉਗਾਉਣ ਦਾ ਕੰਮ ਕਰਦੀ ਹੈ। ਸਾਡੇ ਫਾਰਮ 'ਚ ਕਈ ਗਾਵਾਂ ਹਨ। ਸ਼ਹਿਰ ਦੀ ਹਲਚਲ ਅਤੇ ਸ਼ੌਰ-ਸ਼ਰਾਬੇ ਤੋਂ ਦੂਰ ਉਹ ਕੁਦਰਤੀ ਤਰੀਕੇ ਨਾਲ ਰਹਿਣਾ ਪਸੰਦ ਕਰਦੀ ਹੈ। ਕੁਝ ਸਮਾਂ ਉਹ ਮੁੰਬਈ 'ਚ ਰਹਿੰਦੀ ਹੈ, ਜਿੱਥੇ ਉਹ ਆਪਣੀ ਦੋਹਤੀ ਦੀ ਦੇਖਭਾਲ ਕਰਦੀ ਹੈ।

PunjabKesari
ਬੇਟੀ ਮੇਘਨਾ ਦੇ ਜਨਮ ਤੋਂ ਇਕ ਸਾਲ ਬਾਅਦ ਰਾਖੀ-ਗੁਲਜ਼ਾਰ ਨੇ ਵੱਖ ਹੋਣ ਦਾ ਫੈਸਲਾ ਲਿਆ। ਹਾਲਾਂਕਿ ਦੋਹਾਂ ਨੇ ਮੇਘਨਾ ਕਰਕੇ ਤਲਾਕ ਨਹੀਂ ਲਿਆ ਪਰ ਗੁਲਜ਼ਾਰ ਨੇ ਜਦੋਂ ਰਾਖੀ ਨਾਲ ਵਿਆਹ ਕੀਤਾ ਤਾਂ ਰਾਖੀ ਬਾਲੀਵੁੱਡ ਦੀਆਂ ਬੁਲੰਦੀਆਂ 'ਤੇ ਸੀ। ਵਿਆਹ ਤੋਂ ਪਹਿਲਾਂ ਗੁਲਜ਼ਾਰ ਨੇ ਇਹ ਸਾਫ ਕਹਿ ਦਿੱਤਾ ਸੀ ਕਿ ਉਹ ਵਿਆਹ ਤੋਂ ਬਾਅਦ ਫਿਲਮਾਂ 'ਚ ਕੰਮ ਨਹੀਂ ਕਰੇਗੀ। ਰਾਖੀ ਨੇ ਗੁਲਜ਼ਾਰ ਦੀ ਗੱਲ ਤਾਂ ਮੰਨ ਲਈ ਪਰ ਉਹ ਚਾਹੁੰਦੀ ਸੀ ਕਿ ਗੁਲਜ਼ਾਰ ਉਨ੍ਹਾਂ ਨੂੰ ਆਪਣੀ ਨਿਰਦੇਸ਼ਿਤ ਫਿਲਮ 'ਚ ਰੋਲ ਦੇਣ ਪਰ ਗੁਲਜ਼ਾਰ ਨੇ ਰਾਖੀ ਨੂੰ ਇਕ ਵੀ ਫਿਲਮ 'ਚ ਸਾਈਨ ਨਹੀਂ ਕੀਤਾ।

PunjabKesari
ਰਾਖੀ ਦਾ ਕਹਿਣਾ ਸੀ ਕਿ ਉਨ੍ਹਾਂ ਕੰਮ ਕਰਨ ਦਾ ਵਾਅਦਾ ਕੀਤਾ ਸੀ ਅਤੇ ਉਨ੍ਹਾਂ ਦੇ ਅਜਿਹੇ ਵਿਚਾਰ ਵੀ ਸਨ ਪਰ ਆਦਮੀ ਸਮੇਂ ਦੇ ਨਾਲ-ਨਾਲ ਆਪਣੇ ਵਿਚਕਾਰ ਬਦਲ ਦਿੰਦਾ ਹੈ। ਮੈਂ ਆਖਿਰ ਖਾਲੀ ਸਮੇਂ 'ਚ ਕੀ ਕਰਾਂ? ਘਰ 'ਚ ਇਕੱਲੀ ਉਦਾਸ ਰਹਿੰਦੀ ਹਾਂ, ਇਸ ਲਈ ਮੈਂ ਫੈਸਲਾ ਲਿਆ ਕਿ ਕੁਝ ਖਾਸ ਫਿਲਮਾਂ 'ਚ ਕੰਮ ਕਰਾਂਗੀ। ਰਾਖੀ ਆਖਰੀ ਵਾਰ 2009 'ਚ ਆਈ ਫਿਲਮ 'ਕਲਾਸਮੇਟਸ' 'ਚ ਨਜ਼ਰ ਆਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News