ਰਣਬੀਰ ਦੀ ਫਿਲਮ ''ਸੰਜੂ'' ਦਾ ਟੀਜ਼ਰ ਇਸ ਦਿਨ ਹੋਵੇਗਾ ਰਿਲੀਜ਼

4/22/2018 1:12:39 PM

ਮੁੰਬਈ (ਬਿਊਰੋ)— ਆਪਣੀ ਆਉਣ ਵਾਲੀ ਫਿਲਮ 'ਸੰਜੂ' ਦੀ ਪੋਸਟ ਪ੍ਰੋਡਕਸ਼ਨ 'ਚ ਬਿਜ਼ੀ ਨਿਰਮਾਤਾ ਰਾਜਕੁਮਾਰ ਹਿਰਾਨੀ ਨੇ ਦੱਸਿਆ ਕਿ ਫਿਲਮ ਦਾ ਟੀਜ਼ਰ ਮੰਗਲਵਾਰ ਸਵੇਰੇ ਰਿਲੀਜ਼ ਕੀਤਾ ਜਾਵੇਗਾ। ਫਿਲਮ 'ਚ ਰਣਬੀਰ ਕਪੂਰ ਅਹਿਮ ਭੂਮਿਕਾ 'ਚ ਹਨ। 24 ਅਪ੍ਰੈਲ ਨੂੰ ਆਈ. ਪੀ. ਐੱਲ. ਮੈਚ ਦੌਰਾਨ ਇਸਨੂੰ ਰਿਲੀਜ਼ ਕਰਨ ਦੀਆਂ ਖਬਰਾਂ ਦਾ ਖੰਡਨ ਕਰਦੇ ਹੋਏ ਉਨ੍ਹਾਂ ਕਿਹਾ, ''ਜਿੱਥੇ ਤੱਕ ਮੈਂ ਸਮਝਦਾ ਹਾਂ, ਅਸੀਂ ਇਸਨੂੰ ਮੈਚ ਤੋਂ ਪਹਿਲਾਂ ਲਾਂਚ ਨਹੀਂ ਕਰ ਸਕਦੇ ਹਾਂ''। ਉਨ੍ਹਾਂ ਕਿਹਾ, ''ਅਸੀਂ ਇਸਨੂੰ 24 ਅਪ੍ਰੈਲ ਨੂੰ ਸਵੇਰੇ ਲਾਂਚ ਕਰਾਂਗੇ ਅਤੇ ਸ਼ਾਮ ਨੂੰ ਇਹ ਮੈਚ ਦੌਰਾਨ ਦਿਖਾਇਆ ਜਾਵੇਗਾ''।
ਫਿਲਮ 'ਸੰਜੂ' ਰਣਬੀਰ ਕਪੂਰ ਦੇ ਫਿਲਮ ਇੰਡਸਟਰੀ 'ਚ ਦੋਬਾਰਾ ਸਥਾਪਿਤ ਹੋਣ ਦੇ ਸਵਾਲ 'ਤੇ ਉਨ੍ਹਾਂ ਕਿਹਾ, ''ਉਹ ਹਮੇਸ਼ਾ ਤੋਂ ਹੀ ਸੁਪਰਸਟਾਰ ਹੈ, ਉਹ ਇਕ ਸ਼ਾਨਦਾਰ ਅਭਿਨੇਤਾ ਹਨ ਅਤੇ ਮੈਨੂੰ ਉਨ੍ਹਾਂ ਨਾਲ ਕੰਮ ਕਰਕੇ ਬਹੁਤ ਮਜ਼ਾ ਆਇਆ ਅਤੇ ਭਵਿੱਖ 'ਚ ਮੈਂ ਉਨ੍ਹਾਂ ਨਾਲ ਇਕ ਵਾਰ ਫਿਰ ਤੋਂ ਕੰਮ ਕਰਨਾ ਪਸੰਦ ਕਰਾਂਗਾ''। ਇਸ ਤੋਂ ਇਲਾਵਾ ਇਹ ਫਿਲਮ 29 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News