ਰੋਂਦੀ ਰਾਖੀ ਨੇ ਮੀਕੇ ਨੂੰ ਮਾਰੀਆਂ ਝਿੜਕਾਂ, ਕਿਹਾ ਜਾਵਾਂਗੀ ਦੁਬਈ (ਵੀਡੀਓ)

Friday, December 7, 2018 1:23 PM

ਮੁੰਬਈ(ਬਿਊਰੋ)— ਮੀਕਾ ਸਿੰਘ ਇਕ ਵਾਰ ਫਿਰ ਵਿਵਾਦਾਂ 'ਚ ਫੱਸ ਗਏ ਹਨ। 17 ਸਾਲ ਦੀ ਬ੍ਰਾਜ਼ੀਲੀਅਨ ਮਾਡਲ ਨੇ ਸਿੰਗਰ 'ਤੇ ਸੈਕਸੂਅਲ ਹਰਾਸਮੈਂਟ ਦੇ ਦੋਸ਼ ਲਗਾਏ ਹਨ। ਜਿਸ ਤੋਂ ਬਾਅਦ ਦੁਬਈ ਪੁਲਸ ਨੇ ਮੀਕਾ ਨੂੰ ਹਿਰਾਸਤ 'ਚ ਲੈ ਲਿਆ ਹੈ। ਮੀਕੇ ਦੀਆਂ ਇਨ੍ਹਾਂ ਹਰਕਤਾਂ ਬਾਰੇ ਜਾਨ ਕੇ ਰਾਖੀ ਸਾਵੰਤ ਪ੍ਰੇਸ਼ਾਨ ਹੈ ਅਤੇ ਰੋ ਰਹੀ ਹੈ। ਰਾਖੀ ਨੇ ਇੰਸਟਾ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਉਸ ਨੇ ਕਿਹਾ,''ਮੀਕਾ ਤੁਸੀਂ ਇਨ੍ਹੇ ਲਫੜੇ ਕਰਦੇ ਹੋ ਨਾ, ਹੁਣ ਮੈਂ ਆ ਰਹੀ ਹਾਂ ਤੁਹਾਨੂੰ ਛਡਾਉਣ ਲਈ। ਮੈਂ ਦੁਬਈ ਦਾ ਵੀਜਾ ਲਗਵਾਉਂਣ ਦੀ ਕੋਸ਼ਿਸ਼ ਕਰ ਰਹੀ ਹਾਂ।'' ਉਥੇ ਹੀ ਆਪਣੇ ਯੂਟਿਊਬ ਚੈਨਲ 'ਤੇ ਰਾਖੀ ਨੇ ਮੀਕਾ 'ਤੇ ਬੋਲਦੇ ਹੋਏ ਕਿਹਾ,''ਤੁਸੀਂ ਮੇਰੇ ਦੋਸਤ ਹੋ, ਕਿਉਂ ਮੇਰੀ ਇੱਜ਼ਤ ਨਾਲ ਖੇਡ ਰਹੇ ਹੋ।''

 

 
 
 
 
 
 
 
 
 
 
 
 
 
 

Mika Singh arrested in Dubai | Rakhi Sawant surprised Reaction Watch full video on my YouTube channel link in bio

A post shared by Rakhi Sawant (@rakhisawant2511) on Dec 6, 2018 at 9:52am PST

ਹਾਲਾਂਕਿ ਇਸ ਵਿਚਕਾਰ ਰਾਖੀ ਮੀਕਾ ਨਾਲ ਆਪਣੀ 10 ਸਾਲ ਪੁਰਾਣੀ ਕਿੱਸਸਿੰਗ ਕੰਟਰੋਵਰਸੀ ਨੂੰ ਲਿਆਉਣਾ ਨਹੀਂ ਭੁੱਲਦੀ। ਉਹ ਕਹਿੰਦੀ ਹੈ,''ਤੁਹਾਨੂੰ ਪਤਾ ਹੈ ਨਾ ਇਹ ਦੁਬਈ ਪੁਲਸ ਹੈ ਮੁੰਬਈ ਪੁਲਸ ਨਹੀਂ। 10 ਸਾਲ ਪਹਿਲਾਂ ਜਦੋਂ ਮੈਂ ਮੁੰਬਈ ਪੁਲਸ ਕੋਲ ਸ਼ਿਕਾਇਤ ਕਰਵਾਈ ਸੀ ਤਾਂ ਪੁਲਸ ਕੁਝ ਨਹੀਂ ਕਰ ਪਾਈ ਸੀ ਪਰ ਦੁਬਈ ਪੁਲਸ ਅਜਿਹਾ ਨਹੀਂ ਕਰੇਗੀ। ਉੱਥੋਂ ਦੀ ਪੁਲਸ ਬਹੁਤ ਸਟਰਾਂਗ ਹੈ।'' ਰਾਖੀ ਨੇ ਮੀਕਾ ਕੋਲੋਂ ਸਵਾਲ ਪੁੱਛਦੇ ਹੋਏ ਕਿਹਾ,''ਤੁਹਾਡੀ ਪ੍ਰੇਸ਼ਾਨੀ ਕੀ ਹੈ? ਤੁਸੀਂ ਕਿਉਂ 17 ਸਾਲ ਦੀਆਂ ਲੜਕੀਆਂ ਨੂੰ ਛੇੜਦੇ ਹੋ? ਕਦੇ ਕਿਸੇ ਨੂੰ ਥੱਪੜ ਮਾਰ ਦਿੰਦੇ ਹੋ। ਇਨ੍ਹੇ ਪੰਗੇ ਕਿਉਂ ਕਰਦੇ ਹੋ। ਮੈਨੂੰ ਬਹੁਤ ਤਕਲੀਫ ਹੋ ਰਹੀ ਹੈ। ਕਿਉਂ ਛੇੜਦੇ ਹੋ ਤੁਸੀਂ ਲੜਕੀਆਂ ਨੂੰ?''

ਦੱਸ ਦੇਈਏ ਕਿ ਪੀੜਤ ਲੜਕੀ ਦਾ ਦੋਸ਼ ਹੈ ਕਿ ਮੀਕਾ ਉਸ ਨੂੰ ਅਸ਼ਲੀਲ ਤਸਵੀਰਾਂ ਭੇਜ ਰਿਹਾ ਸੀ। ਮੀਕਾ ਆਪਣੇ ਸਿੰਗਿੰਗ ਪਰਫਾਰਮੈਂਸ ਦੇ ਸਿਲਸਿਲੇ 'ਚ ਦੁਬਈ 'ਚ ਸਨ। ਦੁਬਈ ਪੁਲਸ ਨੇ ਇਸ ਗੱਲ ਦੀ ਪੁਸ਼ਟੀ‍ ਕੀਤੀ ਹੈ ਕਿ ਉਨ੍ਹਾਂ ਨੇ ਮੀਕਾ ਨੂੰ ਹਿਰਾਸਤ 'ਚ ਲਿਆ ਹੈ। ਮੀਕੇ ਦੇ ਦੋਸਤ ਵੀ ਉਨ੍ਹਾਂ ਨੂੰ ਰਿਹਾਅ ਕਰਾਉਣ ਲਈ ਕੋਸ਼ਿਸ਼ ਕਰ ਰਹੇ ਹਨ।

 


About The Author

manju bala

manju bala is content editor at Punjab Kesari