ਪੁਰਾਣੀਆਂ ਯਾਦਾਂ 'ਚ ਇੰਝ ਗੁਆਚੇ ਰਾਣਾ ਰਣਬੀਰ

Saturday, December 22, 2018 9:02 AM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ 'ਚ ਰਾਣਾ ਰਣਬੀਰ ਦਾ ਨਾਂ ਚੰਨ ਤਾਰਿਆਂ ਵਾਂਗ ਚਮਕਦਾ ਹੈ। ਉਹ ਇਕ ਪੰਜਾਬੀ ਅਦਾਕਾਰ, ਲੇਖਕ ਅਤੇ ਰੰਗਮੰਚ ਕਲਾਕਾਰ ਹਨ। ਰਾਣਾ ਰਣਬੀਰ ਨੇ ਆਪਣੀ ਪਛਾਣ ਹਾਸਰਸ ਕਲਾਕਾਰ ਵਜੋਂ ਬਣਾਈ ਸੀ ਪਰ ਉਨ੍ਹਾਂ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਸਾਰਿਆਂ ਨੂੰ ਆਪਣਾ ਮੁਰੀਦ ਬਣਾ ਲਿਆ ਹੈ। ਰਾਣਾ ਰਣਬੀਰ ਆਪਣੀ ਐਕਟਿੰਗ ਦੇ ਨਾਲ ਕਿਸੇ ਵੀ ਕਿਰਦਾਰ ਨੂੰ ਬੇਖੂਬੀ ਢੰਗ ਨਾਲ ਨਿਭਾਉਂਦੇ ਹਨ। ਰਾਣਾ ਰਣਬੀਰ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ ਤੇ ਆਪਣੇ ਫੈਨਜ਼ ਨਾਲ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਲਿਖੀ ਕਿਤਾਬ 'ਕਿਣ ਮਿਣ ਤਿਪ ਤਿਪ' 'ਚੋਂ ਕਵਿਤਾ ਸੁਣਾਉਣਾਈ ਸੀ। ਇਸ ਵਾਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਆਪਣੇ ਕਾਲਜ ਦੇ ਦਿਨਾਂ ਦੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ''ਕਾਲਜ ਟਾਇਮ''। ਇਸ ਤਸਵੀਰ ਰਾਹੀਂ ਰਾਣਾ ਰਣਬੀਰ ਨੇ ਆਪਣੇ ਕਾਲਜ ਦੇ ਦਿਨਾਂ ਤੇ ਜਵਾਨੀ ਦੀਆਂ ਯਾਦਾਂ ਨੂੰ ਤਾਜਾ ਕੀਤਾ ਹੈ।

PunjabKesari
ਦੱਸ ਦੇਈਏ ਕਿ ਰਾਣਾ ਰਣਬੀਰ ਕਈ ਪੰਜਾਬੀ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਜੌਹਰ ਦਿਖਾ ਚੁੱਕੇ ਹਨ ਜਿਵੇਂ 'ਵਿਸਾਖੀ ਲਿਸਟ', 'ਲਵ ਪੰਜਾਬ', 'ਅਰਦਾਸ', 'ਗੋਰਿਆਂ ਨੂੰ ਦਫਾ ਕਰੋ', 'ਜੱਟ ਐਂਡ ਜੂਲੀਅਟ', 'ਜੱਟ ਐਂਡ ਜੂਲੀਅਟ 2', 'ਮੁੰਡੇ ਯੂ.ਕੇ. ਦੇ' ਸਮੇਤ ਕਈ ਹੋਰਨਾਂ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ। ਇਸ ਸਾਲ ਰਾਣਾ ਰਣਬੀਰ ਨੇ ਫਿਲਮ 'ਅਸੀਸ' ਰਾਹੀਂ ਨਿਰਦੇਸ਼ਕ 'ਚ ਕਦਮ ਰੱਖਿਆ ਤੇ ਇਸ ਫਿਲਮ ਦੀ ਕਹਾਣੀ, ਸਕ੍ਰੀਨ ਪਲੇਅ ਅਤੇ ਡਾਇਲਾਗ ਵੀ ਖੁਦ ਹੀ ਲਿਖੇ ਸਨ।
ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਰਾਣਾ ਰਣਬੀਰ ਐਕਟਰ ਅੰਮ੍ਰਿਤ ਮਾਨ ਨਾਲ ਸਟਾਰਰ ਫਿਲਮ 'ਦੋ ਦੂਣੀ ਪੰਜ' 'ਚ ਵੱਖਰੇ ਕਿਰਦਾਰ 'ਚ ਨਜ਼ਰ ਆਉਣਗੇ।

PunjabKesari


Edited By

Sunita

Sunita is news editor at Jagbani

Read More