ਪਰਦੇ ''ਤੇ ਸ਼੍ਰੀਦੇਵੀ ਦਾ ਕਿਰਦਾਰ ਨਿਭਾਵੇਗੀ ਰਕੁੱਲ ਪ੍ਰੀਤ, ਪਹਿਲੀ ਝਲਕ ਕੀਤੀ ਸ਼ੇਅਰ

Wednesday, October 10, 2018 4:53 PM

ਮੁੰਬਈ (ਬਿਊਰੋ)— 'ਮਣੀਕਰਣਿਕਾ' ਦੇ ਡਾਇਰੈਕਟਰ ਕ੍ਰਿਸ਼ ਨੇ ਆਪਣੀ ਫਿਲਮ ਵਿਚਾਲੇ ਹੀ ਛੱਡ ਕੇ ਤੇਲੁਗੂ ਸਟਾਰ ਐਨ. ਟੀ. ਆਰ. ਦੀ ਬਾਇਓਪਿਕ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਪ੍ਰੋਜੈਕਟ ਕਿੰਨਾ ਵੱਡਾ ਹੋਵੇਗਾ। ਬਾਇਓਪਿਕ 'ਚ ਸ਼੍ਰੀਦੇਵੀ ਦਾ ਕਿਰਦਾਰ ਅਦਾਕਾਰਾ ਰਕੁੱਲ ਪ੍ਰੀਤ ਸਿੰਘ ਨਿਭਾ ਰਹੀ ਹੈ।  ਹੁਣ ਹਾਲ ਹੀ 'ਚ ਮੇਕਰਸ ਨੇ ਰਕੁੱਲ ਦੇ ਜਨਮਦਿਨ 'ਤੇ ਉਸ ਦੀ ਪਹਿਲੀ ਝਲਕ ਨੂੰ ਰਿਲੀਜ਼ ਕੀਤਾ ਹੈ। ਫਿਲਮ 'ਚ ਐਨ. ਟੀ. ਆਰ. ਦੀ ਵਾਈਫ ਦਾ ਰੋਲ ਵਿੱਦਿਆ ਬਾਲਨ ਕਰ ਰਹੀ ਹੈ ਤੇ ਫਿਲਮ ਨੂੰ ਦੋ ਹਿੱਸਿਆਂ 'ਚ ਤਿਆਰ ਕੀਤਾ ਜਾ ਰਿਹਾ ਹੈ।

PunjabKesari

ਫਿਲਮ ਦਾ ਫਰਸਟ ਪਾਰਟ 9 ਜਨਵਰੀ ਤੇ ਦੂਜਾ ਪਾਰਟ 24 ਜਨਵਰੀ ਨੂੰ ਰਿਲੀਜ਼ ਹੋਵੇਗਾ। ਇਸ ਦੇ ਪਹਿਲੇ ਪਾਰਟ 'ਚ ਐਨ. ਟੀ. ਆਰ. ਦੀ ਫਿਲਮੀ ਝਲਕ ਤੇ ਦੂਜੇ ਪਾਰਟ 'ਚ ਉਸ ਦੀ ਰਾਜਨੀਤਿਕ ਜ਼ਿੰਦਗੀ ਦੀ ਝਲਕ ਦੇਖਣ ਨੂੰ ਮਿਲੇਗੀ। ਐਨ. ਟੀ. ਆਰ. ਖੁਦ ਕਈ ਸਾਲਾਂ ਤਕ ਸਿਨੇਮਾ ਦਾ ਸਭ ਤੋਂ ਫੇਮਸ ਚਿਹਰਾ ਰਹੇ ਤੇ ਇਸ ਤੋਂ ਬਾਅਦ ਉਹ ਆਂਧਰਾ ਪ੍ਰਦੇਸ਼ ਦੇ ਸੀ. ਐਮ. ਵੀ ਰਹੇ।

PunjabKesari


Edited By

Chanda Verma

Chanda Verma is news editor at Jagbani

Read More