ਰਾਖੀ ਸਾਵੰਤ ਨੇ ਉਡਾਇਆ ਸਲਮਾਨ ਦੇ ਸ਼ੋਅ ਦਾ ਮਜ਼ਾਕ

Thursday, November 8, 2018 5:01 PM
ਰਾਖੀ ਸਾਵੰਤ ਨੇ ਉਡਾਇਆ ਸਲਮਾਨ ਦੇ ਸ਼ੋਅ ਦਾ ਮਜ਼ਾਕ

ਮੁੰਬਈ (ਬਿਊਰੋ)— ਡਰਾਮਾ ਕੁਈਨ ਰਾਖੀ ਸਾਵੰਤ ਨੇ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 12' ਦਾ ਮਜ਼ਾਕ ਉਡਾਇਆ ਹੈ। ਇਕ ਇਵੈਂਟ 'ਚ ਅਰਸ਼ੀ ਖਾਨ ਨਾਲ ਪਹੁੰਚੀ ਰਾਖੀ ਕੋਲੋਂ ਜਦੋਂ 'ਬਿੱਗ ਬੌਸ 12' ਬਾਰੇ ਸਵਾਲ ਕੀਤਾ ਗਿਆ ਤਾਂ ਉਸ ਨੇ ਜਵਾਬ ਦਿੱਤਾ, 'ਇਸ ਵਾਰ ਬਿੱਗ ਬੌਸ 'ਚ ਕਿਸ ਤਰ੍ਹਾਂ ਦੇ ਠੰਡੇ ਮੁਕਾਬਲੇਬਾਜ਼ ਹਨ।' ਇਸ ਤੋਂ ਬਾਅਦ ਉਸ ਨੇ ਅਰਸ਼ੀ ਖਾਨ ਵੱਲ ਦੇਖਿਆ ਤੇ ਕਿਹਾ, 'ਬਿੱਗ ਬੌਸ ਮੇਕਰਸ ਨੂੰ ਅਰਸ਼ੀ ਨੂੰ ਸ਼ੋਅ 'ਚ ਭੇਜਣਾ ਚਾਹੀਦਾ ਹੈ। ਜੇਕਰ ਇਹ ਸ਼ੋਅ 'ਚ ਜਾਵੇਗੀ ਤਾਂ ਤਬਾਹੀ ਮਚਾ ਦੇਵੇਗੀ ਕਿਉਂਕਿ ਅਰਸ਼ੀ ਦਾ ਦੂਜਾ ਨਾਂ ਤਬਾਹੀ ਹੀ ਹੈ।'

ਇਵੈਂਟ 'ਚ ਮੌਜੂਦ ਅਰਸ਼ੀ ਕੋਲੋਂ ਜਦੋਂ ਪੁੱਛਿਆ ਗਿਆ ਕਿ 'ਬਿੱਗ ਬੌਸ 12' ਦੇ ਕਿਸ ਮੁਕਾਬਲੇਬਾਜ਼ ਨੂੰ ਉਹ ਸੁਪੋਰਟ ਕਰ ਰਹੀ ਹੈ ਤਾਂ ਉਸ ਨੇ ਕਿਹਾ, 'ਮੈਂ ਤਾਂ ਸ਼੍ਰੀਸੰਥ ਨੂੰ ਸੁਪੋਰਟ ਕਰ ਰਹੀ ਹਾਂ। ਉਹ ਮੇਰੇ ਕਾਫੀ ਚੰਗੇ ਦੋਸਤ ਹਨ ਤੇ ਗੇਮ 'ਚ ਸਭ ਤੋਂ ਬਿਹਤਰ ਖੇਡ ਰਹੇ ਹਨ।'

ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਰਸ਼ੀ ਖਾਨ ਨੇ ਸ਼੍ਰੀਸੰਥ ਨੂੰ ਸੁਪੋਰਟ ਕੀਤਾ ਹੋਵੇ। ਉਹ ਕਈ ਮੌਕਿਆਂ 'ਤੇ ਸ਼੍ਰੀਸੰਥ ਦਾ ਸਮਰਥਨ ਕਰ ਚੁੱਕੀ ਹੈ। ਉਥੇ ਗੱਲ ਕਰੀਏ ਰਾਖੀ ਸਾਵੰਤ ਦੀ ਤਾਂ ਉਹ ਬਿੱਗ ਬੌਸ ਸੀਜ਼ਨ 1 ਦਾ ਹਿੱਸਾ ਰਹੀ ਸੀ। ਬੇਬਾਕ ਤੇ ਬੇਧੜਕ ਰਹਿਣ ਵਾਲੀ ਰਾਖੀ ਨੇ ਰਿਐਲਿਟੀ ਸ਼ੋਅ 'ਚ ਖੂਬ ਹੰਗਾਮਾ ਕੀਤਾ ਸੀ। ਹਾਲਾਂਕਿ ਇਸ ਦੀ ਵਜ੍ਹਾ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਵੀ ਹੋਇਆ ਸੀ।


Edited By

Rahul Singh

Rahul Singh is news editor at Jagbani

Read More