ਰਾਖੀ ਸਾਵੰਤ ਨੂੰ ਮਿਲਿਆ ਉਸਦਾ ਸੈਫ ਅਲੀ ਖਾਨ, ਜਲਦ ਕਰ ਸਕਦੀ ਹੈ ਵਿਆਹ
12/12/2017 7:26:55 PM
ਮੁੰਬਈ (ਬਿਊਰੋ)— ਅਦਾਕਾਰਾ ਰਾਖੀ ਸਾਵੰਤ ਹਮੇਸ਼ਾ ਆਪਣੇ ਬੋਲਡ ਬਿਆਨਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਰਾਖੀ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਆਪਣੇ ਵਿਆਹ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਉਸਨੂੰ ਦੁਲਹਾ ਮਿਲ ਗਿਆ ਹੈ। ਹੁਣ ਉਸਨੇ ਇਕ ਨਵੇਂ ਵੀਡੀਓ 'ਚ ਖੁਲਾਸਾ ਕੀਤਾ ਹੈ ਕਿ ਉਹ ਸੈਫ ਅਲੀ ਖਾਨ ਨਾਲ ਵਿਆਹ ਕਰ ਸਕਦੀ ਹੈ।
ਦੱਸਣਯੋਗ ਹੈ ਕਿ ਰਾਖੀ, ਬਾਲੀਵੁੱਡ ਅਭਿਨੇਤਰੀ ਕਰੀਨਾ ਖਾਨ ਦੇ ਨਵਾਬ ਸੈਫ ਅਲੀ ਖਾਨ ਦੀ ਗੱਲ ਨਹੀਂ ਕਰ ਰਹੀ ਹੈ, ਬਲਕਿ ਉਸਨੇ ਆਪਣਾ ਇਕ ਵਿਦੇਸ਼ੀ ਸੈਫ ਅਲੀ ਖਾਨ ਲੱਭ ਲਿਆ ਹੈ। ਦਰਸਅਲ ਰਾਖੀ ਨੂੰ ਲੰਡਨ 'ਚ ਇਕ ਅਜਿਹਾ ਸ਼ਖਸ ਮਿਲਿਆ ਜਿਸਦਾ ਚਿਹਰਾ ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਨਾਲ ਕਾਫੀ ਮਿਲਦਾ ਹੈ। ਇਸਨੂੰ ਲੈ ਕੇ ਰਾਖੀ ਨੇ ਕਿਹਾ ਕਿ ਮੈਂ ਆਪਣਾ ਸੈਫ ਅਲੀ ਖਾਨ ਲੱਭ ਲਿਆ ਹੈ ਅਤੇ ਜਲਦ ਹੀ ਸ਼ਾਇਦ ਮੈਂ ਇਸ ਨਾਲ ਵਿਆਹ ਕਰ ਲਵਾਂਗੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ