ਲਾਈ ਰਾਖੀ ਨੇ ਕਲਾਲ ਨਾਲ ਯਾਰੀ 'ਟੁੱਟ ਗਈ ਤੜੱਕ' ਕਰਕੇ, ਵੀਡੀਓ

Thursday, December 6, 2018 4:55 PM
ਲਾਈ ਰਾਖੀ ਨੇ ਕਲਾਲ ਨਾਲ ਯਾਰੀ 'ਟੁੱਟ ਗਈ ਤੜੱਕ' ਕਰਕੇ, ਵੀਡੀਓ

ਮੁੰਬਈ(ਬਿਊਰੋ)— ਕੁਝ ਸਮੇਂ ਪਹਿਲਾਂ ਆਦਾਕਾਰਾ ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ 'ਤੇ ਕਾਰਡ ਸ਼ੇਅਰ ਕਰਕੇ ਦੀਪਕ ਕਲਾਲ ਨਾਲ ਵਿਆਹ ਕਰਨ ਦਾ ਐਲਾਨ ਕੀਤਾ ਸੀ। ਕਾਰਡ ਮੁਤਾਬਕ, ਰਾਖੀ ਸਾਵੰਤ ਕੇ ਦੀਪਕ ਕਲਾਲ 31 ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਸਨ। ਵਿਆਹ ਦੀਆਂ ਰਸਮਾਂ ਲਈ ਦੋਵਾਂ ਨੇ ਲਾਂਸ ਏਜਲਸ ਨੂੰ ਚੁਣਿਆ ਸੀ। ਰਾਖੀ ਤੋਂ ਬਾਅਦ ਦੀਪਕ ਕਲਾਲ ਨੇ ਵੀ ਵਿਆਹ ਦਾ ਕਾਰਡ ਸ਼ੇਅਰ ਕੀਤਾ ਸੀ। ਹਾਲਾਂਕਿ ਜਿਵੇਂ ਹੀ ਇਹ ਖਬਰ ਆਈ ਤਾਂ ਲੋਕ ਕਾਫੀ ਹੈਰਾਨ ਹੋਏ ਸਨ। ਵਿਆਹ ਦੇ ਐਲਾਨ ਨੂੰ ਹਾਲੇ ਹਫਤਾ ਨਹੀਂ ਹੋਇਆ ਸੀ ਕਿ ਇਹ ਰਿਸ਼ਤਾ ਖਤਮ ਵੀ ਹੋ ਗਿਆ। ਇਸ ਗੱਲ ਜਾਣਕਾਰੀ ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕਰਕੇ ਦਿੱਤੀ ਹੈ। ਵੀਡੀਓ 'ਚ ਰਾਖੀ ਸਾਵੰਤ ਆਪਣੇ ਤੇ ਦੀਪਕ ਕਲਾਲ ਦੇ ਰਿਸ਼ਤੇ 'ਚੇ ਸਵਾਲ ਉਠਾ ਰਹੀ ਹੈ। ਉਸ ਨੇ ਦੀਪਕ ਕਲਾਲ ਨੂੰ ਬਲਾਕ ਕਰਨ ਦੀ ਧਮਕੀ ਵੀ ਦਿੱਤੀ ਹੈ। ਉਹ ਦੀਪਕ 'ਤੇ ਦੋਸ਼ ਲਾ ਰਹੀ ਹੈ ਕਿ ਉਸ ਦੇ ਚੱਕਰ 'ਚ ਆ ਕੇ ਮੈਂ ਬਹੁਤ ਕੁਝ ਗਲਤ ਬੋਲਿਆ। ਮੈਨੂੰ ਫਿਲਮ ਇੰਡਸਟਰੀ 'ਚ ਆਏ 14-15 ਸਾਲ ਹੋ ਗਏ ਹਨ ਤੇ ਮੈਂ ਕਦੇ ਆਜਿਹੀ ਗੰਦੀ ਹਰਕਤ ਨਹੀਂ ਕੀਤੀ। ਤੇਰੀਆਂ ਹਰਕਤਾਂ ਕਾਰਨ ਮੇਰਾ ਪਰਿਵਾਰ ਮੇਰੇ ਨਾਲ ਗੁੱਸੇ ਹੈ। ਫੈਨਜ਼ ਵੀ ਮੈਨੂੰ ਗਲਤ ਆਖ ਰਹੇ ਹਨ। ਤੇਰੇ ਚੱਕਰ 'ਚ ਮੈਂ ਬਹੁਤ ਕੁਝ ਗਲਤ ਕਿਹਾ ਪਰ ਹੁਣ ਹੋਰ ਨਹੀਂ ਕਰਾਂਗੀ।''

 

 
 
 
 
 
 
 
 
 
 
 
 
 
 

Im sorry Depak im blocking u because u Guy’s abuse me my body I don’t like that my full film Indstre is very upset fun is over im nice girl 👧🏻 I don’t want anything cheap pablicity my Fan’s r very upset so bye bye bhot ho gya mazak bass my boyfriend is very very upset he told me he will not merry me inaff good bye im going to usa 🇺🇸 with my boyfriend I don’t wanted to spoil my life playing darty game sorry everyone iff I hart enyone cos I love god and my Fan’s

A post shared by Rakhi Sawant (@rakhisawant2511) on Dec 4, 2018 at 3:40pm PST

ਕੌਣ ਹੈ ਦੀਪਕ ਕਲਾਲ
ਦੀਪਕ ਕਲਾਲ ਸੋਸ਼ਲ ਮੀਡੀਆ ਦੀ ਮਸ਼ਹੂਰ ਸੈਲੀਬ੍ਰਿਟੀ ਹੈ। ਉਹ ਰਿਐਲਿਟੀ ਸ਼ੋਅ 'ਇੰਡੀਆ ਗੌਟ ਟੈਲੇਂਟ' ਦਾ ਵੀ ਹਿੱਸਾ ਹੈ। ਉਹ ਬੀਤੇ ਸਾਲ ਉਸ ਸਮੇਂ ਸੁਰਖੀਆਂ 'ਚ ਆਏ ਸਨ, ਜਦੋਂ ਉਸ ਦਾ ਫਨੀ ਵੀਡੀਓ ਵਾਇਰਲ ਹੋਇਆ ਸੀ। ਦੀਪਕ ਪੁਣੇ ਦਾ ਰਹਿਣ ਵਾਲਾ ਹੈ। ਦੀਪਕ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਦੌਰਾਨ ਵੀ ਵਿਵਾਦ 'ਚ ਫਸਿਆ ਸੀ।

 

 
 
 
 
 
 
 
 
 
 
 
 
 
 

#deepakkalal im very upset 😡

A post shared by Rakhi Sawant (@rakhisawant2511) on Dec 4, 2018 at 11:53am PST

 


Edited By

Sunita

Sunita is news editor at Jagbani

Read More