ਰਣਬੀਰ ਨੂੰ ਸਲਮਾਨ ਨਾਲ ਚੰਗੀ ਨਹੀਂ ਲੱਗਦੀ ਕੈਟਰੀਨਾ, ਇਸ ਇੰਟਰਵਿਊ 'ਚ ਖੜ੍ਹਾ ਹੋਇਆ ਸੀ ਬਵਾਲ

Thursday, November 9, 2017 10:09 AM

ਮੁੰਬਈ(ਬਿਊਰੋ)— ਬਾਲੀਵੁੱਡ ਫਿਲਮ 'ਅਜਬ ਪ੍ਰੇਮ ਕੀ ਗਜ਼ਬ ਕਹਾਣੀ' ਨੂੰ 9 ਸਾਲ ਹੋ ਗਏ ਹਨ। ਇਸੇ ਫਿਲਮ ਦੀ ਸ਼ੂਟਿੰਗ ਦੌਰਾਨ ਰਣਬੀਰ ਤੇ ਕੈਟਰੀਨਾ ਵਿਚਕਾਰ ਪਿਆਰ ਦੇ ਫੁੱਲ ਖਿੜੇ ਸਨ। ਇਨ੍ਹਾਂ ਦੋਹਾਂ ਦਾ ਰਿਲੇਸ਼ਨ ਵੀ ਕਾਫੀ ਲੰਬਾ ਚੱਲਿਆ ਪਰ ਬਾਅਦ 'ਚ ਇਨ੍ਹਾਂ ਦੋਹਾਂ ਦੇ ਰਾਹ ਵੱਖ ਹੋ ਗਏ।

PunjabKesari

ਅੱਜ ਅਸੀਂ ਤੁਹਾਨੂੰ ਇਨ੍ਹਾਂ ਦੋਹਾਂ ਦੇ ਇਕ ਇੰਟਰਵਿਊ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਬਵਾਲ ਖੜ੍ਹਾ ਹੋ ਗਿਆ ਸੀ। ਜਾਣਕਾਰੀ ਮੁਤਾਬਕ ਅੱਜ ਅਸੀਂ ਤੁਹਾਨੂੰ ਇਨ੍ਹਾਂ ਦੋਹਾਂ ਦੇ ਇਕ ਇੰਟਰਵਿਊ ਨਾਲ ਰੂ-ਬ-ਰੂ ਕਰਾਵਾਂਗੇ, ਜਿਸ 'ਚ ਦੋਹਾਂ ਨੇ ਆਪਣੇ-ਆਪਣੇ ਸਾਬਕਾ ਪ੍ਰੇਮੀਆਂ ਨੂੰ ਨਜ਼ਰਅੰਦਾਜ਼ ਕੀਤਾ ਸੀ। ਇਹ ਸਭ 'ਅਜਬ ਪ੍ਰੇਮ ਕੀ ਗਜ਼ਬ ਕਹਾਣੀ' ਦੇ ਪ੍ਰਮੋਸ਼ਨ ਦੌਰਾਨ ਹੋਇਆ ਸੀ।

PunjabKesari

ਇਸ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਦੋਵੇਂ ਇਕ ਚੈਨਲ 'ਤੇ ਰੈਪਿਡ ਫਾਇਰ ਗੇਮ ਖੇਡ ਰਹੇ ਸਨ, ਇਸ ਦੌਰਾਨ ਇਨ੍ਹਾਂ ਤੋਂ ਪੁੱਛਿਆ ਗਿਆ ਕਿ ਇਨ੍ਹਾਂ ਦੇ ਆਪੋਜ਼ਿਟ ਆਨਸਕ੍ਰੀਨ ਕਿਹੜਾ ਐਕਟਰ ਜਾਂ ਐਕਟਰੈੱਸ ਚੰਗੀ ਲੱਗਦੀ ਹੈ। ਇਨ੍ਹਾਂ ਨੇ ਜੋ ਜਵਾਬ ਦਿੱਤਾ, ਉਹ ਕਾਫੀ ਹੈਰਾਨੀਜਨਕ ਸੀ।

PunjabKesari

ਇਨ੍ਹਾਂ ਦੋਹਾਂ ਨੇ ਇਕ-ਦੂਜੇ ਦੇ ਸਾਬਕਾ ਪ੍ਰੇਮੀਆਂ (ਦੀਪਿਕਾ-ਸਲਮਾਨ) ਦੇ ਨਾਂ ਨਹੀਂ ਲਏ। ਬਲਿਕ ਰਣਬੀਰ ਮੇ ਕਿਹਾ ਕਿ ਕੈਟਰੀਨਾ ਅਭਿਸ਼ੇਕ ਬੱਚਨ, ਅਕਸ਼ੈ ਕੁਮਾਰ ਤੇ ਜਾਨ ਅਬ੍ਰਾਹਿਮ ਨਾਲ ਚੰਗੀ ਲੱਗਦੀ ਹੈ ਤਾਂ ਉੱਥੇ ਕੈਟਰੀਨਾ ਨੇ ਕਿਹਾ ਕਿ ਰਣਬੀਰ ਵਿਦਿਆ ਬਾਲਨ ਨਾਲ ਚੰਗੇ ਲੱਗਣਗੇ।