ਰਾਮਦੇਵ ਨਾਲ ਵਿਆਹ ਕਰਨਾ ਚਾਹੁੰਦੀ ਸੀ ਇਹ ਕੰਟਰੋਵਰਸ਼ੀਅਲ ਕੁਈਨ

11/25/2017 1:50:35 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਕੋਟਰੋਵਸ਼ੀਅਲ ਕੁਈਨ ਰਾਖੀ ਸਾਵੰਤ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਉਹ ਕਈ ਵਾਰ ਆਪਣੇ ਬਿਆਨਾਂ ਕਾਰਨ ਵਿਵਾਦਾਂ ਵਿਚ ਫਸ ਚੁੱਕੀ ਹੈ। ਰਾਖੀ ਸਾਵੰਤ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 25 ਨਵੰਬਰ, 1978 ਨੂੰ ਹੋਇਆ ਸੀ। ਹਾਲ ਹੀ ਵਿਚ 'ਪਦਮਾਵਤੀ' ਨੂੰ ਲੈ ਕੇ ਜਾਰੀ ਕੀਤੇ ਵੀਡੀਓ ਕਾਰਨ ਰਾਖੀ ਸਾਵੰਤ ਮੁੜ ਵਿਵਾਦਾਂ ਵਿਚ ਆ ਗਈ ਸੀ। ਇਸ ਤੋਂ ਪਹਿਲਾਂ ਉਸ ਨੂੰ ਆਪਣੇ ਇਕ ਬਿਆਨ ਵਿਚ ਭਗਵਾਨ ਵਾਲਮਿਕੀ ਨੂੰ ਡਾਕੂ ਆਖਣ ਕਾਰਨ ਵਿਰੋਧ ਦਾ ਸਾਹਮਣਾ ਕੀਤਾ ਸੀ।

PunjabKesari
ਜਾਣਦੇ ਹਾਂ ਰਾਖੀ ਦੇ ਉਹ ਬਿਆਨ ਜਿਨ੍ਹਾਂ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਸੀ। ਯੂ. ਐੱਸ. ਦੇ ਸ਼ਿ‍ਕਾਗੋਂ ਸ਼ਹਿਰ ਵਿਚ ਆਯੋਜਿਤ ਪ੍ਰੀ-ਇੰਡੀਪੈਡੈਂਸ ਡੇਅ ਪਾਰਟੀ ਮੌਕੇ ਰਾਖੀ ਸਾਵੰਤ ਸ਼ਾਰਟ ਬਲੈਕ ਡਰੈੱਸ ਵਿਚ ਨਜ਼ਰ ਆਈ ਸੀ।

PunjabKesari

ਇਸ ਡਰੈੱਸ 'ਤੇ ਪੀ. ਐੱਮ. ਨਰਿੰਦਰ ਸਿੰਘ ਮੋਦੀ ਦੀਆਂ ਤਸਵੀਰਾਂ ਪ੍ਰਿੰਟ ਕੀਤੀਆ ਗਈਆਂ ਸੀ ਅਤੇ ਡਰੈੱਸ ਦੇ ਜਿਸ ਹਿੱਸੇ 'ਤੇ ਪੀ. ਐੱਮ. ਮੋਦੀ ਦੇ ਚਿਹਰੇ, ਹਾਵ-ਭਾਵ ਅਤੇ ਹੱਥਾਂ ਨੂੰ ਪ੍ਰਿੰਟ ਕੀਤਾ ਗਿਆ ਸੀ, ਉਹ ਅਸਲ ਵਿਚ ਅਸ਼ਲੀਲ ਨਜ਼ਰ ਆ ਰਿਹਾ ਸੀ।

PunjabKesari

ਰਾਖੀ ਸਾਵੰਤ ਨੇ ਇਸ ਡਰੈੱਸ ਵਿਚ ਕਈ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਸਨ। ਇਸ ਡਰੈੱਸ ਨੂੰ ਲੈ ਕੇ ਰਾਖੀ ਬਹੁਤ ਚਰਚਾ ਵਿਚ ਰਹੀ ਸੀ। ਆਈਟਮ ਗਰਲ ਰਾਖੀ ਸਾਵੰਤ ਨੂੰ ਐੱਮ. ਐੱਨ. ਐੱਸ. ਪ੍ਰਧਾਨ ਰਾਜ ਠਾਕਰੇ ਦੀ 'ਟੇਢੀ ਉਂਗਲ' ਭਾਅ ਗਈ ਸੀ।

PunjabKesari

ਰਾਜ ਠਾਕਰੇ ਦੀ ਖੂਬ ਤਾਰੀਫ ਕਰਦੇ ਹੋਏ ਰਾਖੀ ਸਾਵੰਤ ਨੇ ਕਿਹਾ ਸੀ ਕਿ, ਟੇਢੀ ਉਂਗਲ ਨਾਲ ਘਿਓ ਕੱਢਣ ਵਾਲੇ ਰਾਜ ਠਾਕਰੇ ਸਹੀਂ ਵਿਚ ਤਾਰੀਫ ਕਾਬਿਲ ਹਨ। ਆਪਣੇ ਤੌਰ-ਤਰੀਕਿਆਂ ਨਾਲ ਹਮੇਸ਼ਾ ਚਰਚਾ ਵਿਚ ਬਣੀ ਰਹਿਣ ਵਾਲੀ ਟੀ. ਵੀ. ਅਤੇ ਸਿਨੇ ਅਦਾਕਾਰਾ ਰਾਖੀ ਸਾਵੰਤ ਨੇ ਕਿਹਾ ਕਿ, ਜੇਕਰ ਯੋਗਗੁਰੂ ਬਾਬਾ ਰਾਮਦੇਵ ਮੇਰੇ ਨਾਲ ਵਿਆਹ ਕਰਨ ਦੀ ਹਾਮੀ ਭਰਦੇ ਹਨ ਤਾਂ ਮੈਂ ਉਨ੍ਹਾਂ ਨਾਲ ਸੱਤ ਫੇਰੇ ਲੈਣ ਨੂੰ ਤਿਆਰ ਹਾਂ।

PunjabKesari
ਫਿਲਮ 'ਤਨੂ ਵੈੱਡਸ ਮਨੂ' ਲਈ ਮਿਊਜ਼ਿਕ ਵੀਡਿਓ ਵਿਚ ਕੰਗਣਾ ਰਣੌਤ ਨੇ ਪੰਜਾਬੀ ਗਾਇਕ ਮੀਕਾ ਸਿੰਘ ਨੂੰ ਕਿੱਸ ਕਰਨਾ ਸੀ ਪਰ ਉਸ ਨੇ ਕਿਹਾ ਕਿ ਉਹ ਕੋਈ ਰਾਖੀ ਸਾਵੰਤ ਨਹੀਂ ਹੈ, ਜੋ ਇਹੋ ਜਿਹਾ ਕਰੇ। ਦੱਸ ਦੇਈਏ ਕਿ ਮੀਕੇ ਨੇ ਇਕ ਪਾਰਟੀ ਵਿਚ ਸਭ ਦੇ ਸਾਹਮਣੇ ਰਾਖੀ ਨੂੰ ਕਿੱਸ ਕੀਤੀ ਸੀ।

PunjabKesari

ਰਾਖੀ ਸਾਵੰਤ ਨੇ ਵੀਨਾ ਮਲਿਕ ਲਈ ਕਿਹਾ ਸੀ ਕਿ ਉਹ ਸਸਤੀਆਂ ਹਰਕਤਾਂ 'ਤੇ ਉੱਤਰ ਆਈ ਹੈ। ਰਾਖੀ ਸਾਵੰਤ ਦਾ ਮੰਨਣਾ ਸੀ ਕਿ ਵੀਨਾ ਮਲਿਕ ਨੇ ਆਪਣੀ ਬਾਹ 'ਤੇ ਆਈ. ਐੱਸ. ਆਈ. ਦਾ ਟੈਟੂ ਬਣਵਾ ਕੇ ਸਾਰੇ ਪਾਕਿਸਤਾਨੀਆਂ, ਮਿਲੇਟਰੀ ਅਤੇ ਇੰਟੈਲੀਜੈਂਸ ਦੀ ਬੇਇੱਜ਼ਤੀ ਕੀਤੀ ਹੈ ਅਤੇ ਇਹ ਸਭ ਉਸ ਨੇ ਸੁਰਖੀਆਂ ਪਾਉਣ ਲਈ ਕੀਤਾ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News