ਰਾਣਾ ਰਣਬੀਰ ਨੇ ''ਸ਼ਾਰਟ ਕੱਟ ਸ਼ਬਦ ਵਰਤਣ'' ਵਾਲਿਆਂ ਨੂੰ ਇੰਝ ਦਿੱਤੀ ਮੱਤ

Monday, February 4, 2019 3:23 PM
ਰਾਣਾ ਰਣਬੀਰ ਨੇ ''ਸ਼ਾਰਟ ਕੱਟ ਸ਼ਬਦ ਵਰਤਣ'' ਵਾਲਿਆਂ ਨੂੰ ਇੰਝ ਦਿੱਤੀ ਮੱਤ

ਜਲੰਧਰ (ਬਿਊਰੋ) : ਅਦਾਕਾਰ, ਨਿਰਦੇਸ਼ਕ ਅਤੇ ਲੇਖਕ ਰਾਣਾ ਰਣਬੀਰ, ਜੋ ਕਿ ਅਕਸਰ ਹੀ ਪੰਜਾਬੀ ਬੋਲੀ ਅਤੇ ਪੰਜਾਬੀ ਭਾਸ਼ਾ ਦੇ ਸਤਿਕਾਰ ਲਈ ਸਮੇਂ-ਸਮੇਂ 'ਤੇ ਆਵਾਜ਼ ਉਠਾਉਂਦੇ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਇਕ ਵਾਰ ਫਿਰ ਪੰਜਾਬੀ ਭਾਸ਼ਾ ਦੇ ਹੱਕ 'ਚ ਆਵਾਜ਼ ਬੁਲੰਦ ਕਰਦਿਆਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਰਾਣਾ ਰਣਬੀਰ ਪੰਜਾਬੀ ਦੇ ਸ਼ਬਦਾਂ ਨੂੰ ਸ਼ਾਰਟ ਕੱਟ 'ਚ ਵਰਤਣ ਵਾਲੇ ਲੋਕਾਂ ਨੂੰ ਸਮਝਾਉਂਦੇ ਨਜ਼ਰ ਆ ਰਹੇ ਹਨ। ਅੱਜਕਲ ਸੋਸ਼ਲ ਮੀਡੀਆ 'ਤੇ ਪੰਜਾਬੀ ਦੇ ਸ਼ਬਦਾਂ ਨੂੰ ਅੰਗਰੇਜ਼ੀ ਦੇ ਸ਼ਾਰਟ ਕੱਟ ਸ਼ਬਦਾਂ 'ਚ ਲਿਖਣ ਦਾ ਟਰੈਂਡ ਜਿਹਾ ਹੀ ਚੱਲ ਰਿਹਾ ਹੈ, ਜਿਵੇਂ ਸਤਿ ਸ਼੍ਰੀ ਅਕਾਲ ਨੂੰ ਐੱਸ. ਐੱਸ. ਏ. ਲਿਖਿਆ ਜਾਂਦਾ ਹੈ। ਰਾਣਾ ਰਣਬੀਰ ਨੇ ਇਸੇ ਮੁੱਦੇ 'ਤੇ ਬੋਲਦਿਆ ਕਿਹਾ ਹੈ ਕਿ ਪੰਜਾਬੀ ਦੇ ਸ਼ਬਦਾਂ ਨੂੰ ਪੂਰਾ ਲਿਖਣਾ ਚਾਹੀਦਾ ਹੈ ਨਾ ਕਿ ਇਸ ਤਰ੍ਹਾਂ ਸ਼ਾਰਟ ਕੱਟ ਵਰਤਣੇ ਚਾਹੀਦੇ ਹਨ। ਇਸ ਤੋਂ ਇਲਾਵਾ ਰਾਣਾ ਰਣਬੀਰ ਅੰਗਰੇਜ਼ੀ 'ਚ ਪੰਜਾਬੀ ਸ਼ਬਦਾਂ ਨੂੰ ਗਲਤ ਤਰੀਕੇ ਨਾਲ ਲਿਖਣ ਵਾਲਿਆਂ ਨੂੰ ਵੀ ਉਹ ਸਮਝਾ ਰਹੇ ਹਨ।

 
 
 
 
 
 
 
 
 
 
 
 
 
 

#Satshriakal ji.. xx ssa !!! 🤔xx #ranaranbir #zindgizindabad #inspirational #motivational

A post shared by Rana Ranbir (@officialranaranbir) on Feb 2, 2019 at 7:33am PST


ਦੱਸ ਦਈਏ ਕਿ ਰਾਣਾ ਰਣਬੀਰ ਦੇ ਮਾਂ ਭਾਸ਼ਾ ਲਈ ਅਜਿਹੇ ਉਪਰਾਲੇ ਦੇ ਸਦਕਾ ਹੀ ਉਹ ਅੱਜ ਹਰ ਵਰਗ ਦੇ ਲੋਕਾਂ ਦੇ ਹਰਮਨ ਪਿਆਰੇ ਅਦਾਕਾਰ ਅਤੇ ਕਵੀ ਹਨ। ਰਾਣਾ ਰਣਬੀਰ ਇਨ੍ਹੀਂ ਦਿਨੀਂ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ 'ਅਰਦਾਸ 2' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਉਹ ਫਿਲਮ ਦੇ ਸੈੱਟ ਤੋਂ ਵੀ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।


Edited By

Sunita

Sunita is news editor at Jagbani

Read More