ਰਣਬੀਰ ਕਪੂਰ ਨਾਲ ਭਵਿੱਖ ''ਚ ਕਦੇ ਕੰਮ ਨਹੀਂ ਕਰੇਗੀ ਕੈਟਰੀਨਾ ਕੈਫ

Monday, June 19, 2017 4:39 PM
ਰਣਬੀਰ ਕਪੂਰ ਨਾਲ ਭਵਿੱਖ ''ਚ ਕਦੇ ਕੰਮ ਨਹੀਂ ਕਰੇਗੀ ਕੈਟਰੀਨਾ ਕੈਫ

ਮੁੰਬਈ— ਰਣਬੀਰ ਕਪੂਰ ਤੇ ਕੈਟਰੀਨਾ ਕੈਫ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ 'ਜੱਗਾ ਜਾਸੂਸ' ਅਗਲੇ ਮਹੀਨੇ ਰਿਲੀਜ਼ ਹੋਵੇਗੀ। ਦੋਵੇਂ ਹੀ ਇਸ ਫਿਲਮ 'ਚ ਬ੍ਰੇਕਅੱਪ ਤੋਂ ਬਾਅਦ ਕੰਮ ਕਰ ਰਹੇ ਹਨ। ਹਾਲਾਂਕਿ ਕੈਟਰੀਨਾ ਨੇ ਸਾਫ ਕਰ ਦਿੱਤਾ ਹੈ ਕਿ ਇਸ ਫਿਲਮ ਤੋਂ ਬਾਅਦ ਉਹ ਰਣਬੀਰ ਨਾਲ ਕਦੇ ਕੰਮ ਨਹੀਂ ਕਰੇਗੀ। ਖਬਰਾਂ ਮੁਤਾਬਕ ਕੈਟਰੀਨਾ ਨੇ ਹਾਲ ਹੀ 'ਚ ਇਕ ਪ੍ਰਮੋਸ਼ਨਲ ਇਵੈਂਟ 'ਚ ਕਿਹਾ ਕਿ ਉਸ ਲਈ ਰਣਬੀਰ ਨਾਲ ਕੰਮ ਕਰਨਾ ਕਾਫੀ ਮੁਸ਼ਕਿਲ ਹੈ।
ਅਸਲ 'ਚ ਕੈਟਰੀਨਾ ਕੋਲੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਭਵਿੱਖ 'ਚ ਰਣਬੀਰ ਕਪੂਰ ਨਾਲ ਕੰਮ ਕਰੇਗੀ ਤਾਂ ਇਸ 'ਤੇ ਉਸ ਨੇ ਕਿਹਾ, 'ਇਹ ਕਾਫੀ ਮੁਸ਼ਕਿਲ ਹੈ। ਇਸ ਦੌਰਾਨ ਰਣਬੀਰ ਦੇ ਹਾਵ-ਭਾਵ ਤੋਂ ਵੀ ਲੱਗ ਰਿਹਾ ਸੀ ਕਿ ਉਹ ਵੀ ਕੈਟਰੀਨਾ ਨਾਲ ਕੰਮ ਨਹੀਂ ਕਰਨਾ ਚਾਹੁੰਦੇ ਹਨ। ਦੋਵਾਂ ਦੇ ਨਜ਼ਦੀਕ ਰਹੇ ਇਕ ਡਾਇਰੈਕਟਰ ਮੁਤਾਬਕ ਕੈਟਰੀਨਾ ਤੇ ਰਣਬੀਰ ਕੋਲ ਭਵਿੱਖ 'ਚ ਇਕ-ਦੂਜੇ ਨਾਲ ਕੰਮ ਕਰਨ ਲਈ ਨਾ ਤਾਂ ਡੇਟਸ ਹਨ ਤੇ ਨਾ ਹੀ ਸਮਾਂ। ਕੈਟਰੀਨਾ ਜਿਥੇ ਟਾਈਗਰ ਜ਼ਿੰਦਾ ਹੈ' ਤੇ 'ਠੱਗਸ ਆਫ ਹਿੰਦੁਸਤਾਨ' 'ਚ ਕੰਮ ਕਰ ਰਹੀ ਹੈ, ਉਥੇ ਰਣਬੀਰ ਸੰਜੇ ਦੱਤ ਦੀ ਬਾਇਓਪਿਕ ਤੇ ਅਯਾਨ ਮੁਖਰਜੀ ਦੀ 'ਡਰੈਗਨ' 'ਚ ਰੁੱਝੇ ਹਨ।