ਅਮਿਤਾਭ ਦਾ ਇਹ 'ਖਾਸ ਦੋਸਤ' ਕਦੀ ਆ ਗਿਆ ਸੀ ਫੁੱਟਪਾਥ 'ਤੇ, ਮਾੜੀ ਹਾਲਤ ਨੇ ਪਹੁੰਚਾ ਦਿੱਤਾ ਸੀ Depression 'ਚ

9/15/2017 4:55:03 PM

ਮੁੰਬਈ— ਬਾਲੀਵੁੱਡ ਦੀ ਚਕਾਚੌਂਧ ਦੇ ਬਾਰੇ 'ਚ ਸਾਰੇ ਜਾਣਦੇ ਹਨ ਪਰ ਇਸ ਚਕਾਚੌਂਧ ਦੇ ਪਿੱਛੇ ਕੁਝ ਹਨ੍ਹੇਰੇ ਰਸਤੇ ਵੀ ਹਨ। ਕਈ ਐਕਟਰਾਂ ਨੇ ਇੱਥੇ ਆਪਣੀ ਜ਼ਿੰਦਗੀ ਸਵਾਰ ਲਈ ਤਾਂ ਕਈਆਂ ਨੇ ਆਪਣੇ ਆਖਿਰੀ ਸਮੇਂ 'ਚ ਬਹੁਤ ਬੁਰੇ ਹਾਲਾਤ ਦੇਖੇ। ਅੱਜ ਅਸੀਂ ਕੁਝ ਅਜਿਹੀ ਹੀ ਕਹਾਣੀ ਦੱਸਣ ਜਾ ਰਹੇ ਹਾਂ। ਅਸੀਂ ਗੱਲ ਕਰਨ ਜਾ ਰਹੇ ਹਾਂ ਅਮਿਤਾਭ ਬੱਚਨ ਦੇ ਦੋਸਤ ਦਾ ਰੋਲ ਕਰਨ ਵਾਲੇ ਰਾਮ ਸੇਠੀ ਦੀ, ਜਿਨ੍ਹਾਂ ਨੂੰ ਵਧੇਰੇ ਲੋਕ 'ਪਿਆਰੇਲਾਲ' ਦੇ ਨਾਂ ਨਾਲ ਵੀ ਜਾਣਦੇ ਹਨ। ਉਨ੍ਹਾਂ ਨੇ ਫਿਲਮ 'ਮੁਕੱਦਰ ਦਾ ਸਿਕੰਦਰ' (1978) 'ਚ ਦੋਸਤ 'ਪਿਆਰੇਲਾਲ' ਦਾ ਕਿਰਦਾਰ ਨਿਭਾਇਆ ਸੀ। ਇਕ ਸਮਾਂ ਅਜਿਹਾ ਵੀ ਆਇਆ ਸੀ, ਜਦੋਂ ਪਿਆਰੇਲਾਲ ਨੂੰ ਕੰਮ ਮਿਲਣਾ ਬੰਦ ਹੋ ਗਿਆ ਅਤੇ ਉਹ ਫੁੱਟਪਾਥ 'ਤੇ ਆ ਗਏ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਇਕ ਇੰਟਰਵਿਊ 'ਚ ਕੀਤਾ ਸੀ।

PunjabKesari

2012 'ਚ ਇਕ ਇੰਟਰਵਿਊ 'ਚ ਰਾਮ ਸੇਠੀ ਨੇ ਕਿਹਾ ਸੀ, ''1993 ਤੋਂ ਬਾਅਦ ਮੈਂ ਆਸ ਲਗਭਗ ਟੁੱਟਣ ਦੀ ਕਗਾਰ 'ਤੇ ਪਹੁੰਚ ਗਿਆ ਸੀ। 53 ਸਾਲ ਦੀ ਉਮਰ 'ਚ ਮੈਨੂੰ ਫੈਮਿਲੀ ਨੂੰ ਸਹਿਯੋਗ ਦੇਣਾ ਸੀ ਅਤੇ ਮੇਰੇ ਕੋਲ ਕੋਈ ਕੰਮ ਨਹੀਂ ਸੀ। ਉਸ ਸਮੇਂ ਮੈਂ ਉਹ ਦੌਰ ਵੀ ਦੇਖਿਆ, ਜਦੋਂ ਮੇਰੇ ਕੋਲ੍ਹ ਖਾਣੇ ਦੇ ਪੈਸੇ ਤੱਕ ਨਹੀਂ ਸਨ। ਮੈਂ ਪੂਰੀ ਤਰ੍ਹਾਂ ਫੁੱਟਪਾਥ 'ਤੇ ਹੀ ਆ ਗਿਆ ਸੀ। ਪ੍ਰਕਾਸ਼ਜੀ (ਪ੍ਰਕਾਸ਼ ਮਹਿਰਾ) ਨੇ ਮੈਨੂੰ ਉਸ ਸਮੇਂ ਬਹੁਤ ਸੁਪੋਰਟ ਕੀਤਾ। ਕਿਸੇ ਤਰ੍ਹਾਂ ਮੈਂ ਉਸ ਦੌਰ 'ਚੋਂ ਨਿਕਲਿਅ। ਕਰੀਬ ਇਕ ਸਾਲ ਬਾਅਦ 1994 'ਚ ਕੁਝ ਟੀ. ਵੀ. ਨਿਰਦੇਸ਼ਕਾਂ ਨੇ ਮੈਨੂੰ ਅਪ੍ਰੋਚ ਕੀਤਾ ਅਤੇ ਐਕਟਿੰਗ ਦਾ ਮੌਕਾ ਦਿੱਤਾ। ਉਸ ਸਮੇਂ ਮੈਨੂੰ 2000 ਰੁਪਏ ਇਕ ਦਿਨ ਦੇ ਮਿਲਦੇ ਸਨ। ਕਰੀਬ 4 ਸਾਲ ਤੱਕ ਮੈਂ ਟੀ. ਵੀ. 'ਤੇ ਕੰਮ ਕੀਤਾ।'' 2000 'ਚ ਮੈਨੂੰ ਪਰਿਵਾਰਕ ਪਰੇਸ਼ਾਨੀਆਂ ਦੇ ਕਾਰਨ ਦਿੱਲੀ ਜਾਣਾ ਪਿਆ ਅਤੇ ਜਦੋਂ 2 ਸਾਲ ਬਾਅਦ 'ਚ ਵਾਪਸ ਆਇਆ ਤਾਂ ਇੰਡਸਟਰੀ ਪੂਰੀ ਤਰ੍ਹਾਂ ਬਦਲ ਚੁੱਕੀ ਸੀ। ਨਵੇਂ ਚੈਨਲਜ਼ ਖੁੱਲ੍ਹ ਗਏ ਸਨ। ਮੈਂ ਕੰਫਰਟੇਬਲ ਨਹੀਂ ਸੀ।

PunjabKesari

ਇਸ ਕਾਰਨ ਮੈਂ ਡਿਪਰੈਸ਼ਨ 'ਚ ਚਲਾ ਗਿਆ ਅਤੇ ਖੁਦ ਨੂੰ ਮੈਂ ਗੁਮਸ਼ੁਦਾ ਅਤੇ ਨਰਵਸ ਮਹਿਸੂਸ ਕਰਨ ਲੱਗਾ। ਮੈਂ ਦੋਸਤਾਂ ਨੂੰ ਮਿਲਦਾ ਸੀ ਤਾਂ ਉਨ੍ਹਾਂ ਦੇ ਨਾਂ ਭੁੱਲ ਜਾਂਦਾ ਸੀ। ਜਦੋਂ ਪ੍ਰਕਾਸ਼ਜੀ ਨਾਲ ਮਿਲਿਆ ਚਾਂ ਉਨ੍ਹਾਂ ਨੇ ਮੇਰੀ ਮਦਦ ਕੀਤੀ। ਮੇਰੇ ਕੋਲ੍ਹ ਕੁਝ ਜ਼ਮੀਨ ਵੀ ਸੀ, ਜੋ ਉਨ੍ਹਾਂ ਦਿਨਾਂ 'ਚ ਵਿਕ ਗਈ ਸੀ। ਰਾਮ ਸੇਠੀ ਮੁਤਾਬਕ 2004 'ਚ ਪ੍ਰਕਾਸ਼ ਮਹਿਰਾ ਨੇ ਉਨ੍ਹਾਂ ਦੇ ਅਤੇ ਅਮਿਤਾਭ ਬੱਚਨ ਦੇ ਨਾਲ ਇਕ ਫਿਲਮ ਪਲਾਨ ਕੀਤੀ ਸੀ। ਸਕ੍ਰਿਪਟ ਫਾਈਨਲ ਹੋ ਚੁੱਕੀ ਸੀ ਪਰ ਬਦਕਿਸਮਤੀ ਨਾਲ ਮਹਿਰਾ ਨੂੰ ਹਾਰਟ ਆਇਆ ਅਤੇ ਫਿਲਮ ਨਹੀਂ ਬਣ ਸਕੀ। ਰਾਮ ਦੀ ਮੰਨੀਏ ਤਾਂ 2012 'ਚ ਇਕ ਆਟੋਮੋਬਾਈਲ ਕੰਪਨੀ ਦੇ ਸਕੂਟਰ ਦੇ ਐਡ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਨੋਟਿਸ ਕਰਨਾ ਸ਼ੁਰੂ ਕੀਤਾ ਅਤੇ ਹੁਣ ਉਨ੍ਹਾਂ ਨੂੰ ਚੰਗੇ ਆਫਰਜ਼ ਮਿਲ ਰਹੇ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News