ਮਾਮਲਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ : ਰਾਖੀ ਸਾਵੰਤ ਨੂੰ ਅਦਾਲਤ ਤੋਂ ਮੁੜ ਮਿਲੀ ਜ਼ਮਾਨਤ

8/19/2017 10:07:39 PM

ਲੁਧਿਆਣਾ— ਮਹਾਰਿਸ਼ੀ ਵਾਲਮੀਕੀ ਦੇ ਸੰਬੰਧ 'ਚ ਅਪਮਾਨਜਨਕ ਟਿੱਪਣੀ ਕਰ ਕੇ ਵਾਲਮੀਕੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਲੁਧਿਆਣਾ ਦੀ ਜ਼ਿਲਾ ਕੋਰਟ ਨੇ ਇਕ ਵਾਰ ਫਿਰ ਤੋਂ ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਦੀ ਜਮਾਨਤ ਪਟੀਸ਼ਨ ਮਨਜ਼ੂਰ ਕਰ ਲਈ ਅਤੇ 25 ਅਗਸਤ ਨੂੰ ਜ਼ਿਲਾ ਸੈਸ਼ਨ ਕੋਰਟ ਨੇ ਰਾਖੀ ਸਾਵੰਤ ਨੂੰ ਪੇਸ਼ ਹੋਣ ਦੇ ਆਦੇਸ਼ ਦਿੱਤੇ।
ਦੱਸ ਦਈਏ ਕਿ ਬੀਤੇ ਦਿਨੀਂ ਮਾਣਯੋਗ ਜੱਜ ਨੇ ਰਾਖੀ ਦੀ ਜਮਾਨਤ ਪਟੀਸਨ ਖਾਰਜ ਕਰ ਦਿੱਤੀ ਸੀ ਅਤੇ ਉਸ ਦੇ ਵਕੀਲ ਨੇ ਰਾਖੀ ਦੇ ਦੇਸ਼ ਤੋਂ ਬਾਹਰ ਹੋਣ ਦੀ ਅਪੀਲ ਕਰ ਕੇ ਜੱਜ ਤੋਂ ਕੁੱਝ ਸਮੇਂ ਦੀ ਮੋਹਲਤ ਮੰਗੀ ਸੀ। ਉਥੇ ਅੱਜ ਰਾਖੀ ਦੇ ਵਕੀਲ ਵਲੋਂ ਜਮਾਨਤ ਦੀ ਅਰਜੀ ਲਗਾਈ ਜਿਸ ਨੂੰ ਜੱਜ ਨੇ ਮਨਜ਼ੂਰ ਕਰ ਲਿਆ ਹੈ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News