ਰਣਬੀਰ-ਆਲੀਆ ਸਟਾਰਰ ਫਿਲਮ ''ਬ੍ਰਹਮਾਸਤਰ'' ਦਾ ਪਹਿਲਾ ਭਾਗ 2019 ''ਚ ਹੋਵੇਗਾ ਰਿਲੀਜ਼

Thursday, October 12, 2017 4:17 PM
ਰਣਬੀਰ-ਆਲੀਆ ਸਟਾਰਰ ਫਿਲਮ ''ਬ੍ਰਹਮਾਸਤਰ'' ਦਾ ਪਹਿਲਾ ਭਾਗ 2019 ''ਚ ਹੋਵੇਗਾ ਰਿਲੀਜ਼

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਅਤੇ ਆਲੀਆ ਭੱਟ ਸਟਾਰਰ ਫਿਲਮ 'ਬ੍ਰਹਮਾਸਤਰ' ਤਿੰਨ ਹਿੱਸਿਆਂ 'ਚ ਰਿਲੀਜ਼ ਹੋਵੇਗੀ ਅਤੇ ਸੀਰੀਜ਼ ਦਾ ਪਹਿਲਾ ਭਾਗ 15 ਅਗਸਤ 2019 'ਚ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ। ਫਿਲਮ 'ਚ ਬਾਲੀਵੁੱਡ ਮੇਗਾਸਟਾਰ ਅਮਿਤਾਭ ਬੱਚਨ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਨਿਰਦੇਸ਼ਕ ਆਰਯਨ ਮੁਖਰਜੀ ਦੀ ਰੋਮਾਂਚਕ ਅਤੇ ਰਹੱਸ 'ਤੇ ਆਧਾਰਿਤ ਇਸ ਸੀਰੀਜ਼ ਦਾ ਨਿਰਮਾਣ ਕਰਨ ਜੌਹਰ ਦੇ 'ਧਰਮਾ ਪ੍ਰੋਡਕਸ਼ਨ ਹੇਠ ਹੋਵੇਗਾ। ਫਿਲਮ 'ਚ ਰਣਬੀਰ ਕਪੂਰ ਅਜਿਹਾ ਕਿਰਦਾਰ ਨਿਭਾਉਣਗੇ ਕਿ ਉਨ੍ਹਾਂ ਕੋਲ ਕੁਝ ਵਿਸ਼ੇਸ ਸ਼ਕਤੀਆਂ ਹੋਣਗੀਆਂ।

 

A post shared by Alia ✨⭐️ (@aliaabhatt) on


ਸੂਤਰਾਂ ਮੁਤਾਬਕ ਆਯਾਨ ਨੇ ਇਸ ਫਿਲਮ ਲਈ ਉਨ੍ਹਾਂ ਦੇ ਦੋਸਤ ਅਤੇ ਅਭਿਨੇਤਾ ਰਣਬੀਰ ਨੂੰ ਘੋੜਸਵਾਰੀ, ਜਿਮਨਾਸਟਿਕ ਸਿਖਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਫਿਲਮ 'ਚ ਕਾਫੀ ਐਕਸ਼ਨ ਹੋਵੇਗਾ, ਇਸ ਲਈ ਬਹੁਤ ਪਰੀਖਣ ਕਰਨਾ ਹੋਵੇਗਾ...ਜਿਵੇਂ ਘੋੜਸਵਾਰੀ, ਫਾਈਟਿੰਗ ਅਤੇ ਰਣਬੀਰ ਨੂੰ ਖਾਸ ਸਰੀਰਕ ਮਿਹਨਤ ਕਰਨੀ ਹੋਵੇਗੀ ਤਾਂ ਜੋ ਕਿਰਦਾਰ ਨੂੰ ਅਸਲ ਰੂਪ ਦਿੱਤਾ ਜਾ ਸਕੇ। ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ ਬਾਰੇ ਜਾਣਕਾਰੀ ਦਿੱਤੀ ਹੈ ਕਿ ਇਹ 15 ਅਗਸਤ 2019 'ਚ ਰਿਲੀਜ਼ ਹੋਵੇਗੀ।