ਥੱਪੜ ਮਾਰ ਕੇ ਅਤੇ ਖਾ ਕੇ ਖੂਬ ਸੁਰਖੀਆਂ ਬਟੋਰ ਚੁੱਕੇ ਹਨ ਬਾਲੀਵੁੱਡ ਦੇ ਇਹ ਸਟਾਰਜ਼

Monday, June 18, 2018 5:20 PM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਆਏ ਦਿਨ ਕਿਸੇ ਨਾ ਕਿਸੇ ਸਟਾਰਜ਼ ਜਾਂ ਮੁੱਦੇ ਨੂੰ ਲੈ ਕੇ ਚਰਚਾ ਛਿੜੀ ਰਹਿੰਦੀ ਹੈ। ਕਿਸੇ ਦੇ ਬ੍ਰੇਕਅੱਪ ਦੀਆਂ ਖਬਰਾਂ ਤਾਂ ਕਿਸੇ ਦੇ ਅਫੇਅਰ ਦੀ ਚਰਚਾ ਫਿਲਮੀ ਦੁਨੀਆ 'ਚ ਆਮ ਹੀ ਚੱਲਦੀ ਰਹਿੰਦੀ ਹੈ ਪਰ ਇਸ ਤੋਂ ਇਲਾਵਾ ਫਿਲਮ ਜਗਤ ਕੰਟਰੋਵਰਸੀ ਨੂੰ ਲੈ ਕੇ ਵੀ ਖਬਰਾਂ 'ਚ ਬਣਿਆ ਰਹਿੰਦਾ ਹੈ। ਅਜਿਹੇ 'ਚ ਗੱਲ ਕਰਾਂਗੇ, ਉਨ੍ਹਾਂ ਸਟਾਰਜ਼ ਦੀ, ਜੋ ਥੱਪੜ ਮਾਰਨ ਅਤੇ ਖਾਣ ਕਾਰਨ ਸੁਰਖੀਆਂ 'ਚ ਰਹਿ ਚੁੱਕੇ ਹਨ।PunjabKesari

ਇਸ ਸੂਚੀ 'ਚ ਸਭ ਤੋਂ ਪਹਿਲਾਂ ਨਾਂ ਗੋਵਿੰਦਾ ਦਾ ਆਉਂਦਾ ਹੈ। ਡਾਂਸ ਦੇ ਬਾਦਸ਼ਾਹ ਗੋਵਿੰਦਾ ਨੇ ਆਪਣੇ ਫਿਲਮੀ ਕਰੀਅਰ 'ਚ ਇਕ ਤੋਂ ਵੱਧ ਕੇ ਇਕ ਹਿੱਟ ਫਿਲਮਾਂ ਦਿੱਤੀਆਂ ਹਨ। ਇਕ ਵਾਰ ਇਕ ਰਿਪੋਰਟਰ ਨੂੰ ਥੱਪੜ ਮਾਰਨ ਕਾਰਨ ਗੋਵਿੰਦਾ ਮੀਡੀਆ ਦੇ ਕੈਮਰੇ 'ਚ ਕੈਦ ਹੋ ਗਏ ਸਨ। ਇਸ ਹਾਦਸੇ ਤੋਂ ਬਾਅਦ ਗੋਵਿੰਦਾ ਦਾ ਕਹਿਣਾ ਸੀ ਕਿ ਰਿਪੋਰਟਰ ਦੇ ਬੁਰੇ ਵਿਵਹਾਰ ਕਾਰਨ ਉਨ੍ਹਾਂ ਨੂੰ ਅਜਿਹਾ ਕਰਨਾ ਪਿਆ।PunjabKesari

ਬਾਲੀਵੁੱਡ ਦੀ ਮੋਸਟ ਵਿਵਾਦਿਤ ਕੁਈਨ ਰਾਖੀ ਸਾਵੰਤ ਤੋਂ ਹਰ ਕੋਈ ਜਾਣੂ ਹੈ। ਰਾਖੀ ਆਪਣੇ ਬੇਬਾਕ ਅੰਦਾਜ਼ ਲਈ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਕ ਵਾਰ ਉਨ੍ਹਾਂ ਨੇ ਆਪਣੇ ਸਾਬਕਾ ਬੁਆਏਫ੍ਰੈਂਡ ਨੂੰ ਥੱਪੜ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਉਹ ਸੁਰਖੀਆਂ 'ਚ ਲਗਾਤਾਰ ਬਣੀ ਰਹੀ। ਇਸ ਤੋਂ ਇਲਾਵਾ ਰਾਖੀ ਨੇ ਸਟੇਜ 'ਤੇ ਇਕ ਮੈਨੇਜਰ ਦੇ ਵੀ ਥੱਪੜ ਮਾਰ ਦਿੱਤਾ ਸੀ।PunjabKesari

ਟੀ. ਵੀ. ਅਦਾਕਾਰਾ ਸ਼ਵੇਤਾ ਤਿਵਾਰੀ ਦੇ ਸਾਬਕਾ ਪਤੀ ਰਾਜਾ ਚੌਧਰੀ ਦਾ ਵੀ ਵਿਵਾਦਾਂ ਨਾਲ ਗੂੜ੍ਹਾ ਸੰਬੰਧ ਰਿਹਾ ਹੈ। ਉਹ ਅਕਸਰ ਕਿਸੇ ਨਾ ਕਿਸੇ ਲੜ੍ਹਾਈ ਕਾਰਨ ਖਬਰਾਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਇਕ ਖਬਰ ਸਾਹਮਣੇ ਆਈ ਸੀ, ਜਿਸ ਮੁਤਾਬਕ ਰਾਜਾ ਨੇ ਆਪਣੀ ਭੋਜਪੁਰੀ ਫਿਲਮ ਦੀ ਸ਼ੂਟਿੰਗ ਦੌਰਾਨ ਕਰੂ ਮੈਂਬਰ ਨਾਲ ਹੱਥੋਪਾਈ ਕਰ ਲਈ, ਜਿਸ ਕਾਰਨ ਉਨ੍ਹਾਂ ਨੂੰ ਫਿਲਮ 'ਚੋਂ ਕੱਢ ਦਿੱਤਾ ਗਿਆ। ਉਂਝ ਇਸ ਤੋਂ ਪਹਿਲਾਂ ਰਾਜਾ ਨੇ ਸ਼ਵੇਤਾ ਦੇ ਪਤੀ ਅਭਿਨਵ ਕੋਹਲੀ ਨੂੰ ਵੀ ਥੱਪੜ ਮਾਰ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ। PunjabKesari

ਐਕਟਰ ਅਰਜੁਨ ਕਪੂਰ ਵੀ ਇਕ ਵਾਰ ਰੇਡੀਓ ਜੌਕੀ ਨੂੰ ਥੱਪੜ ਮਾਰ ਕੇ ਸੁਰਖੀਆਂ ਬਟੋਰ ਚੁੱਕੇ ਹਨ। ਹਾਲਾਂਕਿ ਬਾਅਦ 'ਚ ਪਤਾ ਲੱਗਾ ਸੀ ਕਿ ਇਹ ਸਭ ਇਕ ਮਜ਼ਾਕ ਸੀ।PunjabKesari

ਆਖਿਰ 'ਚ ਗੱਲ ਕਰਾਂਗੇ ਖੂਬਸੂਰਤ ਅਦਾਕਾਰਾ ਗੌਹਰ ਖਾਨ ਦੀ। ਜ਼ਿਕਰਯੋਗ ਹੈ ਕਿ ਗੌਹਰ ਖਾਨ ਨੇ ਕਿਸੇ ਸ਼ਖਸ ਨੂੰ ਥੱਪੜਾ ਮਾਰਿਆ ਤਾਂ ਨਹੀਂ ਬਲਕਿ ਉਨ੍ਹਾਂ ਨੂੰ ਖੁਦ ਇਸ ਦਾ ਸ਼ਿਕਾਰ ਹੋਣਾ ਪਿਆ। ਅਸਲ 'ਚ ਇਕ ਸ਼ੋਅ ਦੌਰਾਨ ਦਰਸ਼ਕਾਂ 'ਚੋਂ ਇਕ ਸ਼ਖਸ ਨੇ ਉਨ੍ਹਾਂ ਕੋਲ ਆ ਕੇ ਉਨ੍ਹਾਂ ਦੇ ਜ਼ੋਰਦਾਰ ਥੱਪੜ ਮਾਰ ਦਿੱਤਾ ਸੀ।


Edited By

Chanda Verma

Chanda Verma is news editor at Jagbani

Read More