ਕਰੀਨਾ ਦੀ ਮਾਂ ਨੇ ਪਤੀ ਰਣਧੀਰ ਦੇ ਮਾੜੇ ਹਾਲਤਾਂ ਨੂੰ ਦੇਖ ਛੱਡਿਆ ਸੀ ਉਮਰਾਂ ਦਾ ਸਾਥ

2/15/2018 12:10:53 PM

ਨਵੀਂ ਦਿੱਲੀ(ਬਿਊਰੋ)— ਆਪਣੇ ਜ਼ਮਾਨੇ ਦੇ ਕਾਮਯਾਬ ਐਕਟਰ ਆਖੇ ਜਾਣ ਵਾਲੇ ਰਣਧੀਰ ਕਪੂਰ ਨੇ ਅੱਜ ਆਪਣੀ ਜ਼ਿੰਦਗੀ ਦੇ 70 ਸਾਲ ਪੂਰੇ ਕਰਨ ਜਾ ਰਹੇ ਹਨ। ਉਨ੍ਹਾਂ ਦਾ ਜਨਮ 15 ਫਰਵਰੀ 1947 ਨੂੰ ਮੁੰਬਈ 'ਚ ਹੋਇਆ ਸੀ। ਇਸ ਉਮਰ 'ਚ ਵੀ ਫਿੱਟ ਨਜ਼ਰ ਆਉਣ ਵਾਲੇ ਇਹ ਐਕਟਰ ਆਪਣੇ ਪਰਿਵਾਰ ਤੋਂ ਵੱਖ ਹੋ ਕੇ ਵੀ ਉਸ ਦੇ ਬੇਹੱਦ ਕਰੀਬ ਹੈ। ਅੱਜ ਰਣਧੀਰ ਕਪੂਰ ਦੇ ਜਨਮਦਿਨ 'ਤੇ ਜ਼ਿੰਦਗੀ ਨਾਲ ਜੁੜੀਆਂ ਕੁਝ ਅਜਿਹੀਆਂ ਖਾਸ ਗੱਲਾਂ-
PunjabKesari
ਰਣਧੀਰ ਕਪੂਰ ਹਿੰਦੀ ਸਿਨੇਮਾ ਜਗਤ ਦੇ ਮਸ਼ਹੂਰ ਫਿਲਮਮੇਕਰ ਆਖੇ ਜਾਣ ਵਾਲੇ ਰਾਜ ਕਪੂਰ ਦੇ ਬੇਟੇ, ਪ੍ਰਿਥਵੀਰਾਜ ਕਪੂਰ ਦੇ ਪੋਤੇ ਤੇ ਐਕਟਰ ਰਿਸ਼ੀ ਕਪੂਰ ਦੇ ਭਰਾ ਹਨ। ਰਣਧੀਰ ਕਪੂਰ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਬਤੌਰ ਆਰਟਿਸਟ ਕੀਤੀ ਸੀ। ਫਿਲਮ 'ਸ਼੍ਰੀ 420' ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਇਸ ਐਕਟਰ ਨੇ ਦੋ 'ਉਸਤਾਦ', 'ਕੱਲ ਔਰ ਆਜਕੱਲ', 'ਹਮਰਾਹੀ', 'ਕਸਮੇ ਵਾਦੇ' ਵਰਗੀਆਂ ਕਈ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਰਣਧੀਰ ਨੂੰ ਫਿਲਮ 'ਕੱਲ ਔਰ ਆਜਕੱਲ' ਦੀ ਸ਼ੂਟਿੰਗ ਦੌਰਾਨ ਹੀ ਫਿਲਮ ਦੀ ਸਹਿ ਕਲਾਕਾਰ ਬਬੀਤਾ ਨਾਲ ਪਿਆਰ ਹੋ ਗਿਆ ਸੀ।
PunjabKesari

ਰਣਧੀਰ ਨੇ ਬਬੀਤਾ ਨਾਲ ਵਿਆਹ ਕਰਵਾਉਣ ਦਾ ਫੈਸਲਾ ਲਿਆ। ਬਬੀਤਾ ਉਸ ਸਮੇਂ 24 ਸਾਲ ਦੀ ਸੀ ਜਦੋਂ ਰਣਧੀਰ ਨਾਲ ਉਸ ਦਾ ਵਿਆਹ ਹੋਇਆ। ਇਸ ਕੱਪਲ ਦੇ ਘਰ ਦੋ ਬੇਟੀਆਂ ਕਰਿਸ਼ਮਾ ਕਪੂਰ ਤੇ ਕਰੀਨਾ ਕਪੂਰ ਪੈਦਾ ਹੋਈਆਂ, ਜੋ ਅੱਜ ਇੰਡਸਟਰੀ ਦੀ ਸ਼ਾਨ ਹੈ।  80 ਦਹਾਕੇ ਤੋਂ ਬਾਅਦ ਜਦੋਂ ਰਣਧੀਰ ਦਾ ਐਕਟਿੰਗ ਕਰੀਅਰ ਡੁੱਬਣ ਲੱਗਾ ਤਾਂ ਬਬੀਤਾ ਨੇ ਐਕਟਰ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ। ਬਬੀਤਾ ਕਰਿਸ਼ਮਾ ਨੂੰ ਅਦਾਕਾਰਾ ਬਣਾਉਣਾ ਚਾਹੁੰਦੀ ਸੀ ਤੇ ਸ਼ੁਰੂਆਤ 'ਚ ਰਣਧੀਰ ਨਹੀਂ ਚਾਹੁੰਦੇ ਸਨ ਕਿ ਉਸ ਦੀਆਂ ਬੇਟੀਆਂ ਐਕਟਿੰਗ ਨੂੰ ਆਪਣੇ ਕਰੀਅਰ ਦੇ ਤੌਰ 'ਤੇ ਦੇਖਣ।
PunjabKesari

ਇਸ ਤੋਂ ਬਾਅਦ ਬਬੀਤਾ ਆਪਣੀਆਂ ਬੇਟੀਆਂ ਨਾਲ ਰਣਧੀਰ ਦਾ ਘਰ ਛੱਡ ਕੇ ਚੱਲੀ ਗਈ। ਦੋਵਾਂ ਨੇ ਬਿਨਾਂ ਤਲਾਕ ਲਏ ਵੱਖ ਹੋਣ ਦਾ ਫੈਸਲਾ ਲਿਆ। ਵੱਖ ਹੋਣ ਤੋਂ ਬਾਅਦ ਵੀ ਰਣਧੀਰ ਬਬੀਤਾ ਨੂੰ ਆਪਣੀ ਪਤਨੀ ਦੇ ਰੂਪ 'ਚ ਦੇਖਦੇ ਹਨ ਤੇ ਵੱਖ ਹੋਣ ਤੋਂ ਬਾਅਦ ਵੀ ਦੋਵਾਂ ਨੇ ਦੂਜਾ ਵਿਆਹ ਨਹੀਂ ਕਰਵਾਇਆ।
PunjabKesari
ਪਿਤਾ ਦੇ ਜਨਮਦਿਨ ਦੇ ਮੌਕੇ 'ਤੇ ਇਸ ਵਾਰ ਵੀ ਕਪੂਰ ਸਿਸਟਰਸ ਸੈਲੀਬ੍ਰੇਸ਼ਨ ਦੀ ਤਿਆਰੀ 'ਚ ਲੱਗੀਆਂ ਹੋਈਆਂ ਹਨ। ਭਾਵੇਂ ਪਹਿਲਾਂ ਰਣਧੀਰ ਬੇਟੀਆਂ ਦੇ ਫਿਲਮੀ ਕਰੀਅਰ ਨੂੰ ਤੋਂ ਨਾਖੁਸ਼ ਰਹੇ ਹੋਣ ਪਰ ਹੁਣ ਉਹ ਆਪਣੀਆਂ ਬੇਟੀਆਂ ਦੀ ਕਾਮਯਾਬੀ 'ਤੇ ਮਾਣ ਮਹਿਸੂਸ ਕਰਦੇ ਹਨ। ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਇਹ ਕਿਹਾ ਸੀ ਕਿ, ''ਉਹ ਅੱਜ ਇਹ ਦੇਖ ਕੇ ਬੇਹੱਦ ਖੁਸ਼ ਹੈ ਕਿ ਮੇਰੀਆਂ ਬੇਟੀਆਂ ਆਪਣੀ ਜ਼ਿੰਦਗੀ 'ਚ ਕਾਮਯਾਬ ਹਨ ਤੇ ਮੇਰੇ ਤੋਂ ਜ਼ਿਆਦਾ ਅਮੀਰ ਹਨ। ਰਣਧੀਰ ਨੇ ਅੱਗੇ ਕਿਹਾ ਸੀ, ਕਈ ਵਾਰ ਮੈਂ ਆਪਣੀਆਂ ਬੇਟੀਆਂ ਨੂੰ ਆਖਦਾ ਹਾਂ ਕਿ ਤੁਸੀਂ ਮੇਰੇ ਤੋਂ ਅਮੀਰ ਹੋ ਤਾਂ ਤੁਸੀਂ ਮੈਨੂੰ ਗੋਦ ਲੈ ਲੋ।''
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News