ਬਾਲੀਵੁੱਡ ਦਾ ਇਹ ਮਹਾਨ ਸਟਾਰ , ਜਿਸ ਨੇ ਕਿਹਾ, ''ਫਿਲਮ ਇੰਡਸਟਰੀ ''ਚ ਪੱਖਪਾਤ ਹੈ''

Monday, June 19, 2017 9:35 AM
ਬਾਲੀਵੁੱਡ ਦਾ ਇਹ ਮਹਾਨ ਸਟਾਰ , ਜਿਸ ਨੇ ਕਿਹਾ, ''ਫਿਲਮ ਇੰਡਸਟਰੀ ''ਚ ਪੱਖਪਾਤ ਹੈ''

ਮੁੰਬਈ— ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਪਹਿਲੇ ਸਟਾਰ ਕਿੱਡ ਹਨ, ਜਿਨ੍ਹਾਂ ਨੇ ਮੰਨਿਆ ਹੈ ਕਿ ਫਿਲਮ ਇੰਡਸਟਰੀ 'ਚ ਪੱਖਪਾਤ ਹੈ। ਹਾਲ ਹੀ 'ਚ ਇੱਕ ਫੇਸਬੁੱਕ ਚੈਟ ਦੌਰਾਨ ਰਣਬੀਰ ਨੇ ਇਸ ਗੱਲ ਨੂੰ ਕਬੂਲ ਕੀਤਾ ਹੈ। ਉਨ੍ਹਾਂ ਕਿਹਾ, ''ਫਿਲਮ ਇੰਡਸਟਰੀ 'ਚ ਬਿਲਕੁਲ ਪੱਖਪਾਤ ਹੁੰਦਾ ਹੈ। ਇਹ ਹਰ ਥਾਂ ਹੈ ਪਰ ਫਿਲਮ ਇੰਡਸਟਰੀ 'ਚ ਕੁਝ ਜ਼ਿਆਦਾ ਹੀ ਵੱਧ ਹੈ ਪਰ ਮੈਂ ਸਿਰਫ ਆਪਣੀ ਫੈਮਿਲੀ ਦੀ ਗੱਲ ਕਰਾਂਗਾ।'' ਉਨ੍ਹਾਂ ਕਿਹਾ, ''ਮੇਰੇ ਪੜਨਾਨਾ ਨੇ ਬਹੁਤ ਮਿਹਨਤ ਕੀਤੀ ਤਾਂ ਕਿ ਉਨ੍ਹਾਂ ਦੀ ਆਉਣ ਵਾਲੀ ਪੀੜ੍ਹੀ ਨੂੰ ਵਧੀਆ ਮੌਕਾ ਮਿਲ ਸਕੇ। ਮੈਂ ਵੀ ਇੰਨੀ ਮਿਹਨਤ ਕਰਾਂਗਾ ਕਿ ਮੇਰੇ ਬੱਚਿਆਂ ਨੂੰ ਫਿਲਮਾਂ 'ਚ ਪਹਿਲਾਂ ਮੌਕਾ ਮਿਲੇ। ਉਸ ਤੋਂ ਬਾਅਦ ਤੁਹਾਡੇ ਹੁਨਰ 'ਤੇ ਹੈ।''
ਦੱਸਣਯੋਗ ਹੈ ਕਿ ਰਣਬੀਰ ਕਪੂਰ ਜਲਦ ਕੈਟਰੀਨਾ ਕੈਫ ਨਾਲ ਆਪਣੀ ਆਉਣ ਵਾਲੀ ਫਿਲਮ 'ਜੱਗਾ ਜਾਸੂਸ' 'ਚ ਨਜ਼ਰ ਆਵੇਗਾ। ਇਸ ਫਿਲਮ ਨੂੰ ਬਣਨ 'ਚ ਚਾਰ ਤੋਂ ਵੀ ਵੱਧ ਸਾਲ ਲੱਗ ਗਏ ਹਨ। ਫਿਲਮ ਦਾ ਨਿਰਦੇਸ਼ਨ ਅਨੁਰਾਗ ਬਾਸੂ ਨੇ ਕੀਤਾ ਹੈ।