ਕਾਸਟਿੰਗ ਕਾਊਚ ਦੇ ਸਵਾਲ 'ਤੇ ਬੋਲੇ ਰਣਬੀਰ ਕਪੂਰ, ਜਤਾਈ ਹਮਦਰਦੀ
4/24/2018 7:23:18 PM
ਮੁੰਬਈ (ਬਿਊਰੋ)— ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸੰਜੂ' ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਹਾਲ ਹੀ 'ਚ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਇਸ ਮੌਕੇ ਰਣਬੀਰ ਨੇ ਕਾਸਟਿੰਗ ਕਾਊਚ 'ਤੇ ਗੱਲਬਾਤ ਕਰਦੇ ਹੋਏ ਕਿਹਾ, ''ਮੈਂ ਕਦੇ ਕਾਸਟਿੰਗ ਕਾਊਚ ਦਾ ਸ਼ਿਕਾਰ ਨਹੀਂ ਹੋਇਆ ਪਰ ਜੇਕਰ ਇਹ ਇੰਡਸਟਰੀ 'ਚ ਹੋ ਰਿਹਾ ਹੈ ਤਾਂ ਕਾਫੀ ਦੁੱਖ ਵਾਲੀ ਗੱਲ ਹੈ''। ਮਸ਼ਹੂਰ ਕੋਰਿਓਗ੍ਰਾਫਰ ਸਰੋਜ ਖਾਨ ਨੇ ਹਾਲ ਹੀ 'ਚ ਕਾਸਟਿੰਗ ਕਾਊਚ ਨੂੰ ਲੈ ਕੇ ਬੇਹੱਦ ਵਿਵਾਦਿਤ ਬਿਆਨ ਦਿੱਤਾ ਹੈ ਜਿਸ ਦੀ ਕਾਫੀ ਨਿੰਦਾ ਹੋ ਰਹੀ ਹੈ। ਸਰੋਜ ਖਾਨ ਦਾ ਕਹਿਣਾ ਹੈ ਕਿ ਇਹ ਲੜਕੀ ਦੀ ਇੱਛਾ 'ਤੇ ਹੀ ਹੁੰਦਾ ਹੈ। ਫਿਲਮ ਇੰਡਸਟਰੀ 'ਚ ਹੋਣ ਵਾਲੇ ਕਾਸਟਿੰਗ ਕਾਊਚ ਦੇ ਬਦਲੇ ਲੜਕੀਆਂ ਨੂੰ ਕੰਮ ਤਾਂ ਮਿਲਦਾ ਹੈ''।
ਦਰਸਅਲ, ਸਰੋਜ ਨੇ ਆਪਣੇ ਬਿਆਨ 'ਚ ਕਿਹਾ ਸੀ, ਇਹ ਸਭ ਬਾਬੇ ਆਦਮ ਦੇ ਜਮਾਨੇ ਤੋਂ ਹੁੰਦਾ ਆ ਰਿਹਾ ਹੈ। ਹਰ ਲੜਕੀ 'ਤੇ ਕੋਈ ਨਾ ਕੋਈ ਹੱਥ ਸਾਫ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇੰਡਸਟਰੀ 'ਚ ਲੜਕੀ ਨੂੰ ਰੇਪ ਕਰਕੇ ਛੱਡ ਨਹੀਂ ਦਿੰਦੇ ਹਨ, ਰੋਜ਼ੀ ਰੋਟੀ ਦਿੰਦੇ ਹਨ। ਇਸ ਲਈ ਸਿਰਫ ਇੰਡਸਟਰੀ ਪਿੱਛੇ ਨਹੀਂ ਪੈਣਾ ਚਾਹੀਦਾ ਹੈ। ਇਸ ਤੋਂ ਬਾਅਦ ਕਾਸਟਿੰਗ ਕਾਊਚ ਦਾ ਸ਼ਿਕਾਰ ਹੋਈ ਸਾਊਥ ਦੀ ਅਦਾਕਾਰਾ ਸ਼੍ਰੀ ਰੈੱਡੀ ਨੇ ਸਰੋਜ ਦੇ ਬਿਆਨ ਤੋਂ ਬਾਅਦ ਕਿਹਾ, ''ਸਰੋਜ ਮੈਮ ਨੂੰ ਲੈ ਕੇ ਮੇਰੇ ਮੰਨ 'ਚ ਜੋ ਸਨਮਾਨ ਸੀ, ਉਹ ਹੁਣ ਨਹੀਂ ਰਿਹਾ। ਸਰੋਜ ਮੈਮ ਨੂੰ ਇਹ ਬਿਆਨ ਨਹੀਂ ਦੇਣਾ ਚਾਹੀਦਾ ਸੀ। ਉਨ੍ਹਾਂ ਦਾ ਇਹ ਬਿਆਨ ਗਲਤ ਪਾਸੇ ਇਸ਼ਾਰਾ ਕਰਦਾ ਹੈ, ਜੋ ਕਿ ਨੌਜਵਾਨਾਂ ਲਈ ਠੀਕ ਨਹੀਂ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ