ਰਾਣਾ ਜੰਗ ਬਹਾਦਰ ਤੇ ਸਰਦਾਰ ਸੋਹੀ ਨੇ ਕੀਤਾ ''ਸ਼ੁਗਲ ਮੇਲਾ'', ਵੀਡੀਓ ਵਾਇਰਲ

Friday, February 1, 2019 2:12 PM

ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਰਾਣਾ ਜੰਗ ਬਹਾਦਰ ਅਤੇ ਸਰਦਾਰ ਸੋਹੀ ਫੁੱਲ ਆਨ ਮਸਤੀ ਦੇ ਮੂਡ 'ਚ ਨਜ਼ਰ ਆਏ। ਦੋਵਾਂ ਦੀ ਮਸਤੀ ਦੇ ਪਲਾਂ ਨੂੰ ਗਿੱਪੀ ਗਰੇਵਾਲ ਨੇ ਕੈਮਰੇ 'ਚ ਕੈਦ ਕੀਤਾ। ਦਰਅਸਲ ਇਹ ਦੋਵੇਂ ਅਦਾਕਾਰ ਗਿੱਪੀ ਗਰੇਵਾਲ ਦੀ ਕਿਸੇ ਫਿਲਮ ਦੀ ਸ਼ੂਟਿੰਗ ਲਈ ਵਿਦੇਸ਼ 'ਚ ਹਨ। ਇਸੇ ਦੌਰਾਨ ਦੋਵੇਂ ਮਸਤੀ ਕਰਦੇ ਹੋਏ ਨਜ਼ਰ ਆਏ। ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਇਹ ਦੋਵੇਂ ਅਦਾਕਾਰ ਰੇਸ ਲਾਉਂਦੇ ਨਜ਼ਰ ਆ ਰਹੇ ਹਨ। 

ਦੱਸ ਦਈਏ ਕਿ ਪਿਛਲੇ ਦਿਨੀਂ ਸਰਦਾਰ ਸੋਹੀ ਅਤੇ ਗੁਰਪ੍ਰੀਤ ਘੁੱਗੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਵੀ ਹੋ ਗਈ ਸੀ ਅਤੇ ਤਕਰਾਰ ਦਾ ਵੀਡੀਓ ਵੀ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਸੀ। ਹਾਲਾਂਕਿ ਇਸ ਤੋਂ ਗਿੱਪੀ ਗਰੇਵਾਲ ਨੇ ਸਰਦਾਰ ਸੋਹੀ ਤੇ ਗੁਰਪ੍ਰੀਤ ਘੁੱਗੀ ਦੀ ਸੁਲਾਹ ਵੀ ਕਰਵਾ ਦਿੱਤੀ ਸੀ।
 

 
 
 
 
 
 
 
 
 
 
 
 
 
 

Dil Hona Chahida Jawan Umra ch ki Rakhiya 👌👌👌 @ardaasfilm #gippygrewal @officialsardarsohi #ranajungbahadur

A post shared by Gippy Grewal (@gippygrewal) on Jan 31, 2019 at 6:43pm PST

ਦੱਸਣਯੋਗ ਹੈ ਕਿ ਦੋਵਾਂ ਦਰਮਿਆਨ ਡਾਇਲਾਗਸ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ ਸੀ। ਸਰਦਾਰ ਸੋਹੀ ਨਾਲ ਗੁਰਪ੍ਰੀਤ ਘੁੱਗੀ ਖਹਿ ਗਏ ਹਨ ਅਤੇ ਉਨ੍ਹਾਂ ਨੂੰ ਆਖ ਰਹੇ ਹਨ ਕਿ ਤੁਸੀਂ ਸੀਨੀਅਰ ਐਕਟਰ ਹੋ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸੈੱਟ 'ਤੇ ਇਸ ਤਰ੍ਹਾਂ ਦਾ ਬਿਹੇਵ ਕਰੋ। ਇਸ ਦੌਰਾਨ ਗਿੱਪੀ ਗਰੇਵਾਲ ਪੁੱਛਦੇ ਨੇ ਕਿ ਕੀ ਹੋਇਆ ਸੋਹੀ ਸਾਹਿਬ। ਇਸ ਤੋਂ ਬਾਅਦ ਗੁਰਪ੍ਰੀਤ ਘੁੱਗੀ ਦੱਸ ਦੇ ਨੇ ਕਿ ਸੋਹੀ ਸਾਹਿਬ ਦਾ ਸੈੱਟ 'ਤੇ ਰਵੱਈਆ ਠੀਕ ਨਹੀਂ ਹੈ।

 


Edited By

Sunita

Sunita is news editor at Jagbani

Read More