ਕਰੋੜਾਂ ਦੀ ਮਾਲਕਨ ਹੈ ''ਬਾਹੂਬਾਲੀ'' ਦੀ ''ਰਾਜਮਾਤਾ'', 13 ਸਾਲ ਦੀ ਉਮਰ ''ਚ ਕੀਤੀ ਸੀ ਅਭਿਨੈ ਦੀ ਸ਼ੁਰੂਆਤ

9/15/2018 1:36:39 PM

ਮੁੰਬਈ (ਬਿਊਰੋ)— ਫਿਲਮ 'ਬਾਹੂਬਲੀ' ਭਾਰਤੀ ਸਿਨੇਮਾ ਦੀ ਨਾ ਸਿਰਫ ਸਭ ਤੋਂ ਵੱਡੀ ਹਿੱਟ ਫਿਲਮ ਹੈ, ਬਲਕਿ ਇਸ ਫਿਲਮ ਨੇ ਕਈ ਕਿਰਦਾਰਾਂ ਨੂੰ ਹਮੇਸ਼ਾ ਲਈ ਯਾਦਗਾਰ ਬਣਾ ਦਿੱਤਾ।  ਹਿੰਦੀ ਸਿਨੇਮਾ ਪ੍ਰੇਮੀਆਂ ਲਈ ਇਨ੍ਹਾਂ 'ਚੋਂ ਸ਼ਿਵਗਾਮੀ ਦਾ ਨਾਂ ਨਵਾਂ ਨਹੀਂ ਹੈ। ਸਾਊਥ ਫਿਲਮਾਂ 'ਚ ਪ੍ਰਸਿੱਧੀ ਖੱਟਣ ਤੋਂ ਬਾਅਦ ਰਾਮਿਆ ਕ੍ਰਿਸ਼ਣਨ ਨੇ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ। ਰਾਮਿਆ ਦੇ ਜਨਮਦਿਨ 'ਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਗਈ ਖਾਸ ਗੱਲਾਂ ਜਾਣਦੇ ਹਾਂ।

PunjabKesari
ਰਾਮਿਆ ਕ੍ਰਿਸ਼ਣਨ ਦਾ ਜਨਮ 15 ਸਤੰਬਰ, 1970 ਨੂੰ ਚੇਨਈ 'ਚ ਹੋਇਆ ਸੀ। 13 ਸਾਲ ਦੀ ਉਮਰ 'ਚ ਉਨ੍ਹਾਂ ਅਭਿਨੈ ਦੀ ਸ਼ੁਰੂਆਤ ਕੀਤੀ। ਆਪਣੇ ਜ਼ਬਰਦਸਤ ਅਭਿਨੈ ਨਾਲ ਹੈਰਾਨ ਕਰਨ ਵਾਲੀ ਰਾਮਿਆ ਅਸਲ ਜ਼ਿੰਦਗੀ 'ਚ ਕਾਫੀ ਗਲੈਮਰਸ ਹੈ। ਉਨ੍ਹਾਂ ਦੀਆਂ ਕਈ ਫਿਲਮਾਂ ਅਤੇ ਤਸਵੀਰਾਂ ਨੂੰ ਦੇਖ ਯਕੀਨ ਨਹੀਂ ਹੋਵੇਗਾ ਕਿ ਉਹ ਰਾਮਿਆ ਹੈ ਜਿਸ ਨੇ 'ਬਾਹੂਬਲੀ' 'ਚ ਰਾਮਮਾਤਾ ਦਾ ਕਿਰਦਾਰ ਨਿਭਾਇਆ।

PunjabKesari
ਸਾਊਥ ਇੰਡਸਟਰੀ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਬਾਲੀਵੁੱਡ 'ਚ ਐਂਟਰੀ ਕਰ ਲਈ ਅਤੇ 1988 'ਚ ਪਹਿਲੀ ਹਿੰਦੀ ਫਿਲਮ 'ਦਯਾਵਾਨ' 'ਚ ਕੰਮ ਕੀਤਾ, ਜਿਸ 'ਚ ਉਨ੍ਹਾਂ ਨਾਲ ਵਿਨੋਦ ਖੰਨਾ ਅਤੇ ਮਾਧੁਰੀ ਦੀਕਸ਼ਿਤ ਅਹਿਮ ਭੂਮਿਕਾ 'ਚ ਸਨ। ਹਾਲਾਂਕਿ ਇਸ ਫਿਲਮ 'ਚ ਉਨ੍ਹਾਂ ਨੂੰ ਕੋਈ ਖਾਸ ਮੁਨਾਫਾ ਨਹੀਂ ਹੋਇਆ ਅਤੇ 4-5 ਸਾਲਾਂ ਤੱਕ ਰਾਮਿਆ ਨੂੰ ਕੋਈ ਹਿੰਦੀ ਫਿਲਮ ਨਹੀਂ ਮਿਲੀ, ਜਿਸ ਤੋਂ ਬਾਅਦ ਫਿਰ ਰਾਮਿਆ ਨੇ ਸਾਊਥ ਇੰਡਸਟਰੀ 'ਚ ਵਾਪਸੀ ਕਰ ਲਈ।

PunjabKesari
ਰਾਮਿਆ ਨੇ 'ਬਾਹੂਬਲੀ 2' ਲਈ 2.5 ਕਰੋੜ ਰੁਪਏ ਫੀਸ ਦੇ ਰੂਪ 'ਚ ਲਏ ਸਨ। ਰਾਮਿਆ ਦੀ ਸੰਪਤੀ ਦੀ ਗੱਲ ਕਰੀਏ ਤਾਂ ਉਸ ਦੇ ਕੋਲ ਕਰੀਬ 32 ਕਰੋੜ ਦੀ ਸੰਪਤੀ ਹੈ। ਨਾਲ ਹੀ ਇਕ Mercedes Benz S350 , ਜਿਸ ਦੀ ਕੀਮਤ ਕਰੀਬ 1.25 ਕਰੋੜ ਹੈ। ਰਾਮਿਆ ਦਾ ਚੇਨਈ 'ਚ ਇਕ ਬੰਗਲਾ ਹੈ, ਫਿਲਹਾਲ ਉਹ ਆਪਣੇ ਪਰਿਵਾਰ ਨਾਲ ਇੱਥੇ ਹੀ ਰਹਿੰਦੀ ਹੈ।

PunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News